12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਨੇ ਜੁਝਾਰੂ ਸਾਥੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਨਾਲ ਨਿਵਾਜਿਆ

ਮੋਗਾ, 11 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਅਤੇ ਸੰਗਠਨਾਤਮਿਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਨੋਰਥ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵਲੋਂ ਪਾਰਟੀ ਦੇ ਜੁਝਾਰੂ ਅਤੇ ਸਰਗਰਮ ਵਰਕਰਾਂ ਨੂੰ ਵੱਖ-ਵੱਖ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜਿਸ ਵਿਚ ਕੁਲਵੰਤ ਸਿੰਘ ਆਦੀਵਾਲ ਨੂੰ ਜ਼ਿਲ੍ਹਾ ਭਾਜਪਾ ਮੋਗਾ ਦੇ ਪੰਚਾਇਤੀ ਰਾਜ ਸੈੱਲ ਦਾ ਜ਼ਿਲ੍ਹਾ ਕਨਵੀਨਰ ਅਤੇ ਚਮਨ ਲਾਲ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ।

ਅਜੀਤ ਡੈਸਕ 12-09-2026
ਮੋਗਾ, 11 ਸਤੰਬਰ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਅਤੇ ਸੰਗਠਨਾਤਮਿਕ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਨੋਰਥ ਨਾਲ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵਲੋਂ ਪਾਰਟੀ ਦੇ ਜੁਝਾਰੂ ਅਤੇ ਸਰਗਰਮ ਵਰਕਰਾਂ ਨੂੰ ਵੱਖ-ਵੱਖ ਖ਼ਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਜਿਸ ਵਿਚ ਕੁਲਵੰਤ ਸਿੰਘ ਆਦੀਵਾਲ ਨੂੰ ਜ਼ਿਲ੍ਹਾ ਭਾਜਪਾ ਮੋਗਾ ਦੇ ਪੰਚਾਇਤੀ ਰਾਜ ਸੈੱਲ ਦਾ ਜ਼ਿਲ੍ਹਾ ਕਨਵੀਨਰ ਅਤੇ ਚਮਨ ਲਾਲ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਮਨਦੀਪ ਗਰੋਵਰ ਨੂੰ ਪਦ-ਉੱਨਤ ਕਰਦਿਆਂ ਪ੍ਰਚਾਰ ਕਮੇਟੀ ਦਾ ਕੋ-ਕਨਵੀਨਰ ਅਤੇ ਅਮਿਤ ਗੁਪਤਾ ਨੂੰ ਪਦ-­ਉੱਨਤ ਕਰਦਿਆਂ ਲੋਕਲ ਬਾਡੀ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੰਜੀਵ ਕੁਮਾਰ ਸ਼ਰਮਾ ਨੂੰ ਮੋਗਾ ਈਸਟ, ਧੀਰਜ ਕੁਮਾਰ ਸ਼ਰਮਾ ਨੂੰ ਮੋਗਾ ਵੈਸਟ, ਪ੍ਰੇਮ ਸਿੰਘ ਨੂੰ ਫ਼ਤਿਹਗੜ੍ਹ ਪੰਜਤੂਰ, ਸਤਵੰਤ ਸਿੰਘ ਬਰਾੜ ਨੂੰ ਬਾਘਾ ਪੁਰਾਣਾ ਦੇ ਭਲੂਰ ਅਤੇ ਗੁਰਚਰਨ ਸਿੰਘ ਨੂੰ ਬਾਘਾ ਪੁਰਾਣਾ ਦੇ ਮਾੜੀ ਮੁਸਤਫ਼ਾ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਭਾਜਪਾ ਦੀ ਇਕਾਈ ਵਿਚ ਪਵਨ ਕੁਮਾਰ ਬੰਟੀ ਅਤੇ ਅਸ਼ੋਕ ਬਜਾਜ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ, ਅਮਿਤ ਅਗਰਵਾਲ ਅਤੇ ਸੋਨੀ ਮੰਗਲਾ ਨੂੰ ਜ਼ਿਲ੍ਹਾ ਸਕੱਤਰ, ਜਦ ਕਿ ਸ਼ਿਵ ਕੁਮਾਰ ਸ਼ਰਮਾ ਅਤੇ ਬਲਜੀਤ ਆਦੀਵਾਲ ਨੂੰ ਜ਼ਿਲ੍ਹਾ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ। ਵੱਖ-ਵੱਖ ਸੈੱਲਾਂ ਦੀਆਂ ਜ਼ਿੰਮੇਵਾਰੀਆਂ ਤਹਿਤ ਰਾਜੀਵ ਗੁਪਤਾ ਨੂੰ ਅਧਿਆਪਕ ਸੈੱਲ ਦਾ ਕੋ-ਕਨਵੀਨਰ, ਜਗਦੇਵ ਸਿੰਘ ਨੂੰ ਵਪਾਰ ਸੈੱਲ ਦਾ ਕਨਵੀਨਰ, ਐਡਵੋਕੇਟ ਸੰਨੀ ਖੁੱਲਰ ਨੂੰ ਲੀਗਲ ਸੈੱਲ ਦਾ ਕੋ-ਕਨਵੀਨਰ, ਗਗਨ ਬਾਂਸਲ ਨੂੰ ਐਨ.ਜੀ.ਓ. ਸੈੱਲ ਦਾ ਕਨਵੀਨਰ, ਨਪਿੰਦਰ ਗੁਪਤਾ ਨੂੰ ਮੈਡੀਕਲ ਸੈੱਲ ਦਾ ਕੋ-ਕਨਵੀਨਰ, ਵਿਕਾਸ ਗਾਬਾ ਨੂੰ ਸਪੋਰਟਸ ਸੈੱਲ ਦਾ ਕਨਵੀਨਰ ਅਤੇ ਅਮਿਤ ਕੁਮਾਰ ਨੂੰ ਸਪੋਰਟਸ ਸੈੱਲ ਦਾ ਕੋ-ਕਨਵੀਨਰ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਮਨਜੀਤ ਸਿੰਘ ਬੁੱਟਰ ਨੂੰ ਡੀ.ਐਨ.ਟੀ. ਸੈੱਲ ਦਾ ਕਨਵੀਨਰ, ਸੰਜੀਵ ਸੂਫੀ ਨੂੰ ਆਰਟਿਸ ਸੈੱਲ ਦਾ ਕਨਵੀਨਰ, ਰਾਕੇਸ਼ ਸਿੰਗਲਾ ਨੂੰ ਮੀਡੀਆ ਸੈੱਲ ਦਾ ਕੋ-ਕਨਵੀਨਰ, ਐਡਵੋਕੇਟ ਅਜੇ ਗੁਲਾਟੀ ਨੂੰ ਪ੍ਰੋਫੈਸ਼ਨਲ ਸੈੱਲ ਦਾ ਕਨਵੀਨਰ, ਐਡਵੋਕੇਟ ਕਰਮਜੀਤ ਬਾਠ ਨੂੰ ਆਰ.ਟੀ.ਆਈ. ਸੈੱਲ ਦਾ ਕਨਵੀਨਰ, ਮਹੇਸ਼ ਬੋਹਤ ਨੂੰ ਸਵੱਛ ਭਾਰਤ ਸੈੱਲ ਦਾ ਕਨਵੀਨਰ, ਮੇਜਰ ਪ੍ਰਦੀਪ ਕੁਮਾਰ ਅਤੇ ਕਰਨਲ ਬਲਕਾਰ ਸਿੰਘ ਨੂੰ ਸਾਬਕਾ ਸੈਨਿਕ ਸੈੱਲ ਦੇ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਰਾਜੇਸ਼ ਵਰਮਾ ਨੂੰ ਮਨੁੱਖੀ ਅਧਿਕਾਰ ਸੈੱਲ ਦਾ ਕਨਵੀਨਰ, ਨਿਸ਼ਾਨ ਭੱਟੀ ਨੂੰ ਮਨੁੱਖੀ ਅਧਿਕਾਰ ਸੈੱਲ ਦਾ ਕੋ-ਕਨਵੀਨਰ ਅਤੇ ਟੋਨੀ ਸਿਤਾਰਾ ਨੂੰ ਲੋਕਲ ਬਾਡੀ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਜਪਾ ਦਾ ਅਸਲ ਮਜ਼ਬੂਤ ਆਧਾਰ ਉਸ ਦੇ ਮਿਹਨਤੀ ਅਤੇ ਸਮਰਪਿਤ ਵਰਕਰ ਹਨ। ਉਨ੍ਹਾਂ ਕਿਹਾ ਕਿ ਨਵੀਆਂ ਜ਼ਿੰਮੇਵਾਰੀਆਂ ਦੇਣ ਦਾ ਮੁੱਖ ਉਦੇਸ਼ ਸੰਗਠਨ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨਾ ਅਤੇ ਹਰ ਵਰਗ ਤੱਕ ਪਾਰਟੀ ਦੀਆਂ ਨੀਤੀਆਂ ਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਪਹੁੰਚਾਉਣਾ ਹੈ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕਜੁੱਟ ਹੋ ਕੇ ਕੰਮ ਕਰਨ। ਡਾ. ਹਰਜੋਤ ਕਮਲ ਨੇ ਕਿਹਾ ਕਿ ਭਾਜਪਾ ਵਿਚ ਹਰ ਜ਼ਿੰਮੇਵਾਰੀ ਸਿਰਫ਼ ਇਕ ਅਹੁਦਾ ਨਹੀਂ, ਸਗੋਂ ਸੰਗਠਨ ਅਤੇ ਸਮਾਜ ਪ੍ਰਤੀ ਸੇਵਾ ਦਾ ਸੰਕਲਪ ਹੈ।
ਪਿਛਲੀ ਖ਼ਬਰ ਐੱਨ. ਡੀ. ਪੀ. ਐੱਸ ਐਕਟ ’ਚ 4 ਨੌਜਵਾਨ ਨਾਮਜ਼ਦ ਅਗਲੀ ਖ਼ਬਰ ਕਾਂਗਰਸੀਆਂ ਵਲੋਂ ਹਰਪਾਲ ਚੀਮਾ ਨੂੰ ਤੁਰੰਤ ਬਰਖਾਸਤ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ - ਰੋਸ ਪ੍ਰਦਰਸ਼ਨ ਅਤੇ ਪੁਤਲੇ ਫੂਕ ਕੇ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।