09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲਾਲ ਦੁਆਰਾ ਮੰਦਰ ਵਿਖੇ ਦੂਜ ਦੇ ਸ਼ੁੱਭ ਮੌਕੇ 'ਤੇ ਸੰਕੀਰਤਨ ਅੱਜ-ਰਜਿੰਦਰ ਵਧਵਾ

ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦੂਜ ਦੇ ਸ਼ੁੱਭ ਤਿਉਹਾਰ ਨੂੰ ਮਨਾਉਣ ਲਈ 19 ਅਪ੍ਰੈਲ ਨੂੰ ਮੋਗਾ ਦੇ ਕੋਟਕਪੂਰਾ ਬਾਈਪਾਸ 'ਤੇ ਸਥਿਤ ਸਥਾਨਕ ਲਾਲ ਦੁਆਰਾ ਮੰਦਰ ਵਿਖੇ ਇਕ ਵਿਸ਼ੇਸ਼ ਸਤਿਸੰਗ ਅਤੇ ਆਰਤੀ ਦਾ ਆਯੋਜਨ ਕੀਤਾ ਜਾਵੇਗਾ | ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਚੇਅਰਮੈਨ ਅਤੇ ਸਮਾਜ ਸੇਵੀ ਰਜਿੰਦਰ ਵਧਵਾ ਨੇ ਕਿਹਾ ਕਿ ਸ੍ਰੀ ਸ੍ਰੀ 1008 ਪਰਮ ਹੰਸ ਯੋਗੀਰਾਜ ਸਤਿਗੁਰੂ ਬਾਵਾ ਲਾਲ ਦਿਆਲ ਮਹਾਰਾਜ ਦੇ ਅਸ਼ੀਰਵਾਦ ਨਾਲ ਦੂਜ ਦੇ ਮੌਕੇ 'ਤੇ ਮੰਦਰ ਵਿਖੇ ਇਕ ਵਿਸ਼ਾਲ ਸੰਕੀਰਤਨ ਕਰਵਾਇਆ ਜਾਵੇਗਾ | ਸ਼ਾਮ 5 ਵਜੇ ਤੋਂ ਸ਼ੁਰੂ ਹੋ ਕੇ ਮਹਿਲਾ ਸੰਕੀਰਤਨ ਸਮੂਹ ਗੁਰੂ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਭਜਨ ਗਾਏਗਾ | ਰਜਿੰਦਰ ਵਧਵਾ ਨੇ ਦੱਸਿਆ ਕਿ ਬਾਵਾ ਲਾਲ ਦਾ ਮੁੱਖ ਮੰਦਰ ਧਿਆਨਪੁਰ ਧਾਮ ਵਿਖੇ ਸਥਿਤ ਹੈ, ਜਿੱਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ | ਉਨ੍ਹਾਂ ਦੱਸਿਆ ਕਿ ਮੰਦਰ ਦੇ ਵੱਡੇ ਸਤਿਸੰਗ ਹਾਲ ਦਾ ਨਿਰਮਾਣ ਕਾਰਜ ਆਪਣੇ ਅੰਤਿਮ ਪੜਾਅ 'ਤੇ ਹੈ | ਉਨ੍ਹਾਂ ਕਿਹਾ ਕਿ ਮੰਦਰ ਦੇ ਅੰਦਰ ਬਾਵਾ ਲਾਲ ਦੀ ਮੂਰਤੀ ਦੀ ਸਥਾਪਨਾ ਜਲਦੀ ਹੀ ਹੋਣ ਵਾਲੀ ਹੈ ਅਤੇ ਇਸ ਸਮਾਰੋਹ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਸੰਕੀਰਤਨ ਤੋਂ ਬਾਅਦ ਆਰਤੀ ਕੀਤੀ ਜਾਵੇਗੀ |

ਪਿਛਲੀ ਖ਼ਬਰ 'ਆਪ' ਸਰਕਾਰ ਨੇ ਜੋ ਕਿਹਾ ਉਹ ਕਰ ਵਿਖਾਇਆ-ਆਗੂ ਅਗਲੀ ਖ਼ਬਰ 'ਆਪ' ਦੇ ਰਾਜ ਵਿਚ ਸਮਾਧ ਭਾਈ ਦੇ ਵਿਕਾਸ ਨੂੰ ਲੱਗੀਆਂ ਬਰੇਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।