20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਗਊਸ਼ਾਲਾ ਕਮੇਟੀ ਵਲੋਂ 'ਆਪ' ਆਗੂ ਕੁਲਵੰਤ ਰਾਏ ਕਟਾਰੀਆ ਦਾ ਸਨਮਾਨ

ਅਜੀਤ ਡੈਸਕ 27-03-2026
ਮੁਦਕੀ, 26 ਮਾਰਚ (ਪ. ਪ.)-ਕੁਲਵੰਤ ਰਾਏ ਕਟਾਰੀਆ ਭਾਵੇਂ ਕਿਸੇ ਵੀ ਪਾਰਟੀ ਵਿਚ ਰਹੇ, ਪ੍ਰੰਤੂ ਉਨ੍ਹਾਂ ਕਸਬਾ ਮੁਦਕੀ ਦੇ ਵਿਕਾਸ ਕਾਰਜਾਂ ਜਾ ਲੋਕ ਭਲਾਈ ਦੇ ਕੰਮਾਂ ਵਿਚ ਮੋਹਰੀ ਰੋਲਾ ਅਦਾ ਕੀਤਾ | ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ ਦੇ ਮੁੱਖ ਵਰਕਰ ਦੇ ਤੌਰ 'ਤੇ ਸ਼ਾਨਦਾਰ ਸੇਵਾਵਾਂ ਨਿਭਾ ਰਹੇ ਹਨ | ਭਾਵੇਂ ਉਹ ਸ਼ਮਸ਼ਾਨ ਘਾਟ ਦਾ ਕੰਮ ਹੋਵੇ, ਗਊਸ਼ਾਲਾ ਦਾ 'ਤੇ ਭਾਵੇਂ ਕਸਬੇ ਵਿਚ ਪਾਣੀ ਵਾਲੀਆਂ ਪਾਈਪਾਂ ਦਾ ਉਹ ਆਪਣਾ ਫ਼ਰਜ਼ ਸਮਝ ਕੇ ਬਿਨਾਂ ਕਿਸੇ ਕੁਰਸੀ ਦੀ ਝਾਕ 'ਤੇ ਕੰਮ ਨਿਰੰਤਰ ਕਰੀ ਜਾ ਰਹੇ ਹਨ | ਆਪਣੇ ਯਤਨਾਂ ਨਾਲ ਪਹਿਲੀ ਵਾਰ ਮੁਦਕੀ ਗਊਸ਼ਾਲਾ ਲਈ ਗਊ ਸੈਸ ਦੀ 4 ਲੱਖ 71 ਹਜ਼ਾਰ 408 ਰੁਪਏ ਦੀ ਰਾਸ਼ੀ ਗਊਸ਼ਾਲਾ ਕਮੇਟੀ ਨੂੰ ਦਿਵਾਉਣ ਕਰਕੇ ਗਊਸ਼ਾਲਾ ਸੇਵਾ ਸੁਸਾਇਟੀ ਮੁਦਕੀ ਪ੍ਰਧਾਨ ਰਵਿੰਦਰ ਕੁਮਾਰ ਗਰਗ ਅਤੇ ਸਮੂਹ ਮੈਂਬਰਾਂ ਵਲੋਂ ਕੁਲਵੰਤ ਰਾਏ ਕਟਾਰੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਗਊਸ਼ਾਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਸਤੀਸ਼ ਅਗਰਵਾਲ ਖ਼ਜ਼ਾਨਚੀ, ਰਾਜੇਸ਼ ਗੁਪਤਾ, ਬਲਵਿੰਦਰ ਸਿੰਘ ਖੁਰਮੀ ਜਿਊਲਰਜ਼, ਲੱਕੀ ਸ਼ਰਮਾ, ਰਾਕੇਸ਼ ਗੁਪਤਾ, ਨਰੇਸ਼ ਗਰਗ, ਸੀਤਲ ਗਰਗ, ਅੰਗਰੇਜ਼ ਸਿੰਘ ਭਲੂਰੀਆ, ਮੁਖ਼ਤਿਆਰ ਸਿੰਘ ਭੋਲਾ, ਰੇਸ਼ਮ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਜਦੋਂ ਦਾ ਸਰਕਾਰਾਂ ਵਲੋਂ ਗਊ ਸੈਸ ਸ਼ੁਰੂ ਕੀਤਾ ਗਿਆ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਹ ਮੁਦਕੀ ਗਊਸ਼ਾਲਾ ਨੂੰ ਕੁਲਵੰਤ ਰਾਏ ਕਟਾਰੀਆ ਦੀ ਬਦੌਲਤ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਦਹੀਆ ਦੇ ਯਤਨਾਂ ਸਦਕਾ ਪਹਿਲੀ ਵਾਰ ਪ੍ਰਾਪਤ ਹੋ ਰਿਹਾ ਹੈ | ਗਊਸ਼ਾਲਾ ਸੇਵਾ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਗਰਗ ਅਤੇ ਸਮੂਹ ਮੈਂਬਰਾਂ ਨੇ ਕੁਲਵੰਤ ਰਾਏ ਕਟਾਰੀਆ, ਐਡਵੋਕੇਟ ਰਜਨੀਸ਼
ਪਿਛਲੀ ਖ਼ਬਰ ਰੀਅਲ ਡਰੀਮਸ ਅਕੈਡਮੀ ਦੇ ਵਿਦਿਆਰਥੀ ਦੀ ਨਵੋਦਿਆ ਸਕੂਲ 'ਚ ਚੋਣ ਅਗਲੀ ਖ਼ਬਰ ਕੇਅਰ ਫਾਰ ਆਟਿਜਮ ਫਾਊਾਡੇਸ਼ਨ ਸਵ: ਨਿਧੀ ਬਹਿਲ ਦਾ ਇਕ ਸੁਪਨਾ ਸੀ-ਰਘੂ ਬਹਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।