23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਲੋੜਵੰਦ ਤੇ ਮਜ਼ਦੂਰ ਪਰਿਵਾਰਾਂ ਦੇ ਹੱਕ ’ਚ ਰੋਸ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ ਬੀ.ਡੀ.ਪੀ.ਓ. ਸ਼ੇਰਪੁਰ ਨੂੰ ਦਿੱਤਾ ਮੰਗ ਪੱਤਰ

ਸ਼ੇਰਪੁਰ, 22 ਅਕਤੂਬਰ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੀਨੀਅਰ ਕਾਂਗਰਸੀ ਆਗੂ ਬਨੀ ਖਹਿਰਾ ਦੀ ਅਗਵਾਈ ਹੇਠ ਸਥਾਨਕ ਬੀ. ਡੀ.

ਅਜੀਤ ਡੈਸਕ 23-10-2026
ਸ਼ੇਰਪੁਰ, 22 ਅਕਤੂਬਰ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੀਨੀਅਰ ਕਾਂਗਰਸੀ ਆਗੂ ਬਨੀ ਖਹਿਰਾ ਦੀ ਅਗਵਾਈ ਹੇਠ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਸ਼ੇਰਪੁਰ ਅੱਗੇ ਲੋੜਵੰਦ ਗਰੀਬ ਤੇ ਮਜ਼ਦੂਰ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਸਰਕਾਰ ਦੇ ਖਿਲਾਫ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਕਾਤਰੋਂ ਚੌਕ ਸ਼ੇਰਪੁਰ ਵਿਖੇ ਪੁਤਲਾ ਸਾੜਿਆ ਗਿਆ। ਗਰੀਬ ਅਤੇ ਮਜ਼ਦੂਰ ਪਰਿਵਾਰਾਂ ਦੀਆਂ ਮੁੱਖ ਮੰਗਾਂ ਜਿਨ੍ਹਾਂ ਵਿੱਚ ਕੱਚੇ ਘਰਾਂ ਲਈ ਆਏ ਸਰਕਾਰੀ ਸਕੀਮ ਦੇ ਪੈਸੇ ਜਲਦੀ ਲੋੜਵੰਦਾਂ ਦੇ ਖਾਤਿਆਂ ਵਿੱਚ ਪਾਉਣ, ਹੜ੍ਹਾਂ ਦੌਰਾਨ ਨੁਕਸਾਨੇ ਗਏ ਘਰਾਂ ਦੇ ਮੁਆਵਜੇ ਲਈ ਪੀੜਤ ਪਰਿਵਾਰਾਂ ਦੇ ਨਾਮ ਲਿਸਟ ’ਚ ਦਰਜ ਕਰਨ, ਜੀ ਰਾਮ ਜੀ ਸਕੀਮ ਤਹਿਤ ਮਜ਼ਦੂਰ ਕਾਮਿਆਂ ਦਾ ਕੰਮ ਤੁਰੰਤ ਸ਼ੁਰੂ ਕਰਵਾਉਣ ਸਬੰਧੀ ਮੰਗ ਪੱਤਰ ਵੀ ਬੀ.ਡੀ.ਪੀ.ਓ. ਸ਼ੇਰਪੁਰ ਸੁਜੀਵ ਕੁਮਾਰ ਨੂੰ ਸੌਂਪਿਆ ਗਿਆ। ਇਸ ਮੌਕੇ ਡਾਕਟਰ ਲਖਵਿੰਦਰ ਸਿੰਘ ਟਿੱਬਾ, ਡਾਕਟਰ ਜਗਦੀਪ ਸਿੰਘ ਗੰਡੇਵਾਲ, ਪਿਆਰਾ ਸਿੰਘ ਬਦੇਸ਼ਾ ਸਾਬਕਾ ਸੰਮਤੀ ਮੈਂਬਰ, ਹਾਕਮ ਸਿੰਘ ਕੰਨਗੋ ਗੰਡੇਵਾਲ, ਸੀਨੀਅਰ ਆਗੂ ਧੰਨਾ ਸਿੰਘ ਗੰਡੇਵਾਲ, ਸੰਜੇ ਸਿੰਗਲਾ, ਰਾਜਿੰਦਰ ਸਿੰਘ ਸੰਧੂ, ਬਹਾਦਰ ਸਿੰਘ ਚੋਧਰੀ, ਹੈਪੀ ਬਦੇਸ਼ਾ, ਕੁਲਦੀਪ ਬਦੇਸ਼ਾ, ਸੁਖਪਾਲ ਸਿੰਘ ਛੰਨਾਂ, ਹਰਨੇਕ ਸਿੰਘ ਸ਼ੇਰਪੁਰੀ,ਅਰਸ਼ਦੀਪ ਸਿੰਘ ਸ਼ੇਰਪੁਰ, ਕਾਮਰੇਡ ਜਸਵੰਤ ਬੜੀ, ਕੁਲਦੀਪ ਸਿੰਘ ਪੰਚ ਬੜੀ, ਵਰਿੰਦਰ ਸਿੰਘ ਚੱਕ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਆਗੂਆਂ ਵਲੋਂ ਹਲਕਾ ਮਾਲੇਰਕੋਟਲਾ ਦੇ ਪਿੰਡਾਂ ਅੰਦਰ ਮੀਟਿੰਗਾਂ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਠੇਕਾ ਮੁਲਾਜ਼ਮਾਂ ਦੀ ਦਿੜ੍ਹਬਾ ’ਚ ਸੂਬਾ ਪੱਧਰੀ ਰੈਲੀ, ਵਿਭਾਗਾਂ ’ਚ ਪੱਕਾ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।