08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅੱਜ ਬਿਜਲੀ ਸਪਲਾਈ ਬੰਦ ਰਹੇਗੀ-ਐਕਸੀਅਨ ਧੀਮਾਨ

ਅਜੀਤ ਡੈਸਕ 05-04-2026
ਮਲੇਰਕੋਟਲਾ, 4 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਵਧੀਕ ਨਿਗਰਾਨ ਇੰਜੀਨੀਅਰ ਵੰਡ-ਮੰਡਲ ਮਲੇਰਕੋਟਲਾ ਜਨਾਬ ਹਰਵਿੰਦਰ ਸਿੰਘ ਧੀਮਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 220 ਕੇ.ਵੀ. ਗਰਿੱਡ ਲੁਧਿਆਣਾ ਰੋਡ ਤੋਂ ਆ ਰਹੀ 66 ਕੇ.ਵੀ ਲਾਈਨ ਅਤੇ 66 ਕੇ.ਵੀ. ਗਰਿੱਡ ਮਲੇਰਕੋਟਲਾ ਦੀ ਅਤਿ ਜ਼ਰੂਰੀ ਸਾਂਭ-ਸੰਭਾਲ ਕਰਨ ਲਈ ਅੱਜ ਯਾਨੀਕਿ 5 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ.ਵੀ. ਗਰਿੱਡ ਤੋਂ ਚੱਲਦੇ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਨਾਲ ਮਲੇਰਕੋਟਲਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਦੀ ਵੀ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਨਾਲ ਨੌਸ਼ਿਹਰਾ (ਸਦਰਬਾਦ), ਏਕਤਾ ਨਗਰ, ਸਿਵਲ ਹਸਪਤਾਲ, ਹਸਪਤਾਲ ਰੋਡ, ਰੇਲਵੇ ਰੋਡ, ਰੇਲਵੇ ਸਟੇਸ਼ਨ, ਇੰਡਸਟਰੀਅਲ ਏਰੀਆ, ਬੀ.ਐੱਸ.ਐਨ.ਐੱਲ. ਐਕਸਚੇਂਜ, ਤਾਰਾ ਕਾਨਵੈਂਟ ਸਕੂਲ, ਈ.ਓ.ਐੱਮ.ਸੀ. (ਵਾਟਰ ਟਰੀਟਮੈਂਟ ਪਲਾਂਟ), ਆਦਮਪਾਲ ਰੋਡ, ਠੰਡੀ ਸੜਕ, ਨਵੀਆਂ/ਪੁਰਾਣੀਆਂ ਅਤੇ ਕਚਹਿਰੀਆਂ, ਸ਼ਾਸਤਰੀ ਨਗਰ, ਨਿਊ ਗੁਰੂ ਨਾਨਕ ਕਲੋਨੀ, ਕਪਾਹ ਮਿੱਲ, ਨੌਧਰਾਨੀ ਰੋਡ ਫਾਟਕਾਂ ਤੱਕ, ਆਦਮਪਾਲ ਰੋਡ, ਸੱਟਾ ਚੌਂਕ, ਦਿੱਲੀ ਗੇਟ, ਤੇਲੀਆਂ ਵਾਲਾ ਬਾਜ਼ਾਰ, ਚਮੜੇ ਵਾਲਾ ਬਾਜ਼ਾਰ, ਅਜ਼ੀਮਪੁਰਾ, ਕਲੱਬ ਚੌਂਕ, ਸਰਹੰਦੀ ਗੇਟ, ਮੁਹੱਲਾ ਖਟੀਕਾਂ, ਹਨੂਮਾਨ ਮੰਦਿਰ, ਬਠਿੰਡੀਆਂ ਮੁਹੱਲਾ, ਘਾਹ ਮੰਡੀ, ਛੋਟਾ ਚੌਂਕ, ਮੁਬਾਰਕ ਮੰਜ਼ਿਲ, ਕਾਲਜ ਰੋਡ, ਨਿਰੰਕਾਰੀ ਭਵਨ, ਗੁਰਦੁਆਰਾ ਹਾਅ-ਦਾ-ਨਾਅਰਾ ਸਾਹਿਬ, ਸਰਕਾਰੀ ਕਾਲਜ, ਗਰੇਵਾਲ ਚੌਂਕ, ਅਜੀਤ ਸਿੰਘ ਨਗਰ, ਜੁਝਾਰ ਸਿੰਘ ਨਗਰ, ਜੈਨ ਸਮਾਧ ਮੰਦਿਰ, ਜੀ.ਟੀ.ਬੀ ਕਲੋਨੀ, ਮੁਲਤਾਨੀ ਚੌਂਕ, ਕਿਲ੍ਹਾ ਰਹਿਮਤਗੜ੍ਹ, ਅਗਰ ਨਗਰ, ਡਿਪਟੀ ਕਮਿਸ਼ਨਰ ਦਫ਼ਤਰ, ਰੋਜ਼ ਅਵੈਨਿਉ, ਨਾਭਾ ਰੋਡ, ਬਾਜ਼ੀਗਰ ਬਸਤੀ, ਧੂਰੀ ਰੋਡ, ਟਰੱਕ ਯੂਨੀਅਨ, ਲੋਹਾ ਬਾਜ਼ਾਰ, ਮਿਲਖ ਰੋਡ, ਮੁਹੱਲਾ ਸਾਦੇਵਾਲਾ, ਪੱਥਰਾਂ ਭੁਮਸੀ, ਨਿਸ਼ਾਂਤ ਕਲੋਨੀ, ਈਦਗਾਹ ਰੋਡ, ਸੁਨਾਮੀ ਗੇਟ, ਸ਼ੀਸ਼ ਮਹਿਲ, ਕਮਲ ਸਿਨੇਮਾ ਰੋਡ, ਰਵਿਦਾਸ ਨਗਰ, ਮਦੇਵੀ ਰੋਡ ਫਾਟਕਾਂ ਤੱਕ, ਕੁਟੀ ਰੋਡ, ਮੁਹੱਲਾ ਭੁਮਸੀ, ਨਵੀਂ ਅਨਾਜ ਮੰਡੀ, ਸਬਜ਼ੀ ਮੰਡੀ, ਪ੍ਰੇਮ ਨਗਰ, ਦਸਮੇਸ਼ ਨਗਰ, ਸੁੰਦਰ ਵਿਹਾਰ ਕਲੋਨੀ, ਅਮਰ ਕਲੋਨੀ, ਪਵਨ ਇਨਕਲੇਵ, ਮਹਾਂਵੀਰ ਨਗਰ, ਮਹਿਰਾ ਕਲੋਨੀ, ਅਲ-ਫਲਾਅ ਕਲੋਨੀ, ਬਿਲਾਲ ਨਗਰ, ਸ਼ੋਭਾ ਸਿੰਘ ਇਨਕਲੇਵ, ਵੀ.ਆਈ.ਪੀ. ਕਲੋਨੀ, ਸੋਮਸਨ ਕਲੋਨੀ, ਰਾਧਾ ਕਿ੍ਸ਼ਨ ਇਨਕਲੇਵ, ਸਟੇਡੀਅਮ ਰੋਡ, ਪਿੰਡ ਰਟੋਲਾਂ, ਪਿੰਡ ਮਾਣਕਮਾਜਰਾ, ਪਿੰਡ ਆਦਮਪਾਲ, ਪਿੰਡ ਸੰਗਾਲਾ, ਪਿੰਡ ਮੁਹੰਮਦਗੜ੍ਹ ਅਤੇ ਪਿੰਡ ਹਿੰਮਤਾਨਾ ਇਲਾਕੇ ਦੇ ਘਰਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ |
ਪਿਛਲੀ ਖ਼ਬਰ ਕਾਂਗਰਸੀ ਆਗੂਆਂ ਤੇ ਸੈਰ ਪ੍ਰੇਮੀਆਂ ਨੇ ਉਜਾੜੇ ਗਏ ਨਗਰ ਕੌਂਸਲ ਪਾਰਕ ਦੀ ਹਾਲਤ ਸੁਧਾਰਨ ਦੀ ਕੀਤੀ ਮੰਗ ਅਗਲੀ ਖ਼ਬਰ 'ਆਪ' ਵਲੋਂ ਚੇਤਨ ਰਿਸ਼ੀ ਭਗਵਾਨਪੁਰਾ ਬਣੇ 10 ਪਿੰਡਾਂ ਦੇ ਮੁੱਖ ਬੁਲਾਰੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।