17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬ੍ਰਹਮਾ ਬਾਬਾ ਯਾਦਗਾਰੀ ਦਿਵਸ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 22-01-2026
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਰੁਪਿੰਦਰ ਸਿੰਘ ਸੱਗੂ)- ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਾ, ਸੁਨਾਮ ਸੈਂਟਰ ਵਿਖੇ ਇਸ ਦੇ ਸੰਸਥਾਪਕ ਬ੍ਰਹਮਾ ਬਾਬਾ ਦੀ ਯਾਦ ਵਿਚ ਬ੍ਰਹਮਾ ਬਾਬਾ ਯਾਦਗਾਰੀ ਦਿਵਸ ਸ਼ਰਧਾ, ਸ਼ਾਂਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ | ਮਾਣਯੋਗ ਸ਼੍ਰੀ ਅਮਨ ਅਰੋੜਾ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਰਾਜਾ ਯੋਗ ਧਿਆਨ ਅਤੇ ਬ੍ਰਹਮਾ ਬਾਬਾ ਦੇ ਜੀਵਨ 'ਤੇ ਆਧਾਰਿਤ ਪ੍ਰੇਰਨਾਦਾਇਕ ਵਿਚਾਰਾਂ ਨਾਲ ਹੋਈ | ਕੇਂਦਰ ਦੀਆਂ ਭੈਣਾਂ ਨੇ ਬ੍ਰਹਮਾ ਬਾਬਾ ਦੇ ਤਿਆਗ, ਤਪੱਸਿਆ, ਨਿਰਸਵਾਰਥ ਸੇਵਾ ਅਤੇ ਅਧਿਆਤਮਿਕ ਦਿ੍ਸ਼ਟੀਕੋਣ 'ਤੇ ਚਾਨਣਾ ਪਾਇਆ, ਇਹ ਦੱਸਦੇ ਹੋਏ ਕਿ ਉਨ੍ਹਾਂ ਨੇ ਦੁਨੀਆ ਭਰ ਵਿਚ ਸ਼ਾਂਤੀ ਅਤੇ ਅਧਿਆਤਮਿਕ ਜਾਗਿ੍ਤੀ ਦਾ ਸੰਦੇਸ਼ ਫੈਲਾਇਆ | ਇਹ ਸਮਾਗਮ ਸੁਨਾਮ ਕੇਂਦਰ ਵਲੋਂ ਸਮਾਜ ਵਿਚ ਅਧਿਆਤਮਿਕ ਜਾਗਰੂਕਤਾ ਫੈਲਾਉਣ ਲਈ ਇੱਕ ਸਾਰਥਿਕ ਪਹਿਲਕਦਮੀ ਸਾਬਤ ਹੋਇਆ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ, ਰਾਜਿੰਦਰ ਦੀਪਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ, ਮੁਨੀਸ਼ ਸੋਨੀ, ਮਨਪ੍ਰੀਤ ਬਾਸ਼ਲ, ਮੁਨੀਸ਼ ਜਿੰਦਲ, ਜਤਿੰਦਰ ਜੈਨ, ਆਸ਼ਾ ਬਜਾਜ ਅਤੇ ਬ੍ਰਹਮਾ ਕੁਮਾਰੀ ਆਸ਼ਰਮ ਦੀ ਡਾਇਰੈਕਟਰ, ਮੀਰਾ ਦੀਦੀ ਨੇ ਆਏ ਸਾਰੇ ਭਰਾਵਾਂ ਅਤੇ ਭੈਣਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੰਚਨ ਭੈਣ, ਰਿਤੂ ਭੈਣ, ਕਵਿਤਾ ਭੈਣ, ਮਾਧਵੀ ਭੈਣ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ ਮੌਕੇ ਬ੍ਰਹਮਾ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ |
ਪਿਛਲੀ ਖ਼ਬਰ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਸਰਕਾਰ-ਏ-ਖ਼ਾਲਸਾ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਟਰੈਫਿਕ ਪੁਲਿਸ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।