ਡਾ. ਸੀਮਾਂਤ ਗਰਗ, ਮੇਅਰ ਵਿਨੈਪਾਲ ਕੌਰ, ਰਾਕੇਸ਼ ਕਾਲਾ ਬਜਾਜ ਸਮੇਤ ਹੋਰ ਸ਼ਖ਼ਸੀਅਤਾਂ ਨੂੰ ‘ਮੇਲੇ ਮਈਆ ਦੇ’ ਦਾ ਸੱਦਾ ਪੱਤਰ ਭੇਟ
11 ਤੋਂ 20 ਅਕਤੂਬਰ ਤੱਕ ਪੁਰਾਣੀ ਦਾਣਾ ਮੰਡੀ ਵਿਖੇ ਹੋਵੇਗਾ ਧਾਰਮਿਕ ਸਮਾਗਮ
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਸ਼ਾਰਦੀ ਨਵਰਾਤਰਿਆਂ ਦੇ ਪਵਿੱਤਰ ਮੌਕੇ ‘ਤੇ ਪੁਰਾਣੀ ਦਾਣਾ ਮੰਡੀ ਵਿਖੇ 11 ਤੋਂ 20 ਅਕਤੂਬਰ ਤੱਕ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸਬੰਧੀ ਕਲੱਬ ਵਲੋਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਟ ਕੀਤੇ ਜਾ ਰਹੇ ਹਨ।
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਮੋਗਾ ਸਿਟੀ ਵਲੋਂ ਸ਼ਾਰਦੀ ਨਵਰਾਤਰਿਆਂ ਦੇ ਪਵਿੱਤਰ ਮੌਕੇ ‘ਤੇ ਪੁਰਾਣੀ ਦਾਣਾ ਮੰਡੀ ਵਿਖੇ 11 ਤੋਂ 20 ਅਕਤੂਬਰ ਤੱਕ ‘ਮੇਲੇ ਮਈਆ ਦੇ’ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਸਬੰਧੀ ਕਲੱਬ ਵਲੋਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਭੇਟ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਅਨਮੋਲ ਵੈੱਲਫੇਅਰ ਕਲੱਬ ਦੇ ਮੈਂਬਰਾਂ ਵਲੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਮੇਅਰ ਵਿਨੈਪਾਲ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਗੁਰਪ੍ਰੀਤ ਸਿੰਘ ਸਚਦੇਵਾ, ਵਿੱਕੀ ਦੌਧਰੀਆ, ਸਮਾਜ ਸੇਵਿਕਾ ਭਾਵਨਾ ਬਾਂਸਲ, ਪੰਕਜ ਬਾਂਸਲ, ਟੀ.ਐਲ.ਜੀ. ਗਰੁੱਪ ਦੇ ਐਮ.ਡੀ. ਅਤੇ ਸਮਾਜ ਸੇਵੀ ਜਨੇਸ਼ ਗਰਗ ਅਤੇ ਰੋਟਰੀ ਕਲੱਬ ਦੇ ਸਕੱਤਰ ਗੁਰਜੀਤ ਸਿੰਘ ਨੂੰ ਸਮਾਗਮ ਦੇ ਸੱਦਾ ਪੱਤਰ ਭੇਟ ਕੀਤੇ ਗਏ। ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਦੱਸਿਆ ਕਿ ‘ਮੇਲੇ ਮਈਆ ਦੇ’ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਮਾਤਾ ਦੀ ਚੌਕੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਸ਼ਰਧਾਲੂਆਂ ਦੇ ਦਰਸ਼ਨਾਂ ਲਈ 26 ਸ਼ਕਤੀਪੀਠ ਧਾਮਾਂ ਸਮੇਤ ਵੱਖ-ਵੱਖ ਪ੍ਰਸਿੱਧ ਧਾਰਮਿਕ ਅਸਥਾਨਾਂ ਤੋਂ ਜੋਤਾਂ ਲਿਆਂਦੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਵਿੱਤਰ ਜੋਤਾਂ ਦੇ ਮੋਗਾ ਪਹੁੰਚਣ ਮੌਕੇ 10 ਅਕਤੂਬਰ ਨੂੰ ਦੁਪਹਿਰ 3 ਵਜੇ ਗੀਤਾ ਭਵਨ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਸ ਸ਼ੋਭਾ ਯਾਤਰਾ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਪਵਿੱਤਰ ਜੋਤਾਂ ਦਾ ਸਵਾਗਤ ਕਰਨਗੇ। ਕਲੱਬ ਦੇ ਸਰਪ੍ਰਸਤ ਹਰੀ ਸਿੰਗਲਾ, ਕੈਸ਼ੀਅਰ ਐਡਵੋਕੇਟ ਪ੍ਰਵੀਨ ਸਚਦੇਵਾ, ਸਕੱਤਰ ਵਿਵੇਕ ਮਜੀਠੀਆ, ਉਪ ਪ੍ਰਧਾਨ ਗੌਰਵ ਜਿੰਦਲ, ਰਮੀਕਾਂਤ ਜੈਨ ਅਤੇ ਪ੍ਰੈੱਸ ਸਕੱਤਰ ਕਪਿਲ ਕਪੂਰ ਨੇ ਦੱਸਿਆ ਕਿ ਸਮਾਗਮ ਦੌਰਾਨ ਮਾਂ ਚਿੰਤਪੁਰਨੀ ਧਾਮ, ਜਵਾਲਾ ਜੀ ਧਾਮ, ਮਾਤਾ ਵੈਸ਼ਨੋ ਦੇਵੀ, ਮਾਤਾ ਤ੍ਰਿਪੁਰਮਾਲਿਨੀ ਦੇਵੀ, ਮਾਂ ਬਗਲਾਮੁਖੀ ਦੇਵੀ, ਮਾਂ ਕਾਂਗੜਾ ਦੇਵੀ, ਮਾਂ ਚਾਮੁੰਡਾ ਦੇਵੀ, ਮਾਂ ਕੁਨਾਲ ਪਥਰੀ ਦੇਵੀ, ਮਾਂ ਮਨਸਾ ਦੇਵੀ, ਮਾਂ ਕਾਲੀ ਦੇਵੀ, ਮਾਂ ਭਦ੍ਰਕਾਲੀ ਦੇਵੀ, ਮਾਂ ਨੈਨਾ ਦੇਵੀ, ਮਾਂ ਚੰਡੀ ਦੇਵੀ, ਮਾਂ ਕਾਲਕਾ ਦੇਵੀ, ਮਾਂ ਸਰਕੰਡਾ ਦੇਵੀ, ਮਾਂ ਕਰਨੀ ਦੇਵੀ, ਮਾਂ ਬੇਰੀ ਦੇਵੀ, ਮਾਂ ਝੰਡੇ ਵਾਲੀ ਦੇਵੀ, ਮਾਂ ਕਾਤਿਆਯਨੀ ਦੇਵੀ, ਮਾਂ ਹਿੰਗਲਾਜ ਦੇਵੀ, ਮਾਂ ਸ਼ਾਕੰਭਰੀ ਦੇਵੀ, ਮਾਂ ਸ਼ੀਤਲਾ ਦੇਵੀ, ਮਾਂ ਮਹਾ ਮਾਇਆ ਦੇਵੀ, ਬਾਬਾ ਭੈਰੋ ਨਾਥ ਸ਼੍ਰੀ ਸਾਲਾਸਰ ਧਾਮ ਅਤੇ ਨੇਪਾਲ ਤੋਂ ਮਾਂ ਗਰੇਸ਼ਵਰੀ ਦੇਵੀ ਜੀ ਦੀ ਪਵਿੱਤਰ ਜੋਤ ਲਿਆਂਦੀ ਜਾਵੇਗੀ। ਕਲੱਬ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਸ਼ਰਧਾਲੂਆਂ ਲਈ ਧਾਰਮਿਕ ਅਤੇ ਆਤਮਿਕ ਮਾਹੌਲ ਸਿਰਜਣ ਦੇ ਨਾਲ-ਨਾਲ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਸ਼ਰਧਾਲੂਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।