06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਰਾਸ਼ੀ ਪ੍ਰਾਪਤ ਕਰਨ ਲਈ ਵੀ ਕਿਸਾਨ ਰਜਿਸਟਰੇਸ਼ਨ ਜ਼ਰੂਰੀ-ਡਾ: ਅੰਮ੍ਰਿਤਪਾਲ ਸਿੰਘ

ਮੋਗਾ, 5 ਸਤੰਬਰ (ਜਸਪਾਲ ਸਿੰਘ ਬੱਬੀ)-ਡਾ: ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ ਨੇ ਜ਼ਿਲ੍ਹੇ ਦੇ ਕਿਸਾਨ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਬਿਨਾਂ ਕਿਸੇ ਦੇਰੀ ਤੋਂ ਫਾਰਮਰ ਰਜਿਸਟਰੀ ਕਰਵਾ ਲੈਣ ਕਿਉਂਕਿ ਆਉਣ ਵਾਲੇ ਸਮੇਂ ਵਿਚ ਖੇਤੀ ਇਨਪੁੱਟਸ ਅਤੇ ਜੋ ਵੀ ਸਰਕਾਰ ਵਲੋਂ ਕਿਸਾਨ ਹਿਤ ਵਿਚ ਸਕੀਮਾਂ ਦਿੱਤੀਆਂ ਜਾਣੀਆਂ ਹਨ ਉਸ ਲਈ ਕਿਸਾਨ ਦੀ ਰਜਿਸਟਰੇਸ਼ਨ ਹੋਣੀ ਲਾਜ਼ਮੀ ਹੋਵੇਗੀ| ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੀ ਰਾਸ਼ੀ ਪ੍ਰਾਪਤ ਕਰਨ ਲਈ ਵੀ ਕਿਸਾਨ ਰਜਿਸਟਰੇਸ਼ਨ ਅਤਿ ਜ਼ਰੂਰੀ ਹੈ| ਉਨ੍ਹਾਂ ਦੱਸਿਆ ਕਿ ਕਿਸਾਨ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ, ਕਾਮਨ ਸਰਵਿਸ ਸੈਂਟਰਾਂ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਤੁਰੰਤ ਆਪਣੀ ਫਾਰਮਰ ਰਜਿਸਟਰੀ ਕਰਵਾਉਣ| ਇਸ ਰਜਿਸਟਰੇਸ਼ਨ ਲਈ ਕਿਸਾਨ ਆਪਣਾ ਆਧਾਰ ਕਾਰਡ, ਜਮ੍ਹਾਬੰਦੀ ਅਤੇ ਫੋਨ ਨੰਬਰ ਜਿਹੜਾ ਆਧਾਰ ਕਾਰਡ ਨਾਲ ਜੁੜਿਆ ਹੋਇਆ ਹੈ ਨਾਲ ਲੈ ਕੇ ਜਾਣ| ਇਹ ਰਜਿਸਟਰੇਸ਼ਨ ਸਹਿਕਾਰੀ ਸਭਾਵਾਂ, ਕਾਮਨ ਸਰਵਿਸ ਸੈਂਟਰਾਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ|

ਅਜੀਤ ਡੈਸਕ 06-09-2026

ਪਿਛਲੀ ਖ਼ਬਰ ਡਾ. ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਬਜ਼ੁਰਗ ਦੇ ਦੋਵੇਂ ਗੋਡੇ ਬਦਲੇ ਅਗਲੀ ਖ਼ਬਰ ਮੋਹਨਜੀਤ ਸੈਰੋ ਦੀ ਕੁੱਟਮਾਰ ਕਰਨ ਦੀ ਅਕਾਲੀ ਆਗੂ ਬੂਟਾ ਸਿੰਘ ਦੌਲਤਪੁਰਾ ਨੇ ਕੀਤੀ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।