22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਹਲਕਾ ਮਲੇਰਕੋਟਲਾ ਦੇ ਅੰਦਰ ਟਕਸਾਲੀ ਅਕਾਲੀ ਆਗੂ ਬੀਬਾ 'ਮੰਜੂ ਕੁਰੈਸ਼ੀ' ਵੱਲੋਂ ਸਿਆਸੀ ਸਰਗਰਮੀਆਂ ਦਾ ਆਗਾਜ਼ <br/>

ਅਜੀਤ ਡੈਸਕ 18-04-2026
ਮਲੇਰਕੋਟਲਾ, 17 ਅਪ੍ਰੈਲ (ਮਨਜਿੰਦਰ ਸਿੰਘ ਸਰੌਦ)-ਉੱਘੇ ਸਮਾਜ ਸੇਵੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਬੀਬਾ ਮੰਜੂ ਕੁਰੈਸ਼ੀ ਵੱਲੋਂ ਵਿਧਾਨ ਸਭਾ ਹਲਕਾ ਮਲੇਰਕੋਟਲਾ ਦੇ ਅੰਦਰ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ | ਉਨ੍ਹਾਂ ਨੇ ਬੀਤੇ ਦਿਨੀਂ ਮਲੇਰਕੋਟਲਾ ਵਿਖੇ ਕੂੜੇ ਦੇ ਢੇਰਾਂ ਖ਼ਿਲਾਫ਼ ਲੱਗੇ ਮੋਰਚੇ 'ਚ ਸ਼ਮੂਲੀਅਤ ਕਰਦਿਆਂ ਆਪਣੇ ਆਉਣ ਵਾਲੇ 'ਸੰਭਾਵੀ ਸਿਆਸੀ ਭਵਿੱਖ' ਦਾ ਆਗਾਜ਼ ਕਰ ਦਿੱਤਾ ਹੈ | ਪੰਥਕ ਸਿਆਸਤ ਦੀ ਗੁੜ੍ਹਤੀ ਲੈ ਕੇ ਅਕਾਲੀ ਰਾਜਨੀਤੀ ਦੇ ਬਾਬਾ ਬੋਹੜ ਸਾਬਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਕੌਮੀ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ 'ਘਾਗ ਨੇਤਾਵਾਂ' ਤੋਂ ਥਾਪੜਾ ਲੈਂਦਿਆਂ ਅÏਰਤਾਂ ਦੇ ਹੱਕਾਂ ਲਈ 'ਇਨਕਲਾਬੀ ਸੰਘਰਸ਼ ਦੀ ਮਿਸਾਲ' ਬਣ ਕੇ ਲੜਨ ਵਾਲੇ ਮਲੇਰਕੋਟਲਾ ਤੋਂ ਟਕਸਾਲੀ ਅਕਾਲੀ ਤੇ ਬੇਬਾਕ ਬੁਲਾਰੇ ਦੇ ਤੌਰ 'ਤੇ ਜਾਣੇ ਜਾਂਦੇ ਅਕਾਲੀ ਆਗੂ ਬੀਬਾ ਮੰਜੂ ਕੁਰੈਸ਼ੀ ਦੇ ਮੁੜ ਤੋਂ ਹਲਕੇ ਦੀ ਸਿਆਸਤ ਵਿੱਚ ਸਰਗਰਮ ਹੋਣ ਦੀ 'ਗੂੰਜ' ਸਿਆਸੀ ਗਲਿਆਰਿਆਂ ਅੰਦਰ ਸਾਫ਼ ਸੁਣਾਈ ਦੇਣ ਲੱਗੀ ਹੈ | ਵਿਦਿਆਰਥੀ ਯੂਨੀਅਨ ਆਗੂ ਤੋਂ ਸਫ਼ਰ ਸ਼ੁਰੂ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਚ ਅਹੁਦਿਆਂ ਤੇ ਕੰਮ ਕਰ ਚੁੱਕੇ ਬੀਬਾ ਮੰਜੂ ਕੁਰੈਸ਼ੀ ਅÏਰਤਾਂ ਦੇ ਹੱਕਾਂ ਲਈ ਲੜਨ ਬਦਲੇ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਐਵਾਰਡਾਂ ਦੇ ਨਾਲ ਸਨਮਾਨਿਤ ਹੋ ਚੁੱਕੇ ਹਨ | ਉਨ੍ਹਾਂ ਨੇ ਬਹੁਤ ਵਾਰ ਸਿੱਖ ਇਤਿਹਾਸ ਨੂੰ ਵੱਡੀਆਂ ਸਟੇਜਾਂ ਤੋਂ ਸੰਗਤਾਂ ਸਾਹਮਣੇ ਰੂਪਮਾਨ ਕੀਤਾ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਰਗੇ ਕਈ ਉੱਚ ਅਹੁਦਿਆਂ ਤੇ ਕੰਮ ਕਰਨ ਤੋਂ ਇਲਾਵਾ ਕਰੀਬ 3 ਵਾਰ ਵਕਫ਼ ਬੋਰਡ ਦੇ ਮੈਂਬਰ ਰਹਿ ਚੁੱਕੇ ਇਸ ਮਹਿਲਾ ਆਗੂ ਦੀ ਚੋਟੀ ਦੀ ਅਕਾਲੀ ਲੀਡਰਸ਼ਿਪ ਦੇ ਨਾਲ ਨੇੜਤਾ ਕਿਸੇ ਤੋਂ ਲੁਕੀ ਹੋਈ ਨਹੀਂ ਹੈ | ਸਿਆਸੀ ਪੰਡਤਾਂ ਅਨੁਸਾਰ ਪਤਾ ਨਹੀਂ ਕਿਉਂ ਇੰਨੀ ਲਿਆਕਤ ਤੇ ਕਾਬਲੀਅਤ ਹੋਣ ਦੇ ਬਾਵਜੂਦ ਅਕਾਲੀ ਦਲ ਨੇ ਇਸ ਮਹਿਲਾ ਆਗੂ ਨੂੰ ਹਲਕੇ ਦੀ ਸੇਵਾ ਸੌਂਪਣ ਤੋਂ ਪਾਸਾ ਕਿਉਂ ਵੱਟੀਂ ਰੱਖਿਆ | ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਹੁਣ ਬੀਬੀ ਮੰਜੂ ਕੁਰੈਸ਼ੀ ਦੇ ਮਲੇਰਕੋਟਲਾ ਤੋਂ ਵਿਧਾਨ ਸਭਾ ਦੀ ਚੋਣ ਲੜਨ ਦੀ ਸੰਭਾਵਨਾ ਵਿਖਾਈ ਦੇਣ ਲੱਗੀ ਹੈ | ਬਸ਼ਰਤੇ ਉਨ੍ਹਾਂ ਦੀ ਪਹਿਲ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੋਵੇਗੀ ਕਿਉਂਕਿ ਉਹ ਬਾਦਲ ਪਰਿਵਾਰ ਦਾ ਬੇਹੱਦ ਸਤਿਕਾਰ ਕਰਦੇ ਹਨ | ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲੈਣ ਵਿੱਚ ਕਾਮਯਾਬ ਨਹੀਂ ਹੁੰਦੇ ਤਾਂ ਫਿਰ ਇਹ ਵੇਖਣਾ ਵੀ ਖ਼ਾਸ ਹੋਵੇਗਾ ਕਿ ਉਨ੍ਹਾਂ ਦਾ ਅਗਲਾ ਰਾਜਨੀਤਿਕ ਪੈਂਤਰਾ ਕੀ ਹੋਵੇਗਾ | ਮਲੇਰਕੋਟਲਾ ਸ਼ਹਿਰ ਤੋਂ ਇਲਾਵਾ ਹਲਕੇ ਦੇ ਪਿੰਡਾਂ ਅੰਦਰ ਬੀਬੀ ਮੰਜੂ ਕੁਰੈਸ਼ੀ ਦਾ ਨਾਮ ਅੱਜ ਵੀ ਸਤਿਕਾਰ ਨਾਲ ਲਿਆ ਜਾਂਦਾ ਹੈ ਤੇ ਕਰੀਬ ਹਰ ਪਿੰਡ ਦੇ ਵਿੱਚ ਉਨ੍ਹਾਂ ਦੇ ਬੇ-ਸ਼ੁਮਾਰ ਵਰਕਰ ਮੌਜੂਦ ਹਨ | ਉਨ੍ਹਾਂ ਦੇ ਮਲੇਰਕੋਟਲਾ ਅੰਦਰ ਦਸਤਕ ਦੇਣ ਦੇ ਨਾਲ ਕਈ ਨੇਤਾਵਾਂ ਦਾ ਸਿਆਸੀ ਗਣਿਤ ਵਿਗੜਨ ਦੀ ਸੰਭਾਵਨਾ ਬਣ ਸਕਦੀ ਹੈ | ਕੁਲ ਮਿਲਾ ਕੇ ਬੀਬਾ ਮੰਜੂ ਕੁਰੈਸ਼ੀ ਦੀ ਮਲੇਰਕੋਟਲਾ ਵਿਖੇ 'ਆਮਦ ਦੀ ਗੂੰਜ' ਰਾਜਨੀਤਿਕ ਗਲਿਆਰਿਆਂ ਅੰਦਰ ਸੁਣਾਈ ਜ਼ਰੂਰ ਦੇਣ ਲੱਗੀ ਹੈ |

ਪਿਛਲੀ ਖ਼ਬਰ 10 ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/> ਅਗਲੀ ਖ਼ਬਰ ਕੁਲਵਿੰਦਰ ਕੌਰ ਲੱਡੀ ਬਲਾਕ ਸੰਮਤੀ ਸੰਗਰੂਰ ਦੇ ਚੇਅਰਪਰਸਨ ਅਤੇ ਹਰਪਿੰਦਰ ਸਿੰਘ ਕਲੌਦੀ ਵਾਈਸ ਚੇਅਰਮੈਨ ਚੁਣੇ ਗਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।