07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਕਾਮਿਆਂ ਵਲੋਂ ਦੋ ਦਿਨ ਦੀ ਹੋਰ ਸਮੂਹਿਕ ਛੁੱਟੀ ’ਤੇ ਜਾਣ ਦਾ ਐਲਾਨ

ਅਜੀਤ ਡੈਸਕ 25-07-2026
ਸੁਨਾਮ ਊਧਮ ਸਿੰਘ ਵਾਲਾ, 24 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸਥਾਨਕ ਪਾਵਰਕਾਮ ਕਾਮਿਆਂ ਵਲੋੰ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ ਅਤੇ ਬਿਜਲੀ ਏਕਤਾ ਮੰਚ,ਐਸ਼ੋਏਸ਼ੀਏਸ਼ਨ ਆਫ ਜੇ ਈ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਐਮ ਯੂ ਓ ਅਤੇ ਪੈਨਸ਼ਨ ਐਸੋਸੀਏਸ਼ਨ ਦੇ ਸੱਦੇ ਤੇ ਸਮੂਹਿਕ ਛੁੱਟੀ ਦੌਰਾਨ ਨਵੇਂ 66 ਕੇ ਵੀ ਕਲੋਨੀ ਦਫਤਰ ਸੁਨਾਮ ਵਿਖੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਾਥੀ ਅਜੇ ਕੁਮਾਰ, ਪਿ੍ਤਪਾਲ ਸਿੰਘ ਲਾਡੀ, ਮੇਜਰ ਸਿੰਘ ਜਖੇਪਲ, ਨਰਿੰਦਰ ਸ਼ਰਮਾ,ਜਬਲਾ ਸਿੰਘ, ਸੁਰਿੰਦਰ ਸਿੰਘ ਬਾਕਸਰ, ਲਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵਲੋਂ ਬਿਜਲੀ ਕਾਮਿਆਂ ਦੀਆਂ ਜਾਇਜ ਮੰਗਾਂ ਨੂੰ ਵੀ ਜਾਣ ਬੁੱਝ ਕੇ ਅਣਗੌਲਿਆਂ ਕੀਤਾ ਰਿਹਾ ਹੈ।ਉਨ੍ਹਾਂ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਨਵੀਂ ਰੈਗੂਲਰ ਭਰਤੀ ਰਾਹੀਂ ਭਰਨ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਖਾਲੀ ਅਸਾਮੀਆਂ ਹੋਣ ਕਾਰਨ ਬਿਜਲੀ ਕਾਮਿਆਂ ਲਈ ਨਿਰਵਿਘਨ ਬਿਜਲੀ ਸਪਲਾਈ ਦੇਣਾ ਅਸੰਭਵ ਹੋ ਰਿਹਾ ਹੈ। ਵਾਧੂ ਬੋਝ ਕਾਰਨ ਬਿਜਲੀ ਕਾਮਿਆਂ ਦੇ ਬਿਜਲੀ ਹਾਦਸੇ ਵੱਧ ਰਹੇ ਹਨ। ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਬਿਜਲੀਕਰਨ ਕਰਨ ਲਈ ਤੁਲੀ ਹੋਈ ਹੈ। ਰਵਿੰਦਰ ਸਿੰਘ ਭੱਟ, ਜਗਰਾਜ ਸਿੰਘ ਉਗਰਾਹਾਂ, ਕ੍ਰਿਸ਼ਨ ਕਾਂਤ,ਕ੍ਰਿਸ਼ਨ ਪ੍ਰਤਾਪ, ਸੋਮ,ਸਿੰਘ, ਜਗਦੇਵ ਸਿੰਘ ਬਾਹੀਆ, ਮਹਿੰਦਰ ਸਿੰਘ ਜੋਸ਼, ਮਹਿੰਦਰ ਸਿੰਘ ਬਾਈ, ਸੁਰਿੰਦਰ ਸਿੰਘ,ਕਾ ਮੋਹਨ ਲਾਲ,ਸੁਰੇਸ਼ ਕੁਮਾਰ,ਦਿਲਬਾਗ ਸਿੰਘ, ਬਲਕਾਰ ਸਿੰਘ, ਰਾਜਿੰਦਰ ਕੁਮਾਰ,ਅਤੇ ਜਗਸੀਰ ਸਿੰਘ ਨੇ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈਕੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਸੰਘਰਸ਼ ਲਗਾਤਾਰ ਜਾਰੀ ਰਹੇਗਾ।ਉਨ੍ਹਾਂ 17 ਜੁਲਾਈ 2020 ਦਾ ਪੱਤਰ ਰੱਦ ਕਰਨ, ਆਰ.ਟੀ ਐਮ, ਸੇਵਾਦਾਰ ਅਤੇ ਪ੍ਰਮੋਟ ਹੋਏ ਸਾਥੀਆਂ ਨੂੰ ਪੇਅ ਬੈੰਡ ਦਾ ਲਾਭ ਦੇਣ, ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ 21 ਜੁਲਾਈ ਤੋਂ ਵਿੱਢਿਆ ਸੰਘਰਸ਼ ਹੁਣ 25 ਅਤੇ 26 ਜੁਲਾਈ ਤੱਕ ਜਾਰੀ ਰਹੇਗਾ।
ਪਿਛਲੀ ਖ਼ਬਰ ਐਡਵੋਕੇਟ ਲਲਿਤ ਗਰਗ ਸਮੇਤ 10 ਵਕੀਲਾਂ ਨੇ ਕੀਤੀ ਭੁੱਖ ਹੜਤਾਲ ਅਗਲੀ ਖ਼ਬਰ ਅਬੋਹਰ ਦੀ ਇਤਿਹਾਸਕ ਮਸਜਿਦ ਦੇ ਮਾਮਲੇ ’ਚ ਅਹਿਮ ਤਰੱਕੀ, ਮੁਫ਼ਤੀ-ਏ-ਆਜ਼ਮ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਉੱਚ ਪੁਲਿਸ ਅਧਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।