06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਅਕਾਲੀ ਦਲ ਪੁਨਰ ਸੁਰਜੀਤ ਦੀ ਹੋਈ ਮੀਟਿੰਗ

ਅਜੀਤ ਡੈਸਕ 21-07-2026
ਜਖੇਪਲ, 20 ਜੁਲਾਈ (ਮੇਜਰ ਸਿੰਘ ਸਿੱਧੂ) - ਗਿਆਨੀ ਹਰਪ੍ਰੀਤ ਸਿੰਘ ਦੀ 19 ਜੁਲਾਈ ਦੀ ਦਿੜਬਾ ਫੇਰੀ ਨੂੰ ਲੈ ਕੇ ਹਲਕੇ ਦੇ ਸੀਨੀਅਰ ਲੀਡਰਾਂ ਵੱਲੋਂ ਹਲਕੇ ਦੇ ਵੱਖ-ਵੱਖ ਸਰਕਲਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਇਸੇ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇਜਾ ਸਿੰਘ ਕਮਾਲਪੁਰ ਦੀ ਅਗਵਾਈ ਹੇਠ ਧਰਮਗੜ੍ਹ ਸਰਕਲ ਦੇ ਪ੍ਰਧਾਨ ਭੋਲਾ ਸਿੰਘ ਜਖੇਪਲ ਹੰਬਲਬਾਸ ਦੇ ਘਰ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ, ਜਥੇਦਾਰ ਹਰਦੇਵ ਸਿੰਘ ਰੋਗਲਾ, ਸ. ਵਰਿੰਦਰ ਸਿੰਘ ਟੀਟੂ ਪੀ.ਏ. ਪਰਮਿੰਦਰ ਸਿੰਘ ਢੀਂਡਸਾ ਅਤੇ ਸਰਕਲ ਛਾਜਲੀ ਦੇ ਜਥੇਦਾਰ ਬਿਕਰਮਜੀਤ ਸਿੰਘ ਵਿੱਕੀ ਸ਼ਾਮਿਲ ਹੋਏ ।ਸੀਨੀਅਰ ਆਗੂ ਤੇਜਾ ਸਿੰਘ ਕਮਾਲਪੁਰ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਾਰਟੀ ਵਰਕਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੀ ਦਿੜਬਾ ਫੇਰੀ ਦੋਰਾਨ ਵੱਧ ਤੋਂ ਵੱਧ ਸੰਗਤਾਂ ਨੂੰ ਦਿੜਬਾ ਵਿਖੇ ਪਹੁੰਚਣ ਦੀ ਅਪੀਲ ਕੀਤੀ। ਸਰਕਲ ਪ੍ਰਧਾਨ ਭੋਲਾ ਸਿੰਘ ਜਖੇਪਲ ਨੇ ਮੀਟਿੰਗ ਵਿੱਚ ਪਹੁੰਚੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ ਸਤੌਜ, ਬਿੰਦੀ ਸਿੰਘ ਕਣਕਵਾਲ, ਲਾਲ ਸਿੰਘ ਤੇ ਦਰਸ਼ਨ ਸਿੰਘ ਫਲੇੜਾ, ਪ੍ਰਿਥੀ ਸਿੰਘ ਸਾਬਕਾ ਸਰਪੰਚ, ਰੋਡਾ ਸਿੰਘ ਦੋਲੇਵਾਲ, ਦਲਜੀਤ ਸਿੰਘ ਤੇ ਗੁਰਚਰਨ ਸਿੰਘ ਗੰਢੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਡਾ: ਅੰਬੇਡਕਰ ਲੋਕ ਇਨਸਾਫ ਕਮੇਟੀ ਨੇ ਦੋ ਪਰਿਵਾਰਾਂ ਦੇ ਆਪਸੀ ਮਸਲੇ ਨੂੰ ਸੁਲਝਾਇਆ ਅਗਲੀ ਖ਼ਬਰ 2022 ਦੀ ਤਰਜ਼ ’ਤੇ 2027 ਵਿੱਚ ਵੀ ਚੱਲੇਗੀ ‘ਆਪ’ ਦੀ ਹਨੇਰੀ–ਮੰਤਰੀ ਬਰਿੰਦਰ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।