24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਵੇਂ ਸਾਲ ਦੀ ਆਮਦ ਮੌਕੇ ਭਗਵਾਨ ਵਾਲਮੀਕਿ ਮੰਦਰ ਵਿਖੇ ਸ਼ੁਕਰਾਨਾ ਸਮਾਗਮ <br/>

ਅਜੀਤ ਡੈਸਕ 02-01-2026
ਗੁਰੂਹਰਸਹਾਏ, 1 ਜਨਵਰੀ (ਹਰਚਰਨ ਸਿੰਘ ਸੰਧੂ)-ਨਵੇਂ ਸਾਲ ਦੀ ਆਮਦ ਮੌਕੇ ਪਿੰਡ ਕੋਹਰ ਸਿੰਘ ਵਾਲਾ ਦੀ ਬਸਤੀ ਵਿਖੇ ਭਗਵਾਨ ਵਾਲਮੀਕਿ ਮੰਦਰ ਵਿਖੇ ਸ਼ੁਕਰਾਨਾ ਕਰਦੇ ਹੋਏ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਮੰਦਰ ਕਮੇਟੀ ਤੇ ਸਮੂਹ ਸੰਗਤ ਨੇ ਵੱਧ ਚੜ੍ਹ ਕੇ ਭਗਵਾਨ ਵਾਲਮੀਕਿ ਮੰਦਰ ਵਿਖੇ ਮੱਥਾ ਟੇਕਿਆ ਤੇ ਅਸ਼ੀਰਵਾਦ ਪ੍ਰਾਪਤ ਕੀਤਾ | ਮੰਦਰ ਕਮੇਟੀ ਦੇ ਆਗੂਆਂ ਵਲੋਂ ਚਾਹ ਪਾਣੀ ਤੇ ਲੰਗਰ ਦਾ ਪ੍ਰਬੰਧ ਕਰਕੇ ਸੰਗਤਾਂ ਨੂੰ ਛਕਾਇਆ | ਇਸ ਮੌਕੇ ਮੰਦਰ ਦੀ ਸੇਵਾ ਲਈ ਯੋਗਦਾਨ ਪਾਉਣ ਵਾਲੇ ਗੁਰਦਾਸ ਸਿੰਘ ਮੰਗੇਵਾਲੀਆ ਅਤੇ ਉਨ੍ਹਾਂ ਨਾਲ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ | ਮੰਦਰ ਕਮੇਟੀ ਸਮੇਤ ਸਮੁੱਚੇ ਭਾਈਚਾਰੇ ਨੇ ਪਹੁੰਚੇ ਹੋਏ ਪਤਵੰਤਿਆਂ ਦਾ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਸਵਾਗਤ ਕਰਦਿਆਂ ਜੀ ਆਇਆਂ ਕਿਹਾ | ਮੰਦਰ ਕਮੇਟੀ ਦੇ ਸਮੁੱਚੇ ਭਾਈਚਾਰੇ ਨੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਮੌਕੇ ਬਾਬਾ ਜੋਗਿੰਦਰ ਸਿੰਘ, ਹੀਰਾ ਸਿੰਘ, ਜੱਜ ਸਿੰਘ, ਜੰਗ, ਅਮਨ, ਰਮਨ, ਹੰਸ ਰਾਜ, ਛਿੰਦਰ ਸਿੰਘ ਪੰਚ, ਮੰਗਲ ਸਿੰਘ, ਕਸ਼ਮੀਰ ਸਿੰਘ, ਨਾਥ ਸਿੰਘ, ਰਾਜਾ, ਨਿਹਾਲਾ, ਜੱਗਾ, ਗੁਰਜੀਤ ਸਿੰਘ ਨਿੱਕਾ, ਸੱਜਣ ਸਿੰਘ, ਖਰੈਤ, ਹਦੈਤ, ਅਮਰਜੀਤ ਸਿੰਘ ਨਿੱਕਾ ਆਦਿ ਤੋਂ ਇਲਾਵਾ ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਸਕਰਨ ਸਿੰਘ ਸਾਬਕਾ ਮੈਂਬਰ, ਅੰਗਰੇਜ਼ ਸਿੰਘ, ਅਮਨਦੀਪ ਸਿੰਘ, ਜੱਗਾ ਜ਼ੈਲਦਾਰ, ਗੁਰਸੇਵਕ ਸਿੰਘ, ਬਲਕਰਨ ਸਿੰਘ, ਮਨਦੀਪ ਸਿੰਘ, ਨੰਬਰਦਾਰ ਸੁਖਮਨਜੋਤ ਸਿੰਘ, ਜੋਗਿੰਦਰ ਸਿੰਘ ਗੱਗੀ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਨੇਕ ਸਿੰਘ ਸਾਬਕਾ ਮੈਂਬਰ, ਕੁਲਦੀਪ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ | ਇਸ ਮੰਦਰ ਦੀ ਸੇਵਾ ਲਈ ਗੁਰਦਾਸ ਸਿੰਘ ਵਲੋਂ ਸਹਿਯੋਗ ਦਿੱਤਾ | ਜਿਸ 'ਤੇ ਮੰਦਰ ਕਮੇਟੀ ਤੇ ਸਮੁੱਚੇ ਭਾਈਚਾਰੇ ਵਲੋਂ ਗੁਰਦਾਸ ਸਿੰਘ ਬਰਾੜ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਸਹਿਯੋਗ ਲਈ ਧੰਨਵਾਦ ਕੀਤਾ |

ਪਿਛਲੀ ਖ਼ਬਰ ਐੱਸ. ਬੀ. ਐੱਸ. ਕਾਲਜ ਆਫ਼ ਨਰਸਿੰਗ ਦੇ ਚੇਅਰਮੈਨ ਧਰਮਪਾਲ ਬਾਂਸਲ ਦੀ ਅਗਵਾਈ 'ਚ ਭਗਤੀ ਭਜਨ ਗਰੁੱਪ ਵਲੋਂ ਵਿਸ਼ੇਸ਼ ਕੀਰਤਨ... ਅਗਲੀ ਖ਼ਬਰ ਲਾਇਨਜ਼ ਕਲੱਬ ਨੇ ਲਗਾਇਆ ਛੋਲੇ ਕੁਲਚਿਆਂ ਦਾ ਲੰਗਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।