08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਾਂਗਰਸੀ ਆਗੂਆਂ ਤੇ ਸੈਰ ਪ੍ਰੇਮੀਆਂ ਨੇ ਉਜਾੜੇ ਗਏ ਨਗਰ ਕੌਂਸਲ ਪਾਰਕ ਦੀ ਹਾਲਤ ਸੁਧਾਰਨ ਦੀ ਕੀਤੀ ਮੰਗ

ਅਜੀਤ ਡੈਸਕ 05-04-2026
ਧੂਰੀ, 4 ਅਪ੍ਰੈਲ (ਸੰਜੇ ਲਹਿਰੀ)-ਸਥਾਨਕ ਨਗਰ ਕੌਂਸਲ ਦਫ਼ਤਰ ਨੇੜੇ ਬਣੇ ਪਾਰਕ ਵਿੱਚੋਂ ਕਰੀਬ ਤਿੰਨ ਮਹੀਨੇ ਪਹਿਲਾਂ ਇਕ ਪਾਣੀ ਦੀ ਵੰਡ ਅਕਾਰੀ ਟੈਂਕੀ ਨੂੰ ਹਟਾਉਣ ਦੇ ਚੱਲਦਿਆਂ ਇਸ ਪਾਰਕ ਦੀ ਸੁੰਦਰਤਾ ਤਹਿਸ ਨਿਹਸ ਹੋ ਗਈ ਸੀ ਅਤੇ ਇਸ ਪਾਰਕ ਵਿੱਚ ਲੱਗੇ ਬੱਚਿਆਂ ਦੇ ਝੂਲੇ, ਟੇਬਲ ਅਤੇ ਆਮ ਲੋਕਾਂ ਦੇ ਕਸਰਤ ਲਈ ਲੱਗੇ ਓਪਨ ਜ਼ਿੰਮ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ ਸੀ ਅਤੇ ਪਾਰਕ ਵਿੱਚ ਲੱਗੇ ਅਨੇਕਾਂ ਬੂਟੇ ਵੀ ਇਸ ਦੀ ਲਪੇਟ ਵਿੱਚ ਆ ਗਏ ਸਨ | ਟਕਸਾਲੀ ਕਾਂਗਰਸੀ ਆਗੂ ਸ੍ਰੀ ਹੰਸ ਰਾਜ ਗੁਪਤਾ, ਗੁਰਬਖ਼ਸ਼ ਸਿੰਘ ਗੁੱਡੂ, ਸੈਰ ਪ੍ਰੇਮੀ ਗੁਰਦਿਆਲ ਨਿਰਮਾਣ, ਗਿਰਧਾਰੀ ਲਾਲ ਨੇ ਪਾਰਕ ਦੀ ਖ਼ੂਬਸੂਰਤੀ ਮੁੜ ਬਹਾਲ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਇਸ ਪਾਰਕ ਵਿੱਚ ਰੋਜ਼ਾਨਾ ਸੈਂਕੜੇ ਸੈਰ ਪ੍ਰੇਮੀ ਸੈਰ ਕਰਨ ਲਈ ਆਉਂਦੇ ਹਨ ਪਰੰਤੂ ਨਗਰ ਕੌਂਸਲ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਇਹ ਪਾਰਕ ਲੰਮੇ ਸਮੇਂ ਤੋਂ ਆਪਣੀ ਤਰਸਯੋਗ ਹਾਲਤ ਤੇ ਹੰਝੂ ਬਹਾ ਰਿਹਾ ਹੈ ਅਤੇ ਇੱਥੇ ਸੈਰ ਕਰਨ ਲਈ ਆਉਣ ਵਾਲੇ ਸੈਰ ਪ੍ਰੇਮੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਹਲਕਾ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਵੱਲੋਂ ਅਜਿਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਪੂਰਾ ਨਹੀਂ ਕਰਵਾਇਆ ਜਾ ਰਿਹਾ ਜੋ ਲੋਕ ਹਿਤਾਂ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਪਾਰਕ ਦੀ ਖ਼ੂਬਸੂਰਤੀ ਮੁੜ ਬਹਾਲ ਕਰਨ ਲਈ ਨਗਰ ਕੌਂਸਲ ਧੂਰੀ ਨੂੰ ਦੂਰੀ ਦੇ ਦਿਸ਼ਾ ਨਿਰਦੇਸ਼ ਦੇਵੇ ਤਾਂ ਜੋ ਲੋਕਾਂ ਨੂੰ ਯੋਗਾ, ਸੈਰ ਅਤੇ ਕਸਰਤ ਆਦਿ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ |
ਪਿਛਲੀ ਖ਼ਬਰ 'ਆਪ' ਦੇ ਬਦਲਾਅ ਦੀ ਬਜਾਏ ਪੰਜਾਬ ਦੇ ਲੋਕਾਂ ਪੱਲੇ ਪਈ ਨਿਰਾਸ਼ਾ-ਢੀਂਡਸਾ <br/> ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ-ਐਕਸੀਅਨ ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।