ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਦਾ ਹੱਲ ਕਰਨ ਲਈ ਪੈਦਲ ਯਾਤਰਾ ਕਰ ਕੇ ਹੋਕਾ ਦੇ ਰਹੇ ਸੋਹਨ ਲਾਲ ਗੋਇਲ
ਸੰਗਰੂਰ, 10 ਸਤੰਬਰ (ਅਮਨਦੀਪ ਸਿੰਘ ਬਿੱਟਾ)– ਬਰਨਾਲਾ ਜ਼ਿਲ੍ਹੇ ਦੇ ਅੰਤਰਗਤ ਆਉਂਦੇ ਤਪਾ ਦੇ ਵਸਨੀਕ ਸੋਹਨ ਲਾਲ ਗੋਇਲ ਖਿਆਲੇ ਕਲਾਂ ਵਾਲੇ ਨਸ਼ਿਆਂ ਖਿਲਾਫ ਪੈਦਲ ਯਾਤਰਾ ਕਰ ਕੇ ਨਸ਼ੇ ਖਤਮ ਕਰਨ ਦਾ ਹੋਕਾ ਦੇ ਰਿਹਾ ਹੈ। ਹਜ਼ੂਰ ਸਾਹਿਬ, ਪਟਨਾ ਸਾਹਿਬ ਤੱਕ ਰੇਲ ਮਾਰਗ ਜਾ ਪੈਦਲ ਘੁੰਮ ਰਹੇ ਸੋਹਨ ਲਾਲ ਨੇ ਦੱਸਿਆ ਕਿ ਦਿੱਲੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਇਸ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨਾਲ ਜੁੜਿਆ ਰਿਹਾ ਹੈ ਪਰ ਉਹ ਇਸ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਹੋ ਕੇ ਹੁਣ ਕਿਨਾਰਾ ਕਰ ਚੁੱਕੇ ਹਨ ।
ਸੰਗਰੂਰ, 10 ਸਤੰਬਰ (ਅਮਨਦੀਪ ਸਿੰਘ ਬਿੱਟਾ)– ਬਰਨਾਲਾ ਜ਼ਿਲ੍ਹੇ ਦੇ ਅੰਤਰਗਤ ਆਉਂਦੇ ਤਪਾ ਦੇ ਵਸਨੀਕ ਸੋਹਨ ਲਾਲ ਗੋਇਲ ਖਿਆਲੇ ਕਲਾਂ ਵਾਲੇ ਨਸ਼ਿਆਂ ਖਿਲਾਫ ਪੈਦਲ ਯਾਤਰਾ ਕਰ ਕੇ ਨਸ਼ੇ ਖਤਮ ਕਰਨ ਦਾ ਹੋਕਾ ਦੇ ਰਿਹਾ ਹੈ। ਹਜ਼ੂਰ ਸਾਹਿਬ, ਪਟਨਾ ਸਾਹਿਬ ਤੱਕ ਰੇਲ ਮਾਰਗ ਜਾ ਪੈਦਲ ਘੁੰਮ ਰਹੇ ਸੋਹਨ ਲਾਲ ਨੇ ਦੱਸਿਆ ਕਿ ਦਿੱਲੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਗਠਨ ਤੋਂ ਲੈ ਕੇ ਇਸ ਪਾਰਟੀ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨਾਲ ਜੁੜਿਆ ਰਿਹਾ ਹੈ ਪਰ ਉਹ ਇਸ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਹੋ ਕੇ ਹੁਣ ਕਿਨਾਰਾ ਕਰ ਚੁੱਕੇ ਹਨ । ਪਿੰਡ ਤੂਰਬੰਜਾਰਾ ਵਿਖੇ ਜਿੱਥੇ ਗੁਲਜਾਰ ਸਿੰਘ ਨਾਮ ਦੇ ਮਜਦੂਰ ਦੀ ਮੌਤ ਹੋ ਗਈ ਹੈ, ਵਿਖੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਸੰਗਰੂਰ ਵਿਖੇ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਵਿਚ ਅਜਿਹਾ ਮਾੜਾ ਮਾਹੌਲ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜਗਾਰੀ ਕਾਰਨ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਬੰਦੀ ਸਿੰਘਾਂ ਖਾਸ ਤੌਰ ਉੱਤੇ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਸੋਹਨ ਲਾਲ ਗੋਇਲ ਨੇ ਕਿਹਾ ਕਿ ਡੇਰਾ ਮੁਖੀ ਨੂੰ ਜੇ ਵਾਰ ਵਾਰ ਪੈਰੋਲ ਮਿਲ ਸਕਦੀ ਹੈ ਤਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਸ ਕਾਨੂੰਨੀ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਸੋਹਨ ਲਾਲ ਗੋਇਲ ਨੇ ਮੰਗ ਕੀਤੀ ਕਿ ਸਜ਼ਾ ਪੂਰੀ ਕਰ ਚੁੱਕੇ ਹਰ ਬੰਦੀ ਨੂੰ ਬਿਨਾਂ ਕਿਸੇ ਸ਼ਰਤ ਤੋਂ ਰਿਹਾਅ ਕੀਤਾ ਜਾਵੇ।