27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅੱਜ ਭੋਗ ’ਤੇ ਵਿਸ਼ੇਸ਼ : ਸੂਬੇਦਾਰ ਮੇਜਰ ਜਰਨੈਲ ਸਿੰਘ ਆਹਲੂਵਾਲੀਆ

ਮੋਗਾ-ਸੂਬੇਦਾਰ ਮੇਜਰ ਜਰਨੈਲ ਸਿੰਘ ਆਹਲੂਵਾਲੀਆ ਦਾ ਜਨਮ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਪਿਤਾ ਮੱਲਣ ਸਿੰਘ ਦੇ ਘਰ ਪਿੰਡ ਧੱਲੇਕੇ ਵਿਖੇ 8 ਅਪ੍ਰੈਲ 1948 ਨੂੰ ਹੋਇਆ। ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ ਜਰਨੈਲ ਸਿੰਘ, ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰ ਕੇ 1964 ਨੂੰ ਭਾਰਤੀ ਫ਼ੌਜ ਵਿਚ ਬਤੌਰ ਸਿਪਾਹੀ ਭਰਤੀ ਹੋਏ ਅਤੇ ਲਗਾਤਾਰ 28 ਸਾਲ ਤਨਦੇਹੀ ਨਾਲ ਡਿਊਟੀ ਨਿਭਾ ਕੇ ਤਰੱਕੀਆਂ ਪ੍ਰਾਪਤ ਕਰਦੇ ਹੋਏ 1993 ਨੂੰ ਬਤੌਰ ਸੂਬੇਦਾਰ ਮੇਜਰ ਸੇਵਾ ਮੁਕਤ ਹੋਏ।

ਅਜੀਤ ਡੈਸਕ 27-10-2026
ਮੋਗਾ-ਸੂਬੇਦਾਰ ਮੇਜਰ ਜਰਨੈਲ ਸਿੰਘ ਆਹਲੂਵਾਲੀਆ ਦਾ ਜਨਮ ਮਾਤਾ ਬਿਸ਼ਨ ਕੌਰ ਦੀ ਕੁੱਖੋਂ ਪਿਤਾ ਮੱਲਣ ਸਿੰਘ ਦੇ ਘਰ ਪਿੰਡ ਧੱਲੇਕੇ ਵਿਖੇ 8 ਅਪ੍ਰੈਲ 1948 ਨੂੰ ਹੋਇਆ। ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ ਜਰਨੈਲ ਸਿੰਘ, ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰ ਕੇ 1964 ਨੂੰ ਭਾਰਤੀ ਫ਼ੌਜ ਵਿਚ ਬਤੌਰ ਸਿਪਾਹੀ ਭਰਤੀ ਹੋਏ ਅਤੇ ਲਗਾਤਾਰ 28 ਸਾਲ ਤਨਦੇਹੀ ਨਾਲ ਡਿਊਟੀ ਨਿਭਾ ਕੇ ਤਰੱਕੀਆਂ ਪ੍ਰਾਪਤ ਕਰਦੇ ਹੋਏ 1993 ਨੂੰ ਬਤੌਰ ਸੂਬੇਦਾਰ ਮੇਜਰ ਸੇਵਾ ਮੁਕਤ ਹੋਏ। ਡਿਊਟੀ ਦੌਰਾਨ ਸੂਬੇਦਾਰ ਜਰਨੈਲ ਸਿੰਘ ਨੇ ਆਪਣੇ ਦੇਸ਼ ਲਈ 1965 ਅਤੇ 1971 ਦੀਆਂ ਜੰਗਾਂ ਲੜੀਆਂ। ਕਾਰਗਿਲ ਦੀ ਜੰਗ ਸਮੇਂ ਭਾਰਤੀ ਫ਼ੌਜ ਨੇ ਉਨ੍ਹਾਂ ਨੂੰ ਦੋ ਜੰਗਾਂ ਲੜਨ ਦਾ ਤਜਰਬਾ ਹੋਣ ਕਰ ਕੇ ਵਿਸ਼ੇਸ਼ ਤੌਰ ‘ਤੇ ਫ਼ਿਰੋਜ਼ਪੁਰ ਵਿਚ ਨਵੇਂ ਫ਼ੌਜੀ ਜਵਾਨਾਂ ਨੂੰ ਟਰੇਨਿੰਗ ਦੇਣ ਦੀ ਜ਼ੁੰਮੇਵਾਰੀ ਸੌਂਪੀ ਤੇ ਉਹ ਲਗਾਤਾਰ ਤਿੰਨ ਸਾਲ ਜਵਾਨਾਂ ਨੂੰ ਟਰੇਨਿੰਗ ਦਿੰਦੇ ਰਹੇ। ਜਰਨੈਲ ਸਿੰਘ ਦਾ ਵਿਆਹ 1970 ’ਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਕੁੱਲੀਆਂ ਦੇ ਵਾਸੀ ਕਰਤਾਰ ਸਿੰਘ ਦੀ ਪੁੱਤਰੀ ਜਸਬੀਰ ਕੌਰ ਨਾਲ ਹੋਇਆ ਤੇ ਆਪ ਦੇ ਘਰ ਇਕ ਪੁੱਤਰੀ ਗੁਰਮੀਤ ਕੌਰ ਤੇ ਦੋ ਪੁੱਤਰਾਂ ਪੂਰਨ ਸਿੰਘ ਤੇ ਹਰਪ੍ਰੀਤ ਸਿੰਘ ਨੇ ਜਨਮ ਲਿਆ ਜਿਨ੍ਹਾਂ ਨੂੰ ਆਪ ਨੇ ਉੱਚ ਵਿੱਦਿਆ ਹਾਸਲ ਕਰਵਾਈ ਤੇ ਚੰਗੇ ਸੰਸਕਾਰ ਦਿੱਤੇ ਜਿਸ ਸਦਕਾ ਉਹ ਸਮਾਜ ਵਿਚ ਆਪਣਾ ਅਹਿਮ ਸਥਾਨ ਰੱਖਦੇ ਹਨ। ਨੇਕ ਦਿਲ ਤੇ ਮਿਹਨਤੀ ਸੁਭਾਅ ਦੇ ਮਾਲਕ ਸੂਬੇਦਾਰ ਮੇਜਰ ਜਰਨੈਲ ਸਿੰਘ ਆਹਲੂਵਾਲੀਆ ਜੋ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ , ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ 27 ਅਕਤੂਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਬਾਬਾ ਕੁੰਢਾ ਸਿੰਘ ਜੀ ਪਿੰਡ ਧੱਲੇਕੇ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ। — ਸੁਰਿੰਦਰਪਾਲ ਸਿੰਘ
ਪਿਛਲੀ ਖ਼ਬਰ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਨੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਮਨਾਇਆ ਅਗਲੀ ਖ਼ਬਰ ਆਇਲਟਸ ਦੇ ਸੁਪਨੇ ਨੂੰ ਨਵੀਂ ਉਡਾਣ ਮੈਕਰੋ ਗਲੋਬਲ ਦੀ ਆਧੁਨਿਕ ਤਿਆਰੀ-ਗੁਰਮਿਲਾਪ ਸਿੰਘ ਡੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।