23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਪੰਜਾਬੀ ਹੰਭਲਾ ਮਾਰਨ - ਕਿਸਾਨ ਆਗੂ

ਮਾਲੇਰਕੋਟਲਾ, 22 ਅਕਤੂਬਰ ( ਮਨਜਿੰਦਰ ਸਿੰਘ ਸਰੌਦ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦਾ ਵਾਤਾਵਰਨ ਪਲੀਤ ਹੋਣ ਵੱਲ ਵਧ ਰਿਹਾ ਹੈ, ਪ੍ਰੰਤੂ ਇਸ ਪਾਸੇ ਵੱਲ ਕਦੇ ਵੀ ਕਿਸੇ ਨੇ ਗਹਿਰ-ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ । ਸੂਬੇ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਮੂਹ ਸੰਸਥਾਵਾਂ ਤੇ ਪੰਜਾਬੀ ਇਕੱਠੇ ਹੋ ਕੇ ਹੰਭਲਾ ਮਾਰਨ ।

ਅਜੀਤ ਡੈਸਕ 23-10-2026
ਮਾਲੇਰਕੋਟਲਾ, 22 ਅਕਤੂਬਰ ( ਮਨਜਿੰਦਰ ਸਿੰਘ ਸਰੌਦ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦਾ ਵਾਤਾਵਰਨ ਪਲੀਤ ਹੋਣ ਵੱਲ ਵਧ ਰਿਹਾ ਹੈ, ਪ੍ਰੰਤੂ ਇਸ ਪਾਸੇ ਵੱਲ ਕਦੇ ਵੀ ਕਿਸੇ ਨੇ ਗਹਿਰ-ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ । ਸੂਬੇ ਦੇ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਦੇ ਲਈ ਸਮੂਹ ਸੰਸਥਾਵਾਂ ਤੇ ਪੰਜਾਬੀ ਇਕੱਠੇ ਹੋ ਕੇ ਹੰਭਲਾ ਮਾਰਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਵੇਰਕਾ ਦੇ ਸਾਬਕਾ ਏਰੀਆ ਮੈਨੇਜਰ ਗੁਰਜੀਤ ਸਿੰਘ ਸਿੱਧੂ ਬਘਰੌਲ, ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ, ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਡਾ. ਪਰਮਜੀਤ ਸਿੰਘ ਗੁਆਰਾ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਕਰਮਜੀਤ ਸਿੰਘ ਬਾਲੇਵਾਲ, ਡਾਇਰੈਕਟਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ ਨੇ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਪਹਿਲਾਂ ਵਿਕਾਸ ਦੇ ਨਾਂ ’ਤੇ ਸੂਬੇ ਅੰਦਰ ਦਰੱਖਤਾਂ ਦਾ ਕਤਲੇਆਮ ਕੀਤਾ ਗਿਆ । ਸੜਕਾਂ ਕਿਨਾਰੇ ਖੜੇ ਦਰੱਖਤਾਂ ਨੂੰ ਅਸੀਂ ਖਤਮ ਕਰ ਦਿੱਤਾ । ਧਰਤੀ ਹੇਠਲਾ ਪਾਣੀ ਵੀ ਪਿਛਲੇ ਲੰਬੇ ਸਮੇਂ ਤੋਂ ਬੇਹੱਦ ਡੂੰਘਾਈ ਵੱਲ ਜਾਣ ਕਾਰਨ ਖੇਤੀ ਸੈਕਟਰ ਦੇ ਅੰਦਰ ਕਿਸਾਨ ਵਰਗ ਨੂੰ ਮੁਸ਼ਕਿਲਾਂ ਆ ਰਹੀਆਂ ਹਨ । ਚੇਅਰਮੈਨ ਸਿੱਧੂ ਨੇ ਆਖਿਆ ਕਿ ਜੇਕਰ ਸਮੂਹ ਪੰਜਾਬੀ ਅਤੇ ਸੰਸਥਾਵਾਂ ਵਾਤਾਵਰਨ ਨੂੰ ਬਚਾਉਣ ਦੇ ਲਈ ਅੱਗੇ ਆਉਣ ਤਾਂ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਚੰਗੇ ਵਾਤਾਵਰਨ ’ਚ ਸਾਹ ਲੈ ਸਕਣਗੀਆਂ । ਆਗੂਆਂ ਨੇ ਆਖਿਆ ਕਿ ਪਲੀਤ ਹੋ ਰਹੇ ਵਾਤਾਵਰਨ ਦੇ ਕਾਰਨ ਇਨਸਾਨੀ ਜ਼ਿੰਦਗੀਆਂ ਬਿਮਾਰੀਆਂ ਦੀ ਗ੍ਰਿਫਤ ’ਚ ਜਾ ਰਹੀਆਂ ਹਨ । ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ।
ਪਿਛਲੀ ਖ਼ਬਰ ਮਾਤਾ ਅਮਰਜੀਤ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਚੰਨੀ ਦੇ ਤਕਨੀਕੀ ਸਿੱਖਿਆ ਮੰਤਰੀ ਹੁੰਦਿਆਂ ਹੀ ਭੱਠਲ ਕਾਲਜ ਬੰਦ ਹੋਇਆ ਸੀ - ਹੈਨਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।