08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

'ਆਪ' ਵਲੋਂ ਚੇਤਨ ਰਿਸ਼ੀ ਭਗਵਾਨਪੁਰਾ ਬਣੇ 10 ਪਿੰਡਾਂ ਦੇ ਮੁੱਖ ਬੁਲਾਰੇ <br/>

ਅਜੀਤ ਡੈਸਕ 05-04-2026
ਸ਼ੇਰਪੁਰ, 4 ਅਪੈ੍ਰਲ (ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਨੂੰ ਮੁੱਖ ਰੱਖਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਹਲਕੇ ਅੰਦਰ ਅਹਿਮ ਜ਼ੰੁਮੇਵਾਰੀਆਂ ਸੌਂਪਣ ਨੂੰ ਤਰਜੀਹ ਦਿੱਤੀ ਹੈ | ਉਨ੍ਹਾਂ ਤੇਜ਼ ਤਰਾਰ ਨੌਜਵਾਨ ਆਗੂ ਸਰਪੰਚ ਚੇਤਨ ਰਿਸ਼ੀ ਭਗਵਾਨਪੁਰਾ ਨੂੰ 10 ਪਿੰਡਾਂ ਜਿਨ੍ਹਾਂ 'ਚ ਗੁੰਮਟੀ, ਖੇੜੀ ਕਲਾਂ, ਪੱਤੀ ਖਲੀਲ, ਗੋਬਿੰਦਪੁਰਾ, ਬੜੀ ਟਿੱਬਾ, ਪੰਜਗਰਾਈਆਂ, ਮਾਹਮਦਪੁਰ, ਅਲੀਪੁਰ, ਠੁੱਲੀਵਾਲ ਅਤੇ ਗੁਰਮਾ ਆਦਿ ਪਿੰਡਾਂ ਦਾ ਮੁੱਖ ਬੁਲਾਰਾ ਨਾਮਜ਼ਦ ਕੀਤਾ ਹੈ | ਵਿਧਾਇਕ ਪੰਡੋਰੀ ਅਤੇ ਸਰਪੰਚ ਰਾਜਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਨੇ ਰਿਸ਼ੀ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਨੌਜਵਾਨ ਲੋਕਾਂ ਦੀਆਂ ਭਾਵਨਾਵਾਂ ਅਤੇ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਣਗੇ ਅਤੇ ਸਰਕਾਰ ਦੇ ਕਾਰਜਕਾਲ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਜਨਤਾ ਦੀ ਕਚਹਿਰੀ ਤੱਕ ਲੈ ਕੇ ਜਾਵੇਗਾ | ਇਸ ਤਰ੍ਹਾਂ ਕਰਨ ਨਾਲ ਆਮ ਜਨਤਾ ਅਤੇ ਸਰਕਾਰ ਦਾ ਤਾਲਮੇਲ ਵਧੇਗਾ | ਚੇਤਨ ਰਿਸ਼ੀ ਭਗਵਾਨਪੁਰਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਵੇਗਾ |

ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ-ਐਕਸੀਅਨ ਧੀਮਾਨ ਅਗਲੀ ਖ਼ਬਰ ਨਗਰ ਕੀਰਤਨ ਅੱਜ, ਕੱਲ੍ਹ ਸ਼ਾਮ ਨੂੰ ਹੋਣਗੇ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।