15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 19 ਤੋਂ ਅਕਾਲੀ ਉਮੀਦਵਾਰ ਮਨਜੀਤ ਧੰਮੂ ਬਣਾਉਣਗੇ ਹੈਟਰਿਕ <br/>

ਅਜੀਤ ਡੈਸਕ 24-05-2026
ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਾਰਡ ਨੰਬਰ 19 ਤੋਂ ਪੜ੍ਹੇ ਲਿਖੇ, ਇਮਾਨਦਾਰ, ਮਿਹਨਤੀ, ਸੂਝਵਾਨ ਤੇ ਹਰ ਵੇਲੇ ਦਿਨ ਰਾਤ ਹਾਜ਼ਰ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਮਨਜੀਤ ਧੰਮੂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਵਾਰਡ 19 ਵਿਚ ਆਪਣੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤ ਕਰਦੇ ਹੋਏ ਉਹ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਵੋਟਰਾਂ ਤੋਂ ਵੋਟ ਦੀ ਮੰਗ ਕਰ ਰਹੇ ਹਨ | ਮਨਜੀਤ ਧੰਮੂ ਜੋ ਇਲਾਕੇ ਵਿਚ ਸਮਾਜਿਕ ਕੰਮਾਂ ਲਈ ਜਾਣੇ ਜਾਂਦੇ ਹਨ, ਨੇ ਲੋਕਾਂ ਨੂੰ ਵਿਕਾਸ ਦਾ ਭਰੋਸਾ ਦਿੱਤਾ ਹੈ | ਚੋਣ ਪ੍ਰਚਾਰ ਦੌਰਾਨ ਮਨਜੀਤ ਧੰਮੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਵਾਰਡ ਦਾ ਸਰਬਪੱਖੀ ਵਿਕਾਸ ਕਰਨਾ ਤੇ ਵਾਰਡ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਜ਼ਿਕਰਯੋਗ ਹੈ ਕਿ ਮਨਜੀਤ ਧੰਮੂ ਪਹਿਲਾਂ ਵੀ ਵਾਰਡ ਨੰਬਰ 19 ਤੋਂ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ ਉਹ ਉਹ ਵਾਰਡ ਦੇ ਵਿਕਾਸ ਦੇ ਨਾਲ-ਨਾਲ ਲੋਕਾਂ ਦੇ ਦੁੱਖ ਸੁੱਖ ਵੀ ਹਮੇਸ਼ਾ ਵਾਰਡ ਵਾਸੀਆਂ ਨਾਲ ਖੜ੍ਹੇ ਹਨ ਤੇ ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ | ਮਨਜੀਤ ਧੰਮੂ ਨੂੰ ਵੋਟਰਾਂ ਤੋਂ ਵੋਟ ਦੀ ਮੰਗ ਕਰਦਿਆਂ ਬੇਨਤੀ ਕੀਤੀ ਕਿ ਉਹ ਆਉਣ ਵਾਲੀ 26 ਮਈ ਨੂੰ ਤੱਕੜੀ ਚੋਣ ਨਿਸ਼ਾਨ ਲਈ ਆਪਣੀਆਂ ਕੀਮਤੀ ਵੋਟਾਂ ਪਾ ਕੇ ਕਾਮਯਾਬ ਕਰਨ |

ਪਿਛਲੀ ਖ਼ਬਰ ਵਾਰਡ ਨੰਬਰ 9 ਤੋਂ ਪਰਮਜੀਤ ਕੌਰ ਸਿੱਧੂ ਨੂੰ ਵੋਟਰਾਂ ਵਲੋਂ ਮਿਲ ਰਿਹਾ ਭਾਰੀ ਸਮਰਥਨ <br/> ਅਗਲੀ ਖ਼ਬਰ ਵਾਰਡ 5 ਵਿਚ 'ਆਪ' ਉਮੀਦਵਾਰ ਪਲਤਾ ਦੇ ਹੱਕ 'ਚ ਵਿਸ਼ਾਲ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।