ਲੁਧਿਆਣਾ, 26 ਮਾਰਚ (ਡਾ. ਤਰਲੋਚਨ ਸਿੰਘ)-ਕੇਅਰ ਫਾਰ ਆਟਿਜਮ ਫਾਊਾਡੇਸ਼ਨ ਵਲੋਂ ਸੰਸਥਾ ਦੀ ਸੰਸਥਾਪਕ ਸਵ: ਨਿਧੀ ਬਹਿਲ ਨੂੰ ਉਹਨਾਂ ਦੀ ਬਰਸੀ 'ਤੇ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਉਹਨਾਂ ਦੇ ਪਤੀ ਰਘੂ ਬਹਿਲ, ਪਰਿਵਾਰ ਅਤੇ ਸੀਐਫਏ ਪਰਿਵਾਰ ਨੇ ਨਮ ਅੱਖਾਂ ਨਾਲ ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ | ਇਸ ਮੌਕੇ ਸੰਬੋਧਨ ਕਰਦਿਆਂ ਰਘੂ ਬਹਿਲ ਨੇ ਕਿਹਾ ਕਿ ਸਵ: ਨਿਧੀ ਬਹਿਲ ਲਈ ਕੇਅਰ ਫਾਰ ਆਟਿਜਮ ਫਾਊਾਡੇਸ਼ਨ ਸਿਰਫ ਇੱਕ ਫਾਊਾਡੇਸ਼ਨ ਨਹੀਂ ਸੀ ਬਲਕਿ ਇੱਕ ਸੁਪਰ ਮੋਮ ਦੀ ਉਹਨਾਂ ਕਈ ਖਾਸ ਬੱਚਿਆਂ ਦੇ ਪਰਿਵਾਰਾਂ ਅਤੇ ਸਮਾਜ ਪ੍ਰਤੀ ਵਚਨਬਧਤਾ ਸੀ ਇਹੋ ਜਿਹਾ ਮਾਹੌਲ ਪ੍ਰਦਾਨ ਕਰਨ ਦੀ ਜੋ ਇੱਥੇ ਆਉਣ ਵਾਲੇ ਹਰ ਖਾਸ ਬੱਚੇ ਦੇ ਸਮੂਹਿਕ ਵਿਕਾਸ ਨੂੰ ਪ੍ਰੋਤਸਾਹਿਤ ਕਰੇ ਅਤੇ ਹਰ ਮਾਪੇ ਦੇ ਚਿਹਰੇ ਤੇ ਮੁਸਕਾਨ ਲਿਆਵੇ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਨਿਧੀ ਬਹਿਲ ਦਾ ਇੱਕ ਸੁਪਨਾ ਸੀ | ਇੱਕ ਮਾਂ ਦੇ ਤੌਰ 'ਤੇ ਉਹਨਾਂ ਨੇ ਨਾ ਸਿਰਫ ਆਪਣੇ ਪੁੱਤਰ ਸੰਯਮ ਲਈ ਸਗੋਂ ਹੋਰ ਖਾਸ ਜਰੂਰਤਾਂ ਵਾਲੇ ਬੱਚਿਆਂ ਲਈ ਵੀ ਇੱਕ ਅਜਿਹਾ ਕੇਂਦਰ ਬਣਾਉਣ ਦੀ ਕਲਪਨਾ ਕੀਤੀ ਜਿੱਥੇ ਸਾਰੀਆਂ ਥੈਰੇਪੀਜ ਇੱਕ ਹੀ ਥਾਂ ਤੇ ਉਪਲਬਧ ਹੋਣ | ਇਹ ਸੰਸਥਾ ਉਹਨਾਂ ਦੇ ਦਿਹਾਂਤ ਤੋਂ ਕੁਝ ਦਿਨ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਸੰਸਥਾ ਅੱਜ ਇੱਕ ਦੋ ਮੰਜਲਿਾਂ ਆਧੁਨਿਕ ਸਹੂਲਤਾਂ ਨਾਲ ਭਰਪੂਰ ਕੇਂਦਰ ਬਣ ਚੁੱਕਿਆ ਹੈ ਜਿਸ ਵਿੱਚ ਪੂਰੀ ਤਰ੍ਹਾਂ ਏਅਰ ਕੰਡੀਸ਼ਨ ਆਕੂਪੇਸ਼ਨਲ ਥੈਰੇਪੀ ਰੂਮ, ਸੈਂਸਰੀ ਰੂਮ, ਸਪੀਚ ਥੈਰੇਪੀ ਕਮਰੇ ਅਤੇ ਸਪੈਸ਼ਲ ਐਜੂਕੇਸ਼ਨ ਕਲਾਸਾਂ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਫਾਊਾਡੇਸ਼ਨ ਵਿੱਚ ਕਲੀਨਿਕਲ ਸਾਈਕੋਲੋਜਿਸਟ, ਸਾਈਕੋਲੋਜਿਸਟ, ਏਬੀਏ ਐਕਸਪਰਟ, ਆਕਿਊਪੇਸ਼ਨਲ ਥੈਰੇਪਿਸਟ, ਸਪੀਚ ਥੈਰੇਪਿਸ਼ਟ, ਸਪੈਸ਼ਲ ਐਜੂਕੇਟਰ, ਫਿਜੀਓਥੈਰੇਪਿਸ਼ਟ, ਕੌਂਸਲਰ ਤੇ ਸਪੋਰਟਸ ਕੋਚ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਨਿਧੀ ਬਹਿਲ ਨੂੰ ਇੱਕ ਮਜ਼ਬੂਤ, ਨਿਸ਼ਕਾਮ ਅਤੇ ਪ੍ਰੇਰਨਾਦਾਇਕ ਵਿਅਕਤੀ ਵਜੋਂ ਹਮੇਸ਼ਾ ਯਾਦ ਕੀਤਾ ਜਾਂਦਾ ਹੈ | ਉਹਨਾਂ ਦੀ ਸੋਚ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ | ਇਸ ਮੌਕੇ ਸੰਸਥਾ ਦੇ ਸਮੂਹ ਮੈਂਬਰਾਂ ਨੇ ਸੰਕਲਪ ਲਿਆ ਕਿ ਉਹ ਪੂਰੀ ਕੁਸ਼ਲਤਾ ਤੇ ਸਮਰਪਣ ਨਾਲ ਇਹਨਾਂ ਬੱਚਿਆਂ ਦੀ ਜਿੰਦਗੀ ਨੂੰ ਹਰ ਸੰਭਵ ਤਰੀਕੇ ਨਾਲ ਬਿਹਤਰ ਬਣਾਉਣ ਲਈ ਕੰਮ ਕਰਨਗੇ |