ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ’ਚ ਏਕਤਾ ਬੰਨ੍ਹ ਸਕਦੀ ਹੈ ਸੂਬੇ ਅੰਦਰ ਪੰਥਕ ਸਰਕਾਰ ਦਾ ਮੁੱਢ – ਚੇਅਰਮੈਨ ਦਿਓਲ
ਮਾਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦਰਮਿਆਨ ਏਕਤਾ ਸੂਬੇ ਅੰਦਰ ਪੰਥਕ ਸਰਕਾਰ ਦਾ ਮੁੱਢ ਬੰਨਣ ਦੇ ਸਮਰੱਥ ਹੋ ਸਕਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਉੱਘੇ ਸਮਾਜ ਸੇਵੀ ਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਨੇ ਗੱਲਬਾਤ ਦੌਰਾਨ ਕੀਤਾ।
ਚ
ਚੇਅਰਮੈਨ ਜਸਵੀਰ ਸਿੰਘ ਦਿਓਲ।
05-09-2026
ਮਾਲੇਰਕੋਟਲਾ, 4 ਸਤੰਬਰ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦਰਮਿਆਨ ਏਕਤਾ ਸੂਬੇ ਅੰਦਰ ਪੰਥਕ ਸਰਕਾਰ ਦਾ ਮੁੱਢ ਬੰਨਣ ਦੇ ਸਮਰੱਥ ਹੋ ਸਕਦੀ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਉੱਘੇ ਸਮਾਜ ਸੇਵੀ ਤੇ ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੇ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ ਨੇ ਗੱਲਬਾਤ ਦੌਰਾਨ ਕੀਤਾ। ਚੇਅਰਮੈਨ ਦਿਓਲ ਨੇ ਆਖਿਆ ਕਿ ਸੂਬੇ ਨੂੰ ਇੱਕ ਅਜਿਹੀ ਖੇਤਰੀ ਪਾਰਟੀ ਦੀ ਲੋੜ ਹੈ ਜੋ ਸੂਬੇ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਪੰਥਕ ਮਸਲਿਆਂ ਦੇ ਨਾਲ-ਨਾਲ ਪੰਜਾਬ ਦੇ ਮਸਲਿਆਂ ਨੂੰ ਵੀ ਕੇਂਦਰੀ ਪੱਧਰ ‘ਤੇ ਉਭਾਰ ਕੇ ਹੱਲ ਕਰਵਾਉਣ ਦੀ ਸਮਰੱਥਾ ਰੱਖਦੀ ਹੋਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਤਨ ਸਮੇਂ ਤੋਂ ਲੈ ਕੇ ਹੁਣ ਤੱਕ ਕੌਮੀ ਤੇ ਪੰਥਕ ਮਸਲਿਆਂ ਨੂੰ ਹੱਲ ਕਰਨ ਦੇ ਲਈ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਰਾਬਤਾ ਬਣਾਈ ਰੱਖਿਆ ਹੈ ਪਦ ਕੇਂਦਰੀ ਸਰਕਾਰਾਂ ਨੇ ਪੰਜਾਬ ਦੇ ਨਾਲ ਸਦਾ ਹੀ ਵਿਤਕਰਾ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂਆਂ ਨੇ ਐਮਰਜੈਂਸੀ ਦੇ ਸਮੇਂ ਦੌਰਾਨ ਲੱਗੇ ਮੋਰਚਿਆਂ ਤੋਂ ਲੈ ਕੇ ਜੇਲ੍ਹਾਂ ਭਰਨ ਤੱਕ ਆਪਣੇ ਘਰ-ਘਾਟ ਦੀ ਪ੍ਰਵਾਹ ਨਹੀਂ ਸੀ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਾਕ ਕਰਦੇ ਹਨ ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਇਸ ਪਾਰਟੀ ਨੇ ਸਦਾ ਹੀ ਸੂਬੇ ਦੇ ਹਿੱਤਾਂ ਨੂੰ ਪਹਿਲ ਦਿੰਦਿਆਂ ਆਪਣੀਆਂ ਨਿੱਜੀ ਗਰਜਾਂ ਨੂੰ ਵਿਸਾਰ ਕੇ ਕੌਮੀਅਤ ਨੂੰ ਉਭਾਰਨ ਲਈ ਆਪਾ ਤੱਕ ਕੁਰਬਾਨ ਕਰ ਦਿੱਤਾ, ਅਕਾਲੀ ਦਲ ਨੇ ਕਦੇ ਵੀ ਪੰਥਕ ਮਸਲਿਆਂ ‘ਤੇ ਪਿੱਠ ਨਹੀਂ ਵਿਖਾਈ ਸਗੋਂ ਜਦ ਵੀ ਦੇਸ਼ ਨੂੰ ਲੋੜ ਪਈ ਤਾਂ ਇਸ ਦੇ ਜੁਝਾਰੂ ਮਰਜੀਵੜਿਆਂ ਨੇ ਅੱਗੇ ਹੋ ਕੇ ਲੜਾਈ ਲੜੀ। ਚੇਅਰਮੈਨ ਦਿਓਲ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦਰਮਿਆਨ ਏਕਤਾ ਹੋ ਜਾਵੇ ਤਾਂ ਸੂਬੇ ਅੰਦਰ ਪੰਥਕ ਸਰਕਾਰ ਦਾ ਰਾਹ ਕੋਈ ਵੀ ਨਹੀਂ ਰੋਕ ਸਕਦਾ। ਇਸ ਲਈ ਸਮੂਹ ਧੜਿਆਂ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਸਬੰਧੀ ਚਾਰਾਜੋਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਜੇਕਰ ਸਾਰੀਆਂ ਧਿਰਾਂ ਦੀ ਲੀਡਰਸ਼ਿਪ ਇਸ ਮਸਲੇ ‘ਤੇ ਜਲਦੀ ਹੀ ਕੋਈ ਵੱਡਾ ਫ਼ੈਸਲਾ ਲਵੇ ਜਿਸ ਦੀ ਅਕਾਲੀ ਵਰਕਰਾਂ ਨੂੰ ਵੀ ਲੰਬੇ ਸਮੇਂ ਤੋਂ ਉਡੀਕ ਹੈ।