11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਤਾਰਾ ਵਿਵੇਕ ਕਾਲਜ ’ਚ ਮਨਾਇਆ ਤੀਆਂ ਦਾ ਤਿਉਹਾਰ

ਅਮਰਗੜ੍ਹ, 10 ਸਤੰਬਰ (ਜਤਿੰਦਰ ਮੰਨਵੀ) - ਤਾਰਾ ਵਿਵੇਕ ਕਾਲਜ ਵਿਖੇ ਤੀਆਂ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ‘ਚ ਡਾ.

ਅਜੀਤ ਡੈਸਕ 11-09-2026
ਅਮਰਗੜ੍ਹ, 10 ਸਤੰਬਰ (ਜਤਿੰਦਰ ਮੰਨਵੀ) - ਤਾਰਾ ਵਿਵੇਕ ਕਾਲਜ ਵਿਖੇ ਤੀਆਂ ਨੂੰ ਸਮਰਪਿਤ ਇਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ‘ਚ ਡਾ. ਪਰਮਿੰਦਰ ਕੌਰ ਮੰਡੇਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ, ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ, ਕੋਆਰਡੀਨੇਟਰ ਅਤੇ ਸਟਾਫ਼ ਵਲੋਂ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਾਸਤ ਨੂੰ ਦਰਸਾਉਂਦੇ ਮਨਮੋਹਕ ਦ੍ਰਿਸ਼ ਸਿਰਜੇ ਗਏ ਅਤੇ ਰੰਗਾ-ਰੰਗ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਤੀਆਂ ਦੇ ਇਸ ਸਮਾਗਮ ਦੌਰਾਨ ਕਰਵਾਏ ਗਏ ਮੁਕਾਬਲਿਆਂ ‘ਚ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਕੁਲਜੀਤ ਕੌਰ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ, ਜਦਕਿ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਸੁਨੱਖੀ ਮੁਟਿਆਰ ਦਾ ਮਾਣ ਹਾਸਿਲ ਕੀਤਾ ਅਤੇ ਇਨ੍ਹਾਂ ਤੋਂ ਬਿਨਾ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਅਮਨਦੀਪ ਕੌਰ ਬੈਸਟ ਪਰਫਾਰਮਰ ਬਣੀ। ਮੁੱਖ ਮਹਿਮਾਨ ਡਾ. ਪਰਮਿੰਦਰ ਕੌਰ ਮੰਡੇਰ ਵਲੋਂ ਜੇਤੂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਡਾ. ਪਰਮਿੰਦਰ ਕੌਰ ਮੰਡੇਰ ਨੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ । ਪ੍ਰਿੰਸੀਪਲ ਬਲਵਿੰਦਰ ਸਿੰਘ, ਉਪ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ ਅਤੇ ਪ੍ਰੋ.ਇਕਬਾਲ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਅਮਨ ਅਰੋੜਾ ਦੇ ਘਰ ਅੱਗੇ 14 ਨੂੰ ਲਗਾਉਣਗੇ ਕਿਸਾਨ ਪੰਜ ਰੋਜ਼ਾ ਪੱਕਾ ਮੋਰਚਾ ਅਗਲੀ ਖ਼ਬਰ ਐਡਵੋਕੇਟ ਕਲੇਰਾਂ ਬਣੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਕਨਵੀਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।