08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਜਨਮੇਜਾ ਸਿੰਘ ਸੇਖੋਂ ਨੇ ਉੱਘੇ ਸਨਅਤਕਾਰ ਬਲਵੀਰ ਸਿੰਘ ਰਾਜਾ ਨਾਲ ਕੀਤਾ ਦੁੱਖ ਪ੍ਰਗਟ

ਅਜੀਤ ਡੈਸਕ 31-01-2026
ਤਲਵੰਡੀ ਭਾਈ, 30 ਜਨਵਰੀ (ਰਵਿੰਦਰ ਸਿੰਘ ਬਜਾਜ)-ਸ਼ਹਿਰ ਦੇ ਸਨਅਤਕਾਰ ਬਲਵੀਰ ਸਿੰਘ ਰਾਜਾ ਸੁਪਰ ਨਿਊ ਪੰਜਾਬ ਵਾਲਿਆਂ ਦੇ ਗ੍ਰਹਿ ਵਿਖੇ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਿਨਟ ਮੰਤਰੀ ਪੰਜਾਬ ਪਹੁੰਚੇ ਅਤੇ ਉਨ੍ਹਾਂ ਨੇ ਬਲਵੀਰ ਸਿੰਘ ਰਾਜਾ ਤੇ ਚਰਨਜੀਤ ਸਿੰਘ ਗੋਰਾ ਕੈਨੇਡੀਅਨ ਦੇ ਮਾਤਾ ਪ੍ਰੀਤਮ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਸੰਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ | ਸ. ਸੇਖੋਂ ਨੇ ਕਿਹਾ ਕਿ ਬਲਵੀਰ ਸਿੰਘ ਰਾਜਾ ਅਤੇ ਚਰਨਜੀਤ ਸਿੰਘ ਗੋਰਾ ਨਾਲ ਉਨ੍ਹਾਂ ਦੇ ਪਰਿਵਾਰਿਕ ਸੰਬੰਧ ਕਾਫ਼ੀ ਸਾਲਾਂ ਤੋਂ ਚੱਲੇ ਆ ਰਹੇ ਹਨ ਅਤੇ ਇਹ ਪਰਿਵਾਰ ਹਮੇਸ਼ਾ ਤੋਂ ਅਕਾਲੀ ਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹਿੰਦਾ ਹੈ | ਇਸ ਪਰਿਵਾਰ 'ਚੋਂ ਮਾਤਾ ਦਾ ਚਲੇ ਜਾਣਾ ਬਹੁਤ ਵੱਡਾ ਘਾਟਾ ਹੈ, ਪਰ ਪ੍ਰਮਾਤਮਾ ਦੇ ਭਾਣੇ ਨੂੰ ਮੰਨਣਾ ਪੈਂਦਾ ਹੈ | ਇਸ ਸਮੇਂ ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਸੰਜੀਵ ਕੁਮਾਰ ਧੀਂਗੜਾ ਸਾਬਕਾ ਕੌਂਸਲਰ, ਰਜਿੰਦਰ ਕੁਮਾਰ ਛਾਬੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਲਖਵੀਰ ਸਿੰਘ ਘੜਿਆਲ ਪੰਜਾਬ ਇੰਜੀਨੀਅਰਿੰਗ ਵਾਲੇ, ਪਰਮਿੰਦਰ ਸਿੰਘ ਚੌਹਾਨ ਜ਼ਿਲ੍ਹਾ ਪ੍ਰਧਾਨ ਮੈਰਿਜ ਪੈਲੇਸ ਐਸੋਸੀਏਸ਼ਨ, ਕਮਲਦੀਸ਼ਪਾਲ ਸਿੰਘ ਸੋਢੀ ਗਿਆਨ ਜੋਤੀ ਸਕੂਲ ਵਾਲੇ, ਅੰਮਿ੍ਤ ਲਾਲ ਛਾਬੜਾ ਸਾਬਕਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਤਲਵੰਡੀ ਭਾਈ, ਗੁਰਦਰਸ਼ਨ ਸਿੰਘ ਹੈਪੀ ਅਕਾਲੀ ਆਗੂ, ਗੁਰਚਰਨ ਸਿੰਘ ਸੈਂਭੀ ਕੈਨੇਡੀਅਨ, ਡਾ. ਅਮਰਜੀਤ ਸਿੰਘ ਵੀ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਸਕੂਲ ਦੀ ਵਿਦਿਆਰਥਣ ਆਇਰਲੈਂਡ ਦੇ ਉੱਚ ਪੱਧਰੀ ਮੁੱਕੇਬਾਜ਼ੀ ਕੈਂਪ ਲਈ ਹੋਈ ਚੋਣ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਫ਼ਿਰੋਜ਼ਪੁਰ 'ਚ ਰਜਿਸਟ੍ਰੇਸ਼ਨ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।