04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

‘‘­ਇਕ ਰੁੱਖ ਮਾਂ ਦੇ ਨਾਂਅ’’ ਮੁਹਿੰਮ ਤਹਿਤ ਮਾਊਂਟ ਇੰਟਰਨੈਸ਼ਨਲ ਸਕੂਲ ਬਾਘਾ ਪੁਰਾਣਾ ਨੇ ਵਿਦਿਆਰਥੀਆਂ ਨੂੰ ਵੰਡੇ ਬੂਟੇ

ਬਾਘਾ ਪੁਰਾਣਾ, 3 ਅਗਸਤ (ਟਿੰਕੂ ਕਾਠਪਾਲ)-ਵਾਤਾਵਰਣ ਦੀ ਸੰਭਾਲ ਅਤੇ ਮਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਊਂਟ ਇੰਟਰਨੈਸ਼ਨਲ ਸਕੂਲ, ਬਾਘਾ ਪੁਰਾਣਾ ਨੇ ‘’ਇਕ ਰੁੱਖ ਮਾਂ ਦੇ ਨਾਂ’’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਘਰ ਲਿਜਾਣ ਲਈ ਪੌਦੇ ਵੰਡੇ ਗਏ। ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੀ ਮਾਂ ਦੇ ਨਾਮ ‘ਤੇ ਇਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।

ਅਜੀਤ ਡੈਸਕ 04-08-2026
ਬਾਘਾ ਪੁਰਾਣਾ, 3 ਅਗਸਤ (ਟਿੰਕੂ ਕਾਠਪਾਲ)-ਵਾਤਾਵਰਣ ਦੀ ਸੰਭਾਲ ਅਤੇ ਮਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਊਂਟ ਇੰਟਰਨੈਸ਼ਨਲ ਸਕੂਲ, ਬਾਘਾ ਪੁਰਾਣਾ ਨੇ ‘’ਇਕ ਰੁੱਖ ਮਾਂ ਦੇ ਨਾਂ’’ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਘਰ ਲਿਜਾਣ ਲਈ ਪੌਦੇ ਵੰਡੇ ਗਏ। ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੀ ਮਾਂ ਦੇ ਨਾਮ ‘ਤੇ ਇਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਅਤੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸੰਸਥਾ ਦੇ ਸੰਸਥਾਪਕ, ਸਵ: ਗੁਰਦੇਵ ਸਿੰਘ ਦੇ ਆਸ਼ੀਰਵਾਦ ਮਈ ਵਿਚਾਰਾਂ ਨੂੰ ਯਾਦ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਦਾ ਸਦਾ ਇਹੀ ਸੁਪਨਾ ਰਿਹਾ ਕਿ ਹਰ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਸਮਾਜਿਕ ਕਦਰਾਂ-ਕੀਮਤਾਂ, ਕੁਦਰਤ ਨਾਲ ਪਿਆਰ ਅਤੇ ਵਾਤਾਵਰਣ ਦੀ ਸੰਭਾਲ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝੇ। ਉਨ੍ਹਾਂ ਦੀ ਸੋਚ ਅਤੇ ਪ੍ਰੇਰਨਾ ਅੱਜ ਵੀ ਸੰਸਥਾ ਨੂੰ ਸਮਾਜ ਸੇਵਾ ਅਤੇ ਵਾਤਾਵਰਣ ਸੁਰੱਖਿਆ ਦੇ ਕਾਰਜਾਂ ਲਈ ਪ੍ਰੇਰਿਤ ਕਰਦੇ ਹਨ। ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਕਿਹਾ ਕਿ ‘’ਇਕ ਰੁੱਖ ਮਾਂ ਦੇ ਨਾਂ’’ ਸਿਰਫ਼ ਇਕ ਮੁਹਿੰਮ ਨਹੀਂ, ਸਗੋਂ ਮਾਂ ਪ੍ਰਤੀ ਸਤਿਕਾਰ ਅਤੇ ਧਰਤੀ ਮਾਤਾ ਪ੍ਰਤੀ ਆਪਣੇ ਫ਼ਰਜ਼ ਨੂੰ ਨਿਭਾਉਣ ਦਾ ਸੁੰਦਰ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਜੇਕਰ ਇਕ ਬੂਟੇ ਦੀ ਜ਼ਿੰਮੇਵਾਰੀ ਲੈ ਲਵੇ ਤਾਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਵਾਤਾਵਰਣ ਮਿਲ ਸਕਦਾ ਹੈ। ਪ੍ਰਿੰਸੀਪਲ ਪਰਮਿੰਦਰ ਕੌਰ ਨੇ ਕਿਹਾ ਕਿ ਬੱਚਿਆਂ ਵਿਚ ਛੋਟੀ ਉਮਰ ਤੋਂ ਹੀ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਆਦਤ ਪੈਦਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਵਾਤਾਵਰਣ ਪ੍ਰਤੀ ਸੁਚੇਤ ਨਾਗਰਿਕ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਮਾਊਂਟ ਇੰਟਰਨੈਸ਼ਨਲ ਸਕੂਲ ਦੇ ਮੁੱਖ ਅਧਿਆਪਕਾ ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਹਰ ਬੂਟਾ ਸਾਡੇ ਭਵਿੱਖ ਦੀ ਇਕ ਨਵੀਂ ਉਮੀਦ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਨਿਯਮਿਤ ਦੇਖਭਾਲ ਵੀ ਕਰਨ ਤਾਂ ਜੋ ਇਹ ਮੁਹਿੰਮ ਸਫਲ ਹੋ ਸਕੇ। ਕਿਡਜ਼ੀ ਪ੍ਰੀ-ਸਕੂਲ ਦੀ ਡਾਇਰੈਕਟਰ ਮੈਡਮ ਸੁਧਾ ਮਹਿਤਾ ਨੇ ਕਿਹਾ ਕਿ ਬੱਚਿਆਂ ਨੂੰ ਕੁਦਰਤ ਨਾਲ ਜੋੜਨਾ ਹੀ ਅਸਲ ਸਿੱਖਿਆ ਹੈ। ‘’ਇਕ ਰੁੱਖ ਮਾਂ ਦੇ ਨਾਂ’’ ਵਰਗੀਆਂ ਮੁਹਿੰਮਾਂ ਬੱਚਿਆਂ ਵਿਚ ਮਾਂ ਪ੍ਰਤੀ ਪਿਆਰ, ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਸਕੂਲ ਕੋਆਰਡੀਨੇਟਰ ਮੈਡਮ ਨੇਹਾ ਮੌਲੜੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਬੂਟੇ ਲਗਾਉਣ, ਉਨ੍ਹਾਂ ਦੀ ਸੰਭਾਲ ਕਰਨ ਅਤੇ ਹਰੇ-ਭਰੇ ਪੰਜਾਬ ਅਤੇ ਸਾਫ਼-ਸੁਥਰੇ ਭਾਰਤ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਲਕਾ ਬਾਘਾ ਪੁਰਾਣਾ ਦੀ ਅਹਿਮ ਮੀਟਿੰਗ 8 ਅਗਸਤ ਰਾਜੇਆਣਾ ਦੇ ਸਮਾਗਮ ਦੀਆਂ ਤਿਆਰੀ... ਅਗਲੀ ਖ਼ਬਰ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਨੇ ਕਲੱਸਟਰ ਪੱਧਰੀ ਖੇਡਾਂ ’ਚ ਗੱਡਿਆ ਸ਼ਾਨਦਾਰ ਜਿੱਤ ਦਾ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।