02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭਦੌੜ ਵਿਖੇ ਦਰਦਨਾਕ ਸੜਕ ਹਾਦਸੇ ਦੌਰਾਨ ਮਾਸੂਮ ਚਚੇਰੇ ਭੈਣ-ਭਰਾ ਦੀ ਮੌਤ

ਭਦੌੜ, 1 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੀ ਦੇਰ ਸ਼ਾਮ ਕਸਬਾ ਭਦੌੜ ਵਿਖੇ ਵਾਪਰੇ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਵਿਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਸਮੁੱਚੇ ਕਸਬੇ ਵਿਚ ਸੋਗ ਦੀ ਲਹਿਰ ਹੈ ਜਿਸ ਵਿਚ ਦੋ ਚਚੇਰੇ ਭੈਣ ਭਰਾ ਦੀ ਮੌਤ ਹੋਈ ਹੈ। ਥਾਣਾ ਭਦੌੜ ਦੇ ਏ.

ਅਜੀਤ ਡੈਸਕ 02-11-2026
ਭਦੌੜ, 1 ਨਵੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੀ ਦੇਰ ਸ਼ਾਮ ਕਸਬਾ ਭਦੌੜ ਵਿਖੇ ਵਾਪਰੇ ਇੱਕ ਬੇਹੱਦ ਦਰਦਨਾਕ ਸੜਕ ਹਾਦਸੇ ਵਿਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਕਾਰਨ ਸਮੁੱਚੇ ਕਸਬੇ ਵਿਚ ਸੋਗ ਦੀ ਲਹਿਰ ਹੈ ਜਿਸ ਵਿਚ ਦੋ ਚਚੇਰੇ ਭੈਣ ਭਰਾ ਦੀ ਮੌਤ ਹੋਈ ਹੈ। ਥਾਣਾ ਭਦੌੜ ਦੇ ਏ.ਐਸ.ਆਈ ਸੰਤੋਖ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਬੀਤੀ ਰਾਤ ਭਦੌੜ ਦੇ ਬਾਮੀਆਣਾ ਰੋਡ ਤੋਂ ਇੱਕ ਗ਼ਰੀਬ ਪਰਿਵਾਰ ਦੇ ਘਰ ਬੱਚਿਆਂ ਦਾ ਆਇਆ ਨਾਨਾ ਜਰਨੈਲ ਸਿੰਘ ਆਪਣੇ ਦੋਹਤੇ ਅਤੇ ਦੋਹਤੀ ਨੂੰ ਇਲੈਕਟਿ੍ਰਕ ਸਕੂਟਰੀ ਉਪਰ ਬਿਠਾ ਕੇ ਬਾਜ਼ਾਰ ਵਿਚੋਂ ਕੁੱਝ ਖਾਣ-ਪੀਣ ਦੀਆਂ ਚੀਜ਼ਾਂ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ। ਜਦੋਂ ਉਹ ਮੁਹੱਲਾ ਢੀਂਡਸਾ ਵਿਖੇ ਬਣੇ ਪਾਰਕ ਕੋਲ ਪਹੁੰਚਿਆ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਸਕੂਟਰੀ ਉਪਰ ਬੈਠੀ 6 ਸਾਲਾ ਜਸ਼ਨਦੀਪ ਕੌਰ ਪੁੱਤਰ ਅੰਗਰੇਜ਼ ਸਿੰਘ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ ਜਦਕਿ ਡੇਢ ਸਾਲ ਦੇ ਗੁਰਫਹਿਤ ਸਿੰਘ ਪੁੱਤਰ ਂਰਾਜੂ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅੱਗੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਨੇ ਵੀ ਦਮ ਤੋੜ ਦਿੱਤਾ। ਏ.ਐਸ.ਆਈ ਸੰਤੋਖ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀ ਅਸਲ ਸਥਿਤੀ ਦਾ ਪਤਾ ਲਗਾਉਣ ਲਈ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਇਕੱਤਰ ਕੀਤੀਆਂ ਜਾ ਰਹੀਆਂ ਹਨ। ਮ੍ਰਿਤਕ ਦੇਹਾਂ ਮੌਰਚਰੀ ਵਿਚ ਰਖਵਾਈਆਂ ਗਈਆਂ ਹਨ।
ਪਿਛਲੀ ਖ਼ਬਰ ਲੁਧਿਆਣਾ-ਬਠਿੰਡਾ ਮੁੱਖ ਮਾਰਗ ’ਤੇ ਭਿਆਨਕ ਸੜਕ ਹਾਦਸਾ ਅਗਲੀ ਖ਼ਬਰ ਪੁਲਿਸ ਵਲੋਂ ਪਾਬੰਦੀਸ਼ੁਦਾ ਗੋਲੀਆਂ ਸਣੇ ਦੋ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।