24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜਗਦੀਪ ਸਿੰਘ ਸੰਧੂ ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਸਬ ਡਿਪੂ ਜ਼ੀਰਾ ਦੇ ਪ੍ਰਧਾਨ ਚੁਣੇ <br/>

ਅਜੀਤ ਡੈਸਕ 02-01-2026
ਜ਼ੀਰਾ, 1 ਜਨਵਰੀ (ਹਰਜੀਤ ਸਿੰਘ ਗਿੱਲ)-ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਯੂਨੀਅਨ ਲਈ ਕੀਤੀ ਜਾ ਰਹੀ ਮਿਹਨਤ ਤੇ ਸੇਵਾਵਾਂ ਨੂੰ ਦੇਖਦਿਆਂ ਜਗਦੀਪ ਸਿੰਘ ਸੰਧੂ ਨੂੰ ਸਰਬ ਸੰਮਤੀ ਨਾਲ ਪੰਜਾਬ ਰੋਡਵੇਜ਼ ਪਨਬੱਸ, ਪੀ. ਆਰ. ਟੀ. ਸੀ. ਵਰਕਰਜ਼ ਯੂਨੀਅਨ 25/11 ਸਬ ਡਿਪੂ ਜ਼ੀਰਾ ਦਾ ਪ੍ਰਧਾਨ ਚੁਣਿਆ ਗਿਆ | ਆਪਣੀ ਇਸ ਨਿਯੁਕਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਜਗਦੀਪ ਸਿੰਘ ਸੰਧੂ ਨੇ ਕਿਹਾ ਯੂਨੀਅਨ ਵਲੋਂ ਮੇਰੇ 'ਤੇ ਜਤਾਇਆ ਗਿਆ ਭਰੋਸਾ ਮੇਰੇ ਲਈ ਮਾਣ ਤੇ ਜ਼ਿੰਮੇਵਾਰੀ ਦੋਨੋਂ ਹਨ | ਉਨ੍ਹਾਂ ਕਿਹਾ ਕਿ ਇਸ ਅਹੁਦੇ ਨੂੰ ਮੈਂ ਪੂਰੀ ਤਨਦੇਹੀ, ਇਮਾਨਦਾਰੀ ਨਾਲ ਨਿਭਾਵਾਂਗਾ ਤੇ ਹਰ ਵਰਕਰ ਨੂੰ ਨਾਲ ਲੈ ਕੇ ਚੱਲਦਿਆਂ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਾਂਗਾ | ਉਨ੍ਹਾਂ ਨੇ ਸਮੁੱਚੀ ਜਥੇਬੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਕਰਾਂ ਦੇ ਹੱਕਾਂ ਦੀ ਰਾਖੀ ਤੇ ਭਲਾਈ ਮੇਰੀ ਪਹਿਲ ਰਹੇਗੀ | ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਸੰਧੂ 2016 ਤੋਂ 2022 ਤੱਕ ਪ੍ਰਧਾਨ ਤੇ 2022 ਤੋਂ 2025 ਤੱਕ ਯੂਨੀਅਨ ਦੇ ਚੇਅਰਮੈਨ ਰਹੇ | ਇਸ ਤਰ੍ਹਾਂ ਹੁਣ 2026 ਵਿਚ ਉਨ੍ਹਾਂ ਨੂੰ ਮੁੜ ਤੋਂ ਸਬ ਡਿਪੂ ਜ਼ੀਰਾ ਤੋਂ ਪ੍ਰਧਾਨ ਚੁਣਿਆ ਗਿਆ ਹੈ | ਇਸ ਦੌਰਾਨ ਸਬ ਡਿਪੂ ਜ਼ੀਰਾ ਦੇ ਚੁਣੇ ਦੂਸਰੇ ਅਹੁਦੇਦਾਰਾਂ 'ਚ ਗੁਰਪ੍ਰੀਤ ਸਿੰਘ ਚੇਅਰਮੈਨ, ਸੁਖਦੀਪ ਸਿੰਘ ਸਕੱਤਰ, ਗੁਰਜੰਟ ਸਿੰਘ ਸਹਿ ਸਕੱਤਰ, ਅਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਸਿੰਘ ਭਾਗੋ ਕੇ ਖ਼ਜ਼ਾਨਚੀ ਅਤੇ ਜਗਜੀਤ ਸਿੰਘ ਸਹਿ ਖ਼ਜ਼ਾਨਚੀ ਚੁਣੇ ਗਏ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ, ਜ਼ਿਲ੍ਹਾ ਸਕੱਤਰ ਸੁਖਪਾਲ ਸਿੰਘ, ਜ਼ਿਲ੍ਹਾ ਖ਼ਜ਼ਾਨਚੀ ਅਜੈ ਕੁਮਾਰ ਤੇ ਅਮਰੀਕ ਸਿੰਘ ਸਮੇਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਨਜ਼ ਕਲੱਬ ਨੇ ਲਗਾਇਆ ਛੋਲੇ ਕੁਲਚਿਆਂ ਦਾ ਲੰਗਰ <br/> ਅਗਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਨੇ ਲੋੜਵੰਦ ਪਰਿਵਾਰਾਂ ਨੂੰ ਆਰ. ਓ. ਫ਼ਿਲਟਰ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।