11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਕ ਸਿੰਘ ਧਨੌਲਾ ਨੇ ਗੰਡਾ ਸਿੰਘ ਵਾਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 26-07-2026
ਸ਼ੇਰਪੁਰ, 25 ਜੁਲਾਈ (ਦਰਸ਼ਨ ਸਿੰਘ ਖੇੜੀ) - ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਮੌਤ ਹੈ। ਜਦੋਂ ਇਨਸਾਨ ਇਸ ਦੁਨੀਆ ਵਿੱਚ ਆਉਂਦਾ ਹੈ ਤਾਂ ਉਸ ਦੇ ਕੋਲ ਸਿਰਫ਼ ਸਾਹ ਹੁੰਦੇ ਹਨ ਅਤੇ ਉਸ ਦੀ ਕੋਈ ਪਹਿਚਾਣ ਨਹੀਂ ਹੁੰਦੀ। ਪਰੰਤੂ ਜਦੋਂ ਉਹ ਇਸ ਦੁਨੀਆਂ ਤੋਂ ਵਿਦਾ ਹੁੰਦਾ ਹੈ (ਜਾਂਦਾ ਹੈ) ਤਾਂ ਉਸ ਦੀ ਪਹਿਚਾਣ ਹੀ ਸਾਡੇ ਮਨਾਂ ਤੇ ਅਮਿੱਟ ਛਾਪ ਛੱਡ ਜਾਂਦੀ ਹੈ। ਸਾਹਾਂ ਤੋਂ ਪਹਿਚਾਣ ਤੱਕ ਦਾ ਇਹ ਸਫ਼ਰ ਹੀ ਜੀਵਨ ਕਹਾਉਂਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਧਨੌਲਾ ਨੇ ਸਾਥੋਂ ਵਿਛੜੀ ਰੂਹ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਦੇ ਅਕਾਲ ਚਲਾਣੇ ਤੋਂ ਬਾਅਦ ਮਾਲਵੇ ਦੀ ਪ੍ਰਮੁੱਖ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਹਾਕਮ ਸਿੰਘ ਗੰਡੇਵਾਲ,ਭਾਈ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਅਤੇ ਐਡਵੋਕੇਟ ਰਣਪ੍ਰੀਤ ਸਿੰਘ ਗੰਡੇਵਾਲ ਦੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਹੋਣਹਾਰ ਫਰਜ਼ੰਦ ਨੇ ਆਪਣੀ ਸੋਚ,ਆਪਣੇ ਸੰਸਕਾਰ ਅਤੇ ਆਪਣੇ ਸੁਭਾਅ ਦੇ ਨਾਲ ਦੁਨੀਆਂ ਦਾ ਦਿਲ ਜਿੱਤਿਆ, ਇਹੋ ਹੀ ਜੀਵਨ ਦੀ ਸਭ ਤੋਂ ਵੱਡੀ ਸਫਲਤਾ ਹੈ।ਉਹ ਸਾਡੀ ਕੌਮ ਦਾ ਗੌਰਵਮਈ ਸਿੱਖ ਬੁੱਧੀਜੀਵੀ ਬਣਕੇ ਰੋਸ਼ਨ ਚਿਰਾਗ ਬਣਕੇ ਚਮਕਿਆ।ਇਸ ਮੌਕੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ‘ਚ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਬਰਨਾਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ,ਨਰਿੰਦਰਜੀਤ ਸਿੰਘ ਮਨੇਜਰ ਦਮਦਮਾ ਸਾਹਿਬ,ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ,ਬੀਬੀ ਹਰਚੰਦ ਕੌਰ ਘਨੌਰੀ, ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ,ਰਣਜੀਤ ਸਿੰਘ ਰੰਧਾਵਾ ਹਲਕਾ ਇੰਚਾਰਜ ਧੂਰੀ,ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ, ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ, ਮਨਦੀਪ ਸਿੰਘ ਖੁਰਦ,ਜਸਵਿੰਦਰ ਸਿੰਘ ਦੀਦਾਰਗੜ, ਜਗਦੇਵ ਸਿੰਘ ਬਦੇਸ਼ਾ, ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ, ਗ਼ਰੀਬ ਸਿੰਘ ਛੰਨਾਂ, ਜਸਮੇਲ ਸਿੰਘ ਡੇਅਰੀਵਾਲਾ,ਬਨੀ ਖਹਿਰਾ,ਕਮਲਜੀਤ ਸਿੰਘ ਚੱਕ, ਨਰਿੰਦਰਪਾਲ ਸਿੰਘ ਛੰਨਾਂ, ਜਥੇਦਾਰ ਲਾਭ ਸਿੰਘ ਗੰਡੇਵਾਲ, ਗੁਰਮੇਲ ਸਿੰਘ ਚੀਮਾ ਗੰਡੇਵਾਲ, ਹਰਪਾਲ ਸਿੰਘ ਪੋਪੀ ਫੋਜ਼ੀ,ਭੰਤ ਸਿੰਘ, ਗੋਰਾ ਸਿੰਘ ਗੰਡੇਵਾਲ,ਕਰਨੈਲ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਧਾਲੀਵਾਲ ਸ਼ੇਰਪੁਰ, ਮਨਜੀਤ ਸਿੰਘ ਬਹਿਣੀਵਾਲ,ਕੁਲਦੀਪ ਸਿੰਘ ਜਾਤੀਕਾ, ਹਾਕਮ ਸਿੰਘ ਪੰਚ, ਮਨਦੀਪ ਸਿੰਘ ਜਾਤੀਕਾ, ਗੁਰਜੰਟ ਸਿੰਘ ਸੰਧੂ ਪ੍ਰਧਾਨ, ਕਿਸਾਨ ਆਗੂ ਕਰਮਜੀਤ ਸਿੰਘ ਗੰਡੇਵਾਲ, ਪ੍ਰਿੰਸੀਪਲ ਹਰਪ੍ਰੀਤ ਸਿੰਘ ਢਿੱਲੋਂ, ਡਾਕਟਰ ਲਖਵਿੰਦਰ ਸਿੰਘ ਟਿੱਬਾ,ਸਵਿੰਦਰਪਾਲ ਸਿੰਘ ਰਾਜੂ ਖੇੜੀ, ਹੰਸਾਂ ਸਿੰਘ ਗੰਡੇਵਾਲ, ਹਾਕਮ ਸਿੰਘ ਸਾਬਕਾ ਸਰਪੰਚ,ਧੰਨਾ ਸਿੰਘ, ਸੁਭਾਸ਼ ਚੰਦ ਗੰਡੇਵਾਲ, ਰਾਕੇਸ਼ ਕੁਮਾਰ ਸ਼ੇਰਪੁਰ, ਜਗਦੇਵ ਸਿੰਘ ਸਲੇਮਪੁਰ, ਚਮਕੌਰ ਸਿੰਘ ਭੋਲਾ ਟਿੱਬਾ, ਸੁਖਵਿੰਦਰ ਸਿੰਘ ਮਾਹਮਦਪੁਰ, ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ ਸਰਪੰਚ ਚਮਕੌਰ ਸਿੰਘ ਅਲੀਪੁਰ ਖ਼ਾਲਸਾ ਆਦਿ ਆਗੂਆਂ ਨੇ ਗੰਡੇਵਾਲ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਭਗਵੰਤ ਮਾਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ-ਰਾਜਾ ਵੜਿੰਗ ਸੁਨਾਮ ਵਿਚ ਸਫ਼ਾਈ ਸੇਵਕਾਂ ਦੇ ਧਰਨੇ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਰੋਸ ਵਿਖਾਵਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।