23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਵਿੱਦਿਅਕ ਮੁਕਾਬਲਿਆਂ ’ਚ ਰੱਤੋਕੇ ਸਕੂਲ ਦੇ ਖਿਡਾਰੀਆਂ ਨੇ ਜਿੱਤੇ 10 ਮੈਡਲ

ਲੌਂਗੋਵਾਲ, 23 ਨਵੰਬਰ (ਸ. ਸ.

ਅਜੀਤ ਡੈਸਕ 24-11-2026
ਲੌਂਗੋਵਾਲ, 23 ਨਵੰਬਰ (ਸ.ਸ.ਖੰਨਾ,ਵਿਨੋਦ) - ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲੇ ਤਹਿਤ ਬਲਾਕ ਚੀਮਾਂ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਤੋਲਾਵਾਲ ਵਿਖੇ ਕਰਵਾਏ ਗਏ ਜਿਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਬੱਚਿਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਤਹਿਤ ਪਹਿਲੇ ਵਰਗ ਦੇ ਮੁਕਾਬਲੇ ਬੋਲ ਲਿਖ਼ਤ ਅੰਗਰੇਜ਼ੀ, ਪਹਾੜੇ ਸੁਣਾਉਣਾ, ਡਰਾਇੰਗ ਅਤੇ ਸੁੰਦਰ ਲਿਖਾਈ ਪੰਜਾਬੀ ਵਿੱਚ ਬੱਚਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੂਸਰੇ ਵਰਗ ਦੇ ਮੁਕਾਬਲੇ ਸੁੰਦਰ ਲਿਖਾਈ ਹਿੰਦੀ,ਸੁੰਦਰ ਲਿਖਾਈ ਪੰਜਾਬੀ, ਕਹਾਣੀ ਸੁਣਾਉਣਾ, ਪਿਕਚਰ ਕੰਪਰੀਹੇਂਸ਼ਨ ਵਿੱਚ ਪਹਿਲਾ ਸਥਾਨ ਅਤੇ ਬੇਕਾਰ ਸਮਾਨ ਤੋਂ ਵਸਤੂ ਤਿਆਰ ਕਰਨਾ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚੇ ਹੁਣ ਜਿਲ੍ਹਾ ਪੱਧਰ ਤੇ ਭਾਗ ਲੈਣਗੇ। ਪਿੰਡ ਪਹੁੰਚਣ ਤੇ ਬੱਚਿਆਂ ਦਾ ਪਿੰਡ ਦੀ ਪੰਚਾਇਤ, ਕਲੱਬ ਮੈਂਬਰਾਂ, ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਗਿਆਨ ਸਿੰਘ ਭੁੱਲਰ, ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ, ਸਰਪੰਚ ਹਰਦੀਪ ਕੌਰ ਨੇ, ਟੀਮ ਇੰਚਾਰਜ ਸਮੂਹ ਸਟਾਫ਼ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਸਰਪੰਚ ਹਰਦੀਪ ਕੌਰ, ਰਛਪਾਲ ਸਿੰਘ, ਰਣਜੋਧ ਸਿੰਘ, ਸਲਵਿੰਦਰ ਸਿੰਘ, ਸੁਖਦੇਵ ਸਿੰਘ, ਸ਼ਕਤੀ ਸਿੰਘ, ਸਤਨਾਮ ਸਿੰਘ,ਮਨਪ੍ਰੀਤ ਪੀਤੀ, ਕੁਲਦੀਪ ਕਾਲੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ, ਸੁਖਪਾਲ ਸਿੰਘ, ਬਿੱਟੂ ਸਿੰਘ, ਜਸਵਿੰਦਰ ਸਿੰਘ, ਸੁਨੀਲ ਕੁਮਾਰ,ਬਲਦੇਵ ਸਿੰਘ ਮਾਨਸਾ,ਸੱਤਪਾਲ ਕੌਰ, ਕਾਕਾ ਸਿੰਘ,ਕਰਮਜੀਤ ਕੌਰ,ਅਮਰਿੰਦਰ ਕੌਰ, ਰੇਨੂੰ ਸਿੰਗਲਾ,ਰਣਜੀਤ ਕੌਰ,ਅਜੀਤਪਾਲ ਸਿੰਘ ਹਾਜ਼ਰ ਸਨ ।
ਪਿਛਲੀ ਖ਼ਬਰ ਖਰੀਦ ਮੁਕੰਮਲ, ਪਰ ਮੰਡੀਆਂ ਵਿੱਚੋਂ ਝੋਨੇ ਦੀ ਲਿਫਟਿੰਗ ਅਧੂਰੀ, ਆੜ੍ਹਤੀਆਂ ਤੇ ਮਜ਼ਦੂਰ ਪ੍ਰੇਸ਼ਾਨ ਅਗਲੀ ਖ਼ਬਰ ਬਲਾਕ ਪੱਧਰੀ ਵਿਸ਼ਾ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।