13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਾਲੇਰਕੋਟਲਾ ਤੱਕ ਮੁਕੰਮਲ ਹੋਏ ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਤੋਂ ਆਉਂਦੇ ਭਾਰੀ ਵਾਹਨਾਂ ਕਾਰਨ ਸ਼ਹਿਰ ਦੀ ਟ੍ਰੈਫਿਕ ਹੋਣ ਲੱਗੀ ਪ੍ਰਭਾਵਿਤ

ਮਾਲੇਰਕੋਟਲਾ, 13 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸੂਬੇ ਦੇ ਇਤਿਹਾਸਿਕ ਸ਼ਹਿਰ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਪਿਛਲੇ ਸਮੇਂ ਤੋਂ ਅਪਣੀ ਟੀਮ ਨਾਲ ਰਿਆਸਤੀ ਸ਼ਹਿਰ ਦੀ ਬੇਹੱਦ ‘ਡਾਵਾਂਡੋਲ ਚੁੱਕੀ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਦੇ ਲਈ ‘ਤਿੱਖੜ ਦੁਪਹਿਰੇ’ ਅਤੇ ‘ਛਾਂ-ਛਾਂ’ ਕਰਦੇ ਰਾਤ ਦੇ ਹਨੇਰਿਆਂ ਅੰਦਰ ਦਿਨ-ਰਾਤ ਇੱਕ ਕਰਦਿਆਂ ਪੂਰੀ ‘ਰੂਹਦਾਰੀ’ ਦੇ ਨਾਲ ਕੰਮ ਕਰਕੇ ਸ਼ਹਿਰ ਦੇ ਮੇਨ ਚੌਂਕਾਂ ਅਤੇ ਮੁੱਖ ਮਾਰਗਾਂ ਉੱਪਰ ਦੀ ਗੁਜਰ ਰਹੇ ਹਜ਼ਾਰਾਂ ਵਾਹਨ ਚਾਲਕਾਂ ਦਾ ਸਫ਼ਰ ਸੁਖਾਵਾਂ ਬਣਾਉਣ ਦੇ ਲਈ ਵੱਡੇ ਯਤਨ ਕੀਤੇ ਸਨ । ਉਨ੍ਹਾਂ ਵਲੋਂ ਸਿੱਦਕਦਿਲੀ ਨਾਲ ਲੋਕ ਹਿੱਤਾਂ ਲਈ ਕੀਤੇ ਕੰਮ ਨੂੰ ਬੂਰ ਪਿਆ ਸੀ ਤੇ ਸ਼ਹਿਰ ਦੀ ਟ੍ਰੈਫਿਕ ਲੱਗਭਗ ‘ਗੁਣੀਏ’ ਵਿੱਚ ਆ ਗਈ ਸੀ ।

ਮਾਲੇਰਕੋਟਲਾ ਦੀਆਂ ਮੁੱਖ ਸੜਕਾਂ ’ਤੇ ਲੱਗੇ ਜਾਮ ਦੀਆਂ ਤਸਵੀਰਾਂ । ਤਸਵੀਰ- ਸਰੌਦ 14-11-2026
ਮਾਲੇਰਕੋਟਲਾ, 13 ਨਵੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ) - ਸੂਬੇ ਦੇ ਇਤਿਹਾਸਿਕ ਸ਼ਹਿਰ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਪਿਛਲੇ ਸਮੇਂ ਤੋਂ ਅਪਣੀ ਟੀਮ ਨਾਲ ਰਿਆਸਤੀ ਸ਼ਹਿਰ ਦੀ ਬੇਹੱਦ ‘ਡਾਵਾਂਡੋਲ ਚੁੱਕੀ ਟ੍ਰੈਫਿਕ ਵਿਵਸਥਾ ਨੂੰ ਕੰਟਰੋਲ ਕਰਨ ਦੇ ਲਈ ‘ਤਿੱਖੜ ਦੁਪਹਿਰੇ’ ਅਤੇ ‘ਛਾਂ-ਛਾਂ’ ਕਰਦੇ ਰਾਤ ਦੇ ਹਨੇਰਿਆਂ ਅੰਦਰ ਦਿਨ-ਰਾਤ ਇੱਕ ਕਰਦਿਆਂ ਪੂਰੀ ‘ਰੂਹਦਾਰੀ’ ਦੇ ਨਾਲ ਕੰਮ ਕਰਕੇ ਸ਼ਹਿਰ ਦੇ ਮੇਨ ਚੌਂਕਾਂ ਅਤੇ ਮੁੱਖ ਮਾਰਗਾਂ ਉੱਪਰ ਦੀ ਗੁਜਰ ਰਹੇ ਹਜ਼ਾਰਾਂ ਵਾਹਨ ਚਾਲਕਾਂ ਦਾ ਸਫ਼ਰ ਸੁਖਾਵਾਂ ਬਣਾਉਣ ਦੇ ਲਈ ਵੱਡੇ ਯਤਨ ਕੀਤੇ ਸਨ । ਉਨ੍ਹਾਂ ਵਲੋਂ ਸਿੱਦਕਦਿਲੀ ਨਾਲ ਲੋਕ ਹਿੱਤਾਂ ਲਈ ਕੀਤੇ ਕੰਮ ਨੂੰ ਬੂਰ ਪਿਆ ਸੀ ਤੇ ਸ਼ਹਿਰ ਦੀ ਟ੍ਰੈਫਿਕ ਲੱਗਭਗ ‘ਗੁਣੀਏ’ ਵਿੱਚ ਆ ਗਈ ਸੀ । ਮਲੇਰਕੋਟਲਾ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਨੂੰ ਸੰਜ਼ੀਦਾ ਯਤਨਾਂ ਦੇ ਚਲਦਿਆਂ ਹੱਲ ਕਰਨ ਤੋਂ ਬਾਅਦ ਸ਼ਹਿਰ ਵਾਸੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਦੇ ਇਸ ਨਿਵੇਕਲੇ ਕਾਰਜ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਸੀ । ਪਰੰਤੂ ਹੁਣ ਪਿਛਲੇ ਦਿਨਾਂ ਤੋਂ ਦਿੱਲੀ-ਕਟੜਾ ਐਕਸਪ੍ਰੈਸ ਵੇਅ ਤੋਂ ਆ-ਜਾ ਰਹੇ ਸੈਂਕੜੇ ਭਾਰੀ ਵਾਹਨਾਂ ਨੇ ਮਾਲੇਰਕੋਟਲਾ ਸ਼ਹਿਰ ਦੀ ਟ੍ਰੈਫਿਕ ਨੂੰ ਇੱਕ ਵਾਰ ਫਿਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ । ਦਿੱਲੀ ਤੋਂ ਕੱਟੜਾ ਐਕਸਪ੍ਰੈਸ ਵੇਅ ਦਾ ਨਿਰਮਾਣ ਮਹਿਜ਼ ਮਲੇਰਕੋਟਲਾ ਤੱਕ ਹੋਣ ਕਾਰਨ ਦਿੱਲੀ ਜਾਂ ਬਾਕੀ ਸੂਬਿਆਂ ਨੂੰ ਜਾਣ ਵਾਲੇ ਭਾਰੀ ਵਾਹਨਾਂ ਦੇ ਮਲੇਰਕੋਟਲਾ ਦੀਆਂ ਸੜਕਾਂ ਤੋਂ ਦੀ ਗੁਜ਼ਰਨ ਕਾਰਨ ਆਏ ਦਿਨ ਟ੍ਰੈਫਿਕ ਜਾਮ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਰਹੀ ਹੈ । ਸ਼ਾਮ ਵੇਲੇ ਸ਼ਹਿਰ ਦੇ ਮੇਨ ਚੌਂਕਾਂ ‘ਤੇ ਟ੍ਰੈਫਿਕ ਜਾਮ ਹੋਣ ਦੇ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੂਰ-ਦੂਰ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਰਹੀਆਂ ਹਨ । ਭਾਵੇਂ ਜ਼ਿਲ੍ਹਾ ਪੁਲਿਸ ਮੁਖੀ ਖੱਖ ਵੱਲੋਂ ਆਪ ਖੁਦ ਸ਼ਹਿਰ ਦੀ ਟਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਦੇ ਲਈ ਉਚੇਚੇ ਯਤਨ ਕਰਦਿਆਂ ਵੱਡੇ ਪੱਧਰ ‘ਤੇ ਵਿਉਂਤਬੰਦੀ ਰਾਹੀਂ ਇਸ ਦਾ ਹੱਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਤੋਂ ਆ ਰਹੇ ਵਾਹਨਾਂ ਨੇ ਮਲੇਰਕੋਟਲਾ ਸ਼ਹਿਰ ਦੀ ਟ੍ਰੈਫਿਕ ਨੂੰ ਮੁੜ ਪ੍ਰਭਾਵਿਤ ਕਰਨਾ ਸ਼ੁਰੂ ਕੀਤਾ ਹੈ । ਸਥਾਨਕ ਟਰੱਕ ਯੂਨੀਅਨ ਚੌਂਕ, ਗਰੇਵਾਲ ਚੌਂਕ ਅਤੇ ਸ਼ਹਿਰ ਦੇ ਕਈ ਹੋਰ ਚੌਂਕਾਂ ਅੰਦਰ ਕਹਾਣੀ ਕੋਈ ਵੱਖਰੀ ਨਹੀ । ਜਰਗ ਚੌਂਕ ਤੋਂ ਸਰਹੰਦੀ ਗੇਟ ਤੱਕ ਦੁਕਾਨਦਾਰਾਂ ਦਾ ਦਰਦ ਝੱਲਿਆ ਨਹੀਂ ਜਾਂਦਾ । ਜੇਕਰ ਟਰੈਫਿਕ ਜਾਮ ਦੇ ਵਰਤਾਰੇ ਦੌਰਾਨ ਬਾਕੀ ਸਭ ਕੁਝ ਨੂੰ ਮਨਫੀ ਵੀ ਕਰ ਦਈਏ ਤਾਂ ਐਂਬੂਲੈਂਸਾਂ ਵਿੱਚ ਮਰੀਜ਼ਾਂ ਦੀ ਹਾਲਤ ਵੇਖ ਕੇ ਦਿਲ ਪਸੀਜ ਜਾਂਦਾ ਹੈ । ਇਸ ਅਹਿਮ ਮਸਲੇ ਸਬੰਧੀ ਦੁਕਾਨਦਾਰਾਂ ਤੇ ਵਾਹਨ ਚਾਲਕਾਂ ਦਾ ਆਖਣਾ ਹੈ ਕਿ ਟ੍ਰੈਫਿਕ ਪੁਲਿਸ ਮਹਿਜ਼ ਚਲਾਣ ਕੱਟਣ ਤੱਕ ਹੀ ਸੀਮਤ ਕਿਉਂ ਹੈ । ਜਦਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸੜਕਾਂ ‘ਤੇ ਕੀਤੇ ਨਜ਼ਾਇਜ਼ ਕਬਜ਼ਿਆਂ ਤੋਂ ਇਲਾਵਾ ਸ਼ਹਿਰ ਅੰਦਰ ਖੁੱਲ੍ਹੇਆਮ ਫਿਰ ਰਹੇ ਈ. ਰਿਕਸਾ ਨੂੰ ਕੰਟਰੋਲ ਕਰਨ ਦੇ ਲਈ ਸਖ਼ਤ ਕਦਮ ਚੁੱਕੇ । ਭਾਵੇਂ ਕਈ ਵਾਰ ਈ. ਰਿਕਸਾ ਸਬੰਧੀ ਕਾਗਜ਼ ਪੱਤਰਾਂ ਨੂੰ ਲੈ ਕੇ ਚਰਚਾ ਜ਼ਰੂਰ ਕੀਤੀ ਗਈ ਪਰ ਸ਼ਾਇਦ ਮੁੜ ਤੋਂ ਇਸ ਅਹਿਮ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਸੇ ਨੇ ਚਾਰਾਜੋਈ ਨਹੀਂ ਕੀਤੀ । ਟਰੈਫਿਕ ਸਮੱਸਿਆ ਸਬੰਧੀ ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ ਰਿਆਸਤੀ ਸ਼ਹਿਰ ਮਲੇਰਕੋਟਲਾ ਦੇ ਅੰਦਰ ਟਰੈਫਿਕ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਦਿੱਲੀ- ਕਟੜਾ ਐਕਸਪ੍ਰੈੱਸ ਵੇਅ ਤੋਂ ਆਉਂਦੀ ਟਰੈਫਿਕ ਤੋਂ ਇਲਾਵਾ ਸੜਕਾਂ ‘ਤੇ ਕੀਤੇ ਨਜਾਇਜ਼ ਕਬਜ਼ੇ, ਗੱਡੀਆਂ ਲਈ ਸਹੀ ਜਗਾਵਾਂ ‘ਤੇ ਪਾਰਕਿੰਗ ਦਾ ਨਾ ਹੋਣਾ । ਸਥਾਨਕ ਜਰਗ ਚੌਂਕ ਤੋਂ ਸਰਹੰਦੀ ਗੇਟ ਤੱਕ ਦਿਨ ਵੇਲੇ ਖਾਦ ਵਾਲੇ ਵੱਡੇ ਟਰੱਕ ਅਤੇ ਹਸਪਤਾਲਾਂ ਦੇ ਗੇਟ ਅੱਗੇ ਖੜੀਆਂ ਗੱਡੀਆਂ ਦੀ ਬਦੌਲਤ ਲੰਬਾ ਸਮਾਂ ਜਾਮ ਰਹਿੰਦਾ ਹੈ ਜਿਸ ਤੋਂ ਦੁਕਾਨਦਾਰ ਵੀ ਬੇਹੱਦ ਦੁਖੀ ਹਨ । ਸਬੰਧਤ ਵਿਭਾਗ ਨੂੰ ਸ਼ਹਿਰ ਅੰਦਰ ਬਹੁ ਗਿਣਤੀ ‘ਚ ਫਿਰ ਰਹੇ ਈ. ਰਿਕਸਾ ਸਬੰਧੀ ਵੀ ਸਖ਼ਤ ਰੁੱਖ ਅਪਣਾਉਣ ਦੀ ਲੋੜ ਹੈ । ਸ਼ਹਿਰ ਵਾਸੀਆਂ ਦਾ ਆਖਣਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਅਤੇ ਸੰਬੰਧਿਤ ਵਿਭਾਗ ਦੀ ਗੱਡੀ ਆਉਣ ਤੋਂ ਪਹਿਲਾਂ ਹੀ ਨਜਾਇਜ਼ ਕਬਜ਼ੇ ਵਾਲਿਆਂ ਵੱਲੋਂ ਆਪਣੇ ਸਮਾਨ ਨੂੰ ਸਹੀ ਜਗ੍ਹਾ ‘ਤੇ ਕਿਵੇਂ ਕਰ ਲਿਆ ਜਾਂਦਾ ਹੈ । ਪ੍ਰਸ਼ਾਸਨ ਨੂੰ ਇਸ ਅਹਿਮ ਮਸਲੇ ‘ਤੇ ਧਿਆਨ ਦੇਣ ਦੀ ਲੋੜ ਹੈ ।
ਪਿਛਲੀ ਖ਼ਬਰ ਸਿੱਖਿਆ ਦਿਵਸ ਮੌਕੇ ‘ਏ.ਆਈ. ਯੁੱਗ ਵਿੱਚ ਸਿੱਖਿਆ’ ਵਿਸ਼ੇ ’ਤੇ ਪੈਨਲ ਚਰਚਾ ਅਗਲੀ ਖ਼ਬਰ ਪੰਜਾਬ ਵਿੱਚ ਝੋਨੇ ਦੀ ਖਰੀਦ ਬੰਦ ਕਰਨਾ ਅੰਨਦਾਤਾ ਨਾਲ ਧੱਕਾ- ਕਾਂਝਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।