20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਦੇ ਸੱਦਾ ਪੱਤਰ ਭੇਟ ਕੀਤੇ

ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ ਅਸ਼ੋਕ ਬਾਂਸਲ)- ਪੰਜਵੀਂ ਵਿਸ਼ਾਲ ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਨੂੰ ਯਾਦਗਾਰੀ ਬਣਾਉਣ ਲਈ ਸ਼ਿਆਮ ਪ੍ਰੇਮੀ ਤਿਆਰੀਆਂ ਵਿਚ ਜੁਟੇ ਹੋਏ ਹਨ। ਸ਼ਿਆਮ ਪ੍ਰੇਮੀ ਜਿਸ ਵੀ ਪਰਿਵਾਰ ’ਚ ਸੱਦਾ ਪੱਤਰ ਲੈ ਕੇ ਪਹੁੰਚ ਰਹੇ ਹਨ, ਉੱਥੇ ਪਰਿਵਾਰਕ ਮੈਂਬਰ ਵੀ ਸ਼ਿਆਮ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆ ਰਹੇ ਹਨ।

ਅਜੀਤ ਡੈਸਕ 20-11-2026
ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ ਅਸ਼ੋਕ ਬਾਂਸਲ)- ਪੰਜਵੀਂ ਵਿਸ਼ਾਲ ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਨੂੰ ਯਾਦਗਾਰੀ ਬਣਾਉਣ ਲਈ ਸ਼ਿਆਮ ਪ੍ਰੇਮੀ ਤਿਆਰੀਆਂ ਵਿਚ ਜੁਟੇ ਹੋਏ ਹਨ। ਸ਼ਿਆਮ ਪ੍ਰੇਮੀ ਜਿਸ ਵੀ ਪਰਿਵਾਰ ’ਚ ਸੱਦਾ ਪੱਤਰ ਲੈ ਕੇ ਪਹੁੰਚ ਰਹੇ ਹਨ, ਉੱਥੇ ਪਰਿਵਾਰਕ ਮੈਂਬਰ ਵੀ ਸ਼ਿਆਮ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆ ਰਹੇ ਹਨ। ਸੱਦਾ ਪੱਤਰ ਵੰਡਣ ਦੀ ਇਹ ਮੁਹਿੰਮ ਵੀ ਇਕ ਉਤਸਵ ਦਾ ਰੂਪ ਧਾਰਨ ਕਰ ਚੁੱਕੀ ਹੈ। ਸਮਾਗਮ ਦੀ ਇਕ ਵਿਸ਼ੇਸ਼ ਪਰੰਪਰਾ ਤਹਿਤ ਇਸ ਵਾਰ 250 ਕੁੰਜਾਂ ’ਚ ਪ੍ਰਸ਼ਾਦ ਤਿਆਰ ਕੀਤਾ ਜਾਵੇਗਾ। ਸ਼ਿਆਮ ਪ੍ਰੇਮੀ ਗਗਨ ਮਿੱਤਲ, ਹਨੀ ਅਗਰਵਾਲ, ਅੰਕੁਰ ਗੁਪਤਾ, ਅਮਿਤ ਗਰਗ ਅਤੇ ਅੰਕਿਤ ਸਿੰਗਲਾ ਨੇ ਦੱਸਿਆ ਕਿ 21 ਨਵੰਬਰ ਨੂੰ ਪੰਜਵੀਂ ਵਿਸ਼ਾਲ ਭਜਨ ਸੰਧਿਆ ਮਨ ਕੀ ਬਾਤ ਸਾਂਵਰੇ ਕੇ ਸਾਥ ਕਰਵਾਈ ਜਾਵੇਗੀ। ਇਸ ਤੋਂ ਇਕ ਦਿਨ ਪਹਿਲਾਂ 20 ਨਵੰਬਰ ਨੂੰ ਮੋਗਾ ਸ਼ਹਿਰ ਵਿਚ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸੇ ਲੜੀ ਤਹਿਤ ਸ਼ਿਆਮ ਪ੍ਰੇਮੀਆਂ ਵਲੋਂ ਸ਼ਰਧਾਲੂ ਵਿਜੇ ਮਹਾਰਾਜ, ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ, ਭਾਜਪਾ ਦੇ ਸੂਬਾ ਆਗੂ ਮੋਹਨ ਲਾਲ ਸੇਠੀ, ਕਾਂਗਰਸ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਰਾਕੇਸ਼ ਭੱਲਾ, ਗੌਤਮ ਸਚਰ, ਵਿਪਨ ਸੂਦ, ਸਮਾਜ ਸੇਵੀ ਸੰਜੀਵ ਕੌੜਾ ਲੱਡੂ, ਨਵਨੀਤ, ਪੁਨੀਤ ਜਿੰਦਲ ਅਤੇ ਕਪਿਲ ਗੋਇਲ ਨੂੰ ਸੱਦਾ ਪੱਤਰ ਭੇਟ ਕਰ ਕੇ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।
ਪਿਛਲੀ ਖ਼ਬਰ ਮਜ਼੍ਹਬੀ ਸਿੱਖ ਵਾਲਮੀਕਿ ਮਹਾਂ ਪੰਚਾਇਤ ’ਚ ਵੱਡੀ ਗਿਣਤੀ ਵਿਚ ਸੰਗਤ ਹੋਈ ਹਾਜ਼ਰ ਅਗਲੀ ਖ਼ਬਰ ਭੋਲਾ ਸਿੰਘ ਬਰਾੜ, ਧਰਮਪਾਲ ਸਿੰਘ ਡੀ.ਪੀ ਅਤੇ ਜਗਸੀਰ ਸਿੰਘ ਕਾਲੇਕੇ ਨਾਲ ਰਾਣਾ ਗੁਰਜੀਤ ਨੇ ਕੀਤੀ ਬੰਦ ਕਮਰਾ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।