08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਰਕਾਰੀ ਸਕੂਲ ਦੀ ਵਿਦਿਆਰਥਣ ਆਇਰਲੈਂਡ ਦੇ ਉੱਚ ਪੱਧਰੀ ਮੁੱਕੇਬਾਜ਼ੀ ਕੈਂਪ ਲਈ ਹੋਈ ਚੋਣ

ਅਜੀਤ ਡੈਸਕ 31-01-2026
ਜ਼ੀਰਾ, 30 ਜਨਵਰੀ (ਪ੍ਰਤਾਪ ਸਿੰਘ ਹੀਰਾ)-ਸਰਕਾਰੀ ਸਕੂਲ ਤੋਂ ਉੱਠ ਕੇ ਗਲੋਬਲ ਰਿੰਗ ਤੱਕ ਪਹੁੰਚੀ ਜ਼ੀਰਾ ਕੰਨਿਆ ਸਕੂਲ ਦੀ ਸੁਖਪ੍ਰੀਤ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ 12ਵੀਂ ਜਮਾਤ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਜੋ ਕਿ ਪਿਛਲੇ ਚਾਰ ਸਾਲ ਤੋਂ ਬਾਕਸਿੰਗ ਵਿਚ ਸਟੇਟ ਚੈਂਪੀਅਨ ਬਣਦੀ ਆ ਰਹੀ ਹੈ ਤੇ ਦੋ ਵਾਰ ਪੰਜਾਬ ਦੀ ਬੈੱਸਟ ਬਾਕਸਰ ਦਾ ਖ਼ਿਤਾਬ ਵੀ ਪ੍ਰਾਪਤ ਕਰ ਚੁੱਕੀ ਹੈ, ਦੀ ਅੰਤਰਰਾਸ਼ਟਰੀ ਬਾਕਸਿੰਗ ਐਕਸਪੋਜ਼ਰ ਟ੍ਰੇਨਿੰਗ ਕੈਂਪ ਆਇਰਲੈਂਡ ਯੂਰਪ ਲਈ ਚੋਣ ਹੋਈ ਹੈ | ਇਸ ਸੰਬੰਧੀ ਪਿ੍ੰਸੀਪਲ ਰਕੇਸ਼ ਸ਼ਰਮਾ ਨੇ ਦੱਸਿਆ ਕਿ ਸੁਖਪ੍ਰੀਤ ਪੰਜਾਬ ਦੀ ਇਕਲੌਤੀ ਸਰਕਾਰੀ ਸਕੂਲ ਦੀ ਖਿਡਾਰਨ ਹੈ, ਜਿਸ ਨੂੰ ਦੇਸ਼ ਦੀਆਂ ਚੁਣੀਆਂ ਗਈਆਂ 10 ਬਾਕਸਰ ਖਿਡਾਰਨਾਂ ਦੀ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ | ਜਿਸ ਸੰਬੰਧੀ ਸੁਖਪ੍ਰੀਤ ਕੌਰ ਦੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋਂ ਰੋਹਤਕ ਵਿਖੇ ਅੰਤਰਰਾਸ਼ਟਰੀ ਕੈਂਪਾਂ ਲਈ ਟਰਾਇਲ ਲਏ ਗਏ ਸਨ, ਇਹ ਟਰਾਇਲ ਕਲੀਅਰ ਕਰਕੇ ਭਾਰਤ ਦੀਆਂ ਚੁਣੀਆਂ ਜਾਣ ਵਾਲੀਆਂ 10 ਫੀਮੇਲ ਮੁੱਕੇਬਾਜ਼ਾਂ 'ਚ ਆਪਣਾ ਰਹਿਮ ਸਥਾਨ ਬਣਾਇਆ ਹੈ | ਉਨ੍ਹਾਂ ਦੱਸਿਆ ਕਿ ਇਹ ਖਿਡਾਰਨ ਅੰਤਰਰਾਸ਼ਟਰੀ ਕੋਚ ਲਕਸ਼ਮੀ ਵਰਮਾ ਤੇ ਪਰਮਜੀਤ ਸਿੰਘ ਡੀ. ਪੀ. ਈ. ਦੀ ਦੇਖ ਰੇਖ ਹੇਠ ਇਸ ਮੁਕਾਮ 'ਤੇ ਪਹੁੰਚੀ ਮੌਜੂਦਾ ਸਮੇਂ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੇ ਐੱਸ. ਟੀ. ਸੀ. ਬਾਦਲ ਵਿੰਗ ਵਿਚ ਭਾਰਤ ਦੇ ਨਾਮੀ ਕੋਚ ਸ੍ਰੀ ਲੀਲਾਧਰ ਤੋਂ ਕੋਚਿੰਗ ਪ੍ਰਾਪਤ ਕਰ ਰਹੀ ਹੈ | ਸਰਕਾਰੀ ਸਕੂਲ ਦੀ ਕਿਸੇ ਖਿਡਾਰਨ ਦਾ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਮੁੱਕੇਬਾਜ਼ੀ ਐਕਸਪੋਜ਼ਰ ਕੈਂਪ ਲਈ ਚੁਣਿਆ ਜਾਣਾ ਸਾਰੇ ਪੰਜਾਬ ਵਾਸਤੇ ਤੇ ਖ਼ਾਸ ਕਰ ਸਰਕਾਰੀ ਸਕੂਲਾਂ ਵਾਸਤੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ | ਸੁਖਪ੍ਰੀਤ ਦੇ ਕੋਚ ਲਕਸ਼ਮੀ ਵਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੁਰੂ ਤੋਂ ਹੀ ਇਸ ਖਿਡਾਰਨ ਦਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਸੁਪਨਾ ਸੀ ਜੋ ਕਿ ਅੱਜ ਸਾਕਾਰ ਹੋਇਆ ਹੈ | ਭਾਰਤ ਵਲੋਂ ਆਇਰਲੈਂਡ ਪਹੁੰਚੀ ਟੀਮ 'ਚ 10 ਖਿਡਾਰਨਾਂ ਅਤੇ 10 ਖਿਡਾਰੀ ਸ਼ਾਮਿਲ ਹਨ, ਜਿਹੜੇ ਕਿ 27 ਜਨਵਰੀ ਤੋਂ 10 ਫਰਵਰੀ ਤੱਕ ਕੈਂਪ 'ਚ ਵੱਖ ਮੁਕਾਬਲਿਆਂ 'ਚ ਭਾਗ ਲੈਣਗੇ | ਇਸ ਵਿਲੱਖਣ ਪ੍ਰਾਪਤੀ ਲਈ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਆਈ. ਪੀ. ਐਸ., ਜਨਰਲ ਸਕੱਤਰ ਸੰਤੋਸ਼ ਦੱਤਾ, ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿੰਦਰ ਸਿੰਘ, ਪ੍ਰਸਿੱਧ ਹਾਕੀ ਖਿਡਾਰੀ ਐਸ.ਪੀ ਗੁਰਬਾਜ਼ ਸਿੰਘ ਮਲਸੀਆਂ ਨੇ ਸੁਖਪ੍ਰੀਤ ਕੌਰ ਤੇ ਕੋਚਾਂ ਨੂੰ ਵਿਸ਼ੇਸ਼ ਮੁਬਾਰਕਾਂ ਦਿੱਤੀਆਂ ਹਨ ਤੇ ਉਮੀਦ ਕੀਤੀ ਕਿ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂਅ ਰੌਸ਼ਨ ਕਰੇਗੀ | ਜ਼ਿਕਰਯੋਗ ਹੈ ਕਿ ਇਸ ਬਾਰਡਰ ਏਰੀਏ ਦੇ ਛੋਟੇ ਜਿਹੇ ਸ਼ਹਿਰ 'ਚੋਂ ਗਲੋਬਲ ਪੱਧਰ 'ਤੇ ਜਾ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਾ ਸਰਕਾਰੀ ਸਕੂਲ ਦੀਆਂ ਹੋਰ ਖਿਡਾਰਨਾਂ ਲਈ ਇਕ ਬਹੁਤ ਵੱਡੀ ਮਿਸਾਲ ਹੋਵੇਗੀ | ਇਹ ਵਿਦਿਆਰਥਣ ਗੱਲਬਾਤ ਦੌਰਾਨ ਕੋਚ ਪਰਮਜੀਤ ਸਿੰਘ ਨੇ ਦੱਸਿਆ ਕਿ ਆਇਰਲੈਂਡ ਜਾ ਰਹੀ ਇਹ ਖਿਡਾਰਨ ਇਸ ਵਾਰ ਵੀ ਸਟੇਟ ਚੈਂਪੀਅਨ ਹੈ ਤੇ ਇਸ ਨੇ ਸਕੂਲ ਨੈਸ਼ਨਲ ਗੇਮਾਂ ਵਿਚ ਵੀ ਭਾਗ ਲੈਣਾ ਸੀ | ਪਹਿਲਾਂ ਵੀ ਇਹ ਰਾਸ਼ਟਰਪਤੀ ਪੱਧਰ 'ਤੇ ਕਾਂਸੇ ਦਾ ਤਗਮਾ ਪ੍ਰਾਪਤ ਕਰ ਚੁੱਕੀ ਹੈ | ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਸੁਖਪ੍ਰੀਤ ਇਸ ਸਕੂਲ ਦੀ ਪਹਿਲੀ ਅੰਤਰਰਾਸ਼ਟਰੀ ਮੁੱਕੇਬਾਜ਼ ਹੋਵੇਗੀ ਜੋ ਵਿਦੇਸ਼ 'ਚ ਦੇਸ਼ ਦੀ ਨੁਮਾਇੰਦਗੀ ਕਰੇਗੀ |
ਪਿਛਲੀ ਖ਼ਬਰ ਵੇਅ ਅਹੈੱਡ ਇਮੀਗ੍ਰੇਸ਼ਨ ਕਾਰਪੋਰੇਟਿਵ ਪ੍ਰਾਈਵੇਟ ਲਿਮਿ. ਦਾ ਲਾਇਸੈਂਸ ਕੀਤਾ ਰੱਦ-ਵਧੀਕ ਜ਼ਿਲ੍ਹਾ ਮੈਜਿਸਟਰੇਟ ਅਗਲੀ ਖ਼ਬਰ ਜਨਮੇਜਾ ਸਿੰਘ ਸੇਖੋਂ ਨੇ ਉੱਘੇ ਸਨਅਤਕਾਰ ਬਲਵੀਰ ਸਿੰਘ ਰਾਜਾ ਨਾਲ ਕੀਤਾ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।