ਜ਼ੀਰਾ, 26 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੀ ਰੀਅਲ ਡਰੀਮਸ ਅਕੈਡਮੀ ਤੋਂ ਕੋਚਿੰਗ ਲੈ ਕੇ ਇਕ ਵਿਦਿਆਰਥੀ ਦੀ ਜਵਾਹਰ ਨਵੋਦਿਆ ਵਿਦਿਆਲੇ ਵਿਚ ਛੇਵੀਂ ਕਲਾਸ ਲਈ ਚੋਣ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਚੇਅਰਮੈਨ ਮਨਦੀਪ ਸਿੰਘ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਕੈਡਮੀ ਚੋਂ ਕੋਚਿੰਗ ਲੈ ਕੇ ਗਗਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਪਿੰਡ ਪੰਡੋਰੀ ਖੱਤਰੀਆਂ ਨੇ ਜਵਾਹਰ ਨਵੋਦਿਆ ਪਿੰਡ ਮਹੀਂਆਂ ਵਾਲਾ ਕਲਾਂ 'ਚ ਛੇਵੀਂ ਕਲਾਸ ਵਿਚ ਦਾਖਲਾ ਮਿਲਿਆ ਹੈ | ਇਸ ਪ੍ਰੀਖਿਆ ਵਿਚ 100 ਚੋ 92, 50 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ ਹੈ | ਇਸ ਦੌਰਾਨ ਜੇਤੂ ਵਿਦਿਆਰਥੀ ਨੂੰ ਅਕੈਡਮੀ ਵਿਚ ਮੂੰਹ ਮਿੱਠਾ ਕਰਵਾ ਕੇ ਸਨਮਾਨਿਤ ਕਰਦਿਆਂ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ |