22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

10 ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/>

ਅਜੀਤ ਡੈਸਕ 18-04-2026
ਮੂਨਕ, 17 ਅਪ੍ਰੈਲ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਨਜ਼ਦੀਕੀ ਪਿੰਡ ਹਮੀਰਗੜ੍ਹ ਵਿਖੇ ਸੁਖਮਨੀ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਵਿੱਦਿਅਕ ਸੰਸਥਾ ਬਚਪਨ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10 ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪਹਿਲੇ ਤਿੰਨ ਸਥਾਨਾਂ ਉੱਪਰ ਲੜਕੀਆਂ ਨੇ ਮੱਲ੍ਹਾਂ ਮਾਰੀਆਂ ਵਿਦਿਆਰਥਣ ਜ਼ਸਮੀਨ ਕੌਰ 95 ਪ੍ਰਤੀਸ਼ਤ, ਨਵਨੀਤ ਕੌਰ 92 ਪ੍ਰਤੀਸ਼ਤ, ਸਵੀਤ ਚੌਧਰੀ 91 ਪ੍ਰਤੀਸ਼ਤ, ਖੁਸ਼ਪ੍ਰੀਤ ਕੌਰ 90 ਪ੍ਰਤੀਸ਼ਤ, ਹਰਸ਼ਪ੍ਰੀਤ ਕੌਰ 87 ਪ੍ਰਤੀਸ਼ਤ, ਸਿਮਰਨ ਕੌਰ 86 ਪ੍ਰਤੀਸ਼ਤ, ਹਰਮਨਦੀਪ ਕੌਰ 83 ਪ੍ਰਤੀਸ਼ਤ, ਵੰਸ਼ਿਕਾ ਰਾਜਪੁਰੋਹਿਤ 83 ਪ੍ਰਤੀਸ਼ਤ, ਮਹਿਕਪ੍ਰੀਤ ਕੌਰ 82 ਪ੍ਰਤੀਸ਼ਤ, ਕਮਲਪ੍ਰੀਤ ਕੌਰ 82 ਪ੍ਰਤੀਸ਼ਤ, ਖੁਸ਼ਕਰਨ ਸਿੰਘ 80 ਪ੍ਰਤੀਸ਼ਤ, ਜ਼ਸਮੀਨ ਕੌਰ 80 ਪ੍ਰਤੀਸ਼ਤ, ਖੁਸ਼ਪ੍ਰੀਤ ਕੌਰ 79 ਪ੍ਰਤੀਸ਼ਤ, ਫਰਿਆਦ ਸਿੰਘ 79 ਪ੍ਰਤੀਸ਼ਤ ਅਤੇ ਸੁਖਨੂਰ ਸਿੰਘ ਬਾਗੜੀ ਨੇ 79 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਚੇਅਰਪਰਸਨ ਮੈਡਮ ਸੁਖਦੀਪ ਕੌਰ ਅਤੇ ਪਿ੍ੰਸੀਪਲ ਕਿ੍ਸ਼ਨ ਰਾਣਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਦਿੜ੍ਹਬਾ ਮੰਡੀ (ਜਸਵੀਰ ਸਿੰਘ ਅÏਜਲਾ) - ਸੀ.ਬੀ.ਐੱਸ.ਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ ਮੌੜਾਂ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰਸੀਪਲ ਭੁਪਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਹਰਸ਼ ਗੋਇਲ 98.ਪ੍ਰਤੀਸ਼ਤ, ਰਿਦਮ ਸਿੰਗਲਾ 95.2 ਪ੍ਰਤੀਸ਼ਤ, ਰੁਦਰਾਸ਼ ਮਿੱਤਲ 94.6 ਪ੍ਰਤੀਸ਼ਤ, ਹਰਪ੍ਰਤਾਪ ਸਿੰਘ 94.6 ਪ੍ਰਤੀਸ਼ਤ, ਪ੍ਰਜੇਸ਼ ਗੋਇਲ 94.4, ਹਿਮਾਂਸ਼ੀ ਗੋਇਲ 94.2, ਈਸ਼ਾ ਬਾਵਾ 90.2 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ | ਸਕੂਲ ਚੇਅਰਮੈਨ ਲੱਕੀ ਗੋਇਲ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਤੀਜੇ ਵਿਦਿਆਰਥੀਆਂ ਦੇ ਦਿਨ ਰਾਤ ਦੀ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਨੁਮਾਈ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਰਸਾਉਂਦੇ ਹਨ | ਸਕੂਲ ਹਮੇਸ਼ਾ ਤੋਂ ਹੀ ਗੁਣਵੱਤਾ ਪੂਰਵਕ ਸਿੱਖਿਆ ਤੇ ਵਿਅਕਤੀਗਤ ਵਿਕਾਸ ਨੂੰ ਪ੍ਰਾਥਮਿਕਤਾ ਦਿੰਦਾ ਹੈ | ਇਸ ਮੌਕੇ ਸਕੂਲ ਪ੍ਰਬੰਧਕਾ ਸਰਦਾਰ ਕਰਨੈਲ ਸਿੰਘ, ਈਸ਼ਾ ਰਾਣੀ, ਇੰਦਰਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸਬ ਡਵੀਜ਼ਨ ਧੂਰੀ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਅੱਠ ਮੁਕੱਦਮੇ ਦਰਜ ਪੁਲਿਸ ਵਲੋਂ 13 ਦੋਸ਼ੀ ਅਤੇ ਤਿੰਨ ਭਗੌੜੇ... ਅਗਲੀ ਖ਼ਬਰ ਹਲਕਾ ਮਲੇਰਕੋਟਲਾ ਦੇ ਅੰਦਰ ਟਕਸਾਲੀ ਅਕਾਲੀ ਆਗੂ ਬੀਬਾ 'ਮੰਜੂ ਕੁਰੈਸ਼ੀ' ਵੱਲੋਂ ਸਿਆਸੀ ਸਰਗਰਮੀਆਂ ਦਾ ਆਗਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।