14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨੈਸ਼ਨਲ ਡਿਗਰੀ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 29-03-2026
ਫ਼ਾਜ਼ਿਲਕਾ, 28 ਮਾਰਚ (ਦਵਿੰਦਰ ਪਾਲ ਸਿੰਘ)-ਇਲਾਕੇ ਦੀ ਪ੍ਰਸਿੱਧ ਸਿੱਖਿਆ ਸੰਸਥਾ ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਵਾਲੀ ਦੇ ਐਮ.ਏ. ਇਤਿਹਾਸ ਦੇ ਪਹਿਲੇ ਅਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਨ੍ਹਾਂ ਪ੍ਰੀਖਿਆਵਾਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਐਮ.ਏ.ਪਹਿਲੇ ਸਮੈਸਟਰ ਵਿਚੋਂ ਪਿ੍ਅੰਕਾ ਕੰਬੋਜ ਸਪੁੱਤਰੀ ਪ੍ਰੇਮ ਚੰਦ ਨੇ ਪਹਿਲਾ ਸਥਾਨ, ਅਰਨਾਜ਼ ਰਾਣੀ ਸਪੁੱਤਰੀ ਪਰਮਜੀਤ ਸਿੰਘ ਨੇ ਦੂਜਾ ਸਥਾਨ ਅਤੇ ਅੰਜੂ ਰਾਣੀ ਸਪੁੱਤਰੀ ਬਲਵਿੰਦਰ ਸਿੰਘ 'ਤੇ ਕਿਰਨ ਕੌਰ ਸਪੁੱਤਰੀ ਰਣਜੀਤ ਸਿੰਘ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਐਮ.ਏ. ਤੀਜੇ ਸਮੈਸਟਰ ਵਿਚੋਂ ਕੁਲਵਿੰਦਰ ਕੌਰ ਸਪੁੱਤਰੀ ਮਹਿੰਦਰ ਸਿੰਘ ਨੇ ਪਹਿਲਾ, ਆਂਚਲ ਸਪੁੱਤਰੀ ਰਜਿੰਦਰ ਕੁਮਾਰ ਨੇ ਦੂਜਾ ਅਤੇ ਸਾਜਨ ਸਪੁੱਤਰ ਈਸ਼ਵਰ ਲਾਲ ਨੇ ਤੀਜਾ ਸਥਾਨ ਹਾਸਲ ਕਰਕੇ ਮੱਲ੍ਹਾਂ ਮਾਰੀਆਂ | ਵਿਦਿਆਰਥੀਆਂ ਦੀ ਇਸ ਵੱਡੀ ਸਫਲਤਾ 'ਤੇ ਕਾਲਜ ਦੇ ਚੇਅਰਮੈਨ ਜਸਪਾਲ ਸਿੰਘ ਸੰਧੂ ਅਤੇ ਸਮੂਹ ਮੈਨੇਜਮੈਂਟ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਰਚਨਾ ਮਹਿਰੋਕ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਬੀ.ਐੱਸ.ਸੀ ਨਰਸਿੰਗ ਫਾਈਨਲ ਸਮੈਸਟਰ ਦੇ ਨਤੀਜਿਆਂ 'ਚ ਮਾਈ ਭਾਗੋ ਕਾਲਜ ਨੇ ਬਣਾਇਆ ਰਿਕਾਰਡ <br/> ਅਗਲੀ ਖ਼ਬਰ ਸਕੂਲ ਆਫ਼ ਐਮੀਂਨਸ ਫ਼ਿਰੋਜ਼ਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।