24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਲਾਇਨਜ਼ ਕਲੱਬ ਨੇ ਲਗਾਇਆ ਛੋਲੇ ਕੁਲਚਿਆਂ ਦਾ ਲੰਗਰ <br/>

ਅਜੀਤ ਡੈਸਕ 02-01-2026
ਗੁਰੂਹਰਸਹਾਏ, 1 ਜਨਵਰੀ (ਕਪਿਲ ਕੰਧਾਰੀ)-ਲਾਇਨਜ਼ ਕਲੱਬ ਗੁਰੂਹਰਸਹਾਏ ਵਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ | ਉਥੇ ਹੀ ਅੱਜ ਇਲਾਕੇ ਦੀ ਸੁੱਖ ਸ਼ਾਂਤੀ ਦੇ ਲਈ ਨਵੇਂ ਸਾਲ 'ਤੇ ਕਰਵਾਏ ਗਏ ਹਵਨ ਯੱਗ ਮੌਕੇ ਲਾਇਨਜ਼ ਕਲੱਬ ਸਮੂਹ ਦੇ ਸਹਿਯੋਗ ਦੇ ਨਾਲ ਪ੍ਰਧਾਨ ਗੌਰਵ ਸਚਦੇਵਾ ਦੀ ਅਗਵਾਈ ਹੇਠ ਸ਼ਿਵ ਮਹਾਂ ਯੱਗ 'ਤੇ ਆਈ ਸੰਗਤ ਲਈ ਛੋਲੇ ਕੁਲਚੇ ਦਾ ਲੰਗਰ ਲਗਾਇਆ | ਇਸ ਸੰਬੰਧੀ ਪ੍ਰਧਾਨ ਗੌਰਵ ਸਚਦੇਵਾ ਨੇ ਦੱਸਿਆ ਕਿ ਸ਼ਿਵ ਮਹਾਂ ਯੱਗ ਸੋਸਾਇਟੀ ਵਲੋਂ ਉਨ੍ਹਾਂ ਦੀ ਕਲੱਬ ਦੀ ਡਿਊਟੀ ਲਗਾਈ ਸੀ ਕੇ ਲਾਇਨਜ਼ ਕਲੱਬ ਇਸ ਸ਼ਿਵ ਮਹਾਂ ਯੱਗ ਦੌਰਾਨ ਪਹੰੁਚਣ ਵਾਲੀ ਸੰਗਤ ਲਈ ਛੋਲੇ ਕੁਲਚਿਆਂ ਦਾ ਲੰਗਰ ਲਗਾਵੇ | ਜਿਸ ਦੇ ਚੱਲਦਿਆਂ ਸ਼ਿਵ ਜੀ ਭੋਲੇ ਦੀ ਕਿਰਪਾ ਦੇ ਨਾਲ ਲਾਇਨਜ਼ ਕਲੱਬ ਵਲੋਂ ਰੇਲਵੇ ਪਾਰਕ ਬਾਹਰ ਛੋਲੇ ਕੁਲਚਿਆਂ ਦਾ ਲੰਗਰ ਲਗਾਇਆ, ਜਿਸ 'ਚ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਪੂਰੀ ਸ਼ਰਧਾ ਦੇ ਨਾਲ ਸੇਵਾ ਕੀਤੀ |

ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ ਮੌਕੇ ਭਗਵਾਨ ਵਾਲਮੀਕਿ ਮੰਦਰ ਵਿਖੇ ਸ਼ੁਕਰਾਨਾ ਸਮਾਗਮ <br/> ਅਗਲੀ ਖ਼ਬਰ ਜਗਦੀਪ ਸਿੰਘ ਸੰਧੂ ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਸਬ ਡਿਪੂ ਜ਼ੀਰਾ ਦੇ ਪ੍ਰਧਾਨ ਚੁਣੇ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।