09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

'ਆਪ' ਦੇ ਰਾਜ ਵਿਚ ਸਮਾਧ ਭਾਈ ਦੇ ਵਿਕਾਸ ਨੂੰ ਲੱਗੀਆਂ ਬਰੇਕਾਂ <br/>

ਅਜੀਤ ਡੈਸਕ 19-04-2026
ਕਈ ਵਿਕਾਸ ਕਾਰਜ ਅਧਵਾਟੇ ਲਟਕੇ
ਸਮਾਧ ਭਾਈ, 18 ਅਪ੍ਰੈਲ (ਜਗਰੂਪ ਸਿੰਘ ਸਰੋਆ)-ਪੰਜਾਬ ਦੇ ਪਿੰਡਾਂ ਵਿਚ ਵਿਕਾਸ ਦੀ ਹਨੇਰੀ ਲਿਆਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਾਂ ਨੂੰ ਪਿੰਡ ਸਮਾਧ ਭਾਈ ਵਿਚ ਲੱਗੀਆਂ ਹੋਈਆਂ ਬਰੇਕਾਂ ਚਰਚਾ ਦਾ ਵਿਸ਼ਾ ਹਨ | ਜਿੱਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ 'ਐਨਾ ਪੈਸਾ ਪਿਆ ਪਿੰਡਾਂ ਵਿਚ ਪਰ ਮਿਸਤਰੀ ਨਹੀਂ ਮਿਲ ਰਹੇ, ਕਹਿ ਕੇ ਵੱਡੇ ਫ਼ੰਡ ਜਾਰੀ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਪਿੰਡ ਸਮਾਧ ਭਾਈ ਵਿਚ ਸ਼ਹੀਦ ਤੇਜਾ ਸਿੰਘ ਸਰਕਾਰੀ ਸੀ. ਸੈਕੰ. ਸਕੂਲ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਪੈਸਿਆਂ ਦੀ ਕਮੀ ਕਰਨ ਪਿਛਲੇ ਕੁਝ ਮਹੀਨਿਆਂ ਤੋਂ ਰੁਕਿਆ ਪਿਆ ਹੈ | ਇਸ ਤੋਂ ਇਲਾਵਾ ਲੱਖਾਂ ਰੁਪਏ ਖ਼ਰਚ ਕੇ ਥਾਪਰ ਮਾਡਲ ਤਹਿਤ ਵਾਟਰ ਟਰੀਟਮੈਂਟ ਪਲਾਂਟ ਅਧੂਰਾ ਪਿਆ, ਪੰਜ ਮਹੀਨੇ ਪਹਿਲਾ ਰੱਖਿਆ ਵਾਲੀਬਾਲ ਦੇ ਖੇਡ ਗਰਾਉਂਡ ਦਾ ਨੀਂਹ ਪੱਥਰ ਮੂੰਹ ਚਿੜਾਉਂਦਾ, ਦੋ ਸਾਲ ਪਹਿਲਾਂ ਲੱਖਾਂ ਰੁਪਏ ਖ਼ਰਚ ਬਣਾਈ ਲਾਇਬ੍ਰੇਰੀ ਅਧੂਰੀ ਪਈ ਹੈ, ਸੜਕ ਤੋਂ ਪੰਜ ਫੁੱਟ ਨੀਵੇਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਪੱਧਰ ਨੂੰ ਉੱਚਾ ਕਰਨ ਦੇ ਤਿੰਨ ਸਾਲ ਪਹਿਲਾਂ ਰੱਖੇ ਨੀਂਹ ਪੱਥਰ ਵਾਲੀ ਸਕੀਮ ਵੀ ਰਾਹ ਵਿਚ ਦਮ ਤੋੜ ਗਈ ਤੋਂ ਇਲਾਵਾ ਪਿੰਡ ਦੀਦਾਰ ਸਿੰਘ ਵਾਲਾ ਤੇ ਪਿੰਡ ਚੰਨੂਵਾਲਾ ਨੂੰ ਜਾਂਦੀਆਂ ਸੜਕਾਂ ਦੇ ਕਈ ਸਾਲਾਂ ਤੋਂ ਮੰਦੜੇ ਹਾਲ ਹਨ ਤੇ ਸ਼ਾਨਦਾਰ ਖੇਡ ਸਟੇਡੀਅਮ ਬਣਾਉਣ ਦੇ ਵਾਅਦਿਆਂ ਨੂੰ ਹਾਲੇ ਤੱਕ ਬੂਰ ਨਾ ਪੈਣ ਕਾਰਨ ਖਿਡਾਰੀਆਂ ਵਿਚ ਨਿਰਾਸ਼ਾ ਦਾ ਆਲਮ ਹੈ | ਸਾਲ ਭਰ ਤੋਂ ਪਿੰਡ ਦੀ ਅੰਦਰਲੀ ਫਿਰਨੀ ਅਤੇ ਅਨਾਜ ਮੰਡੀ ਦੇ ਰਸਤੇ 'ਤੇ ਵਿਛਾਏ ਵੱਟੇ ਪ੍ਰੀਮਿਕਸ ਦੀ ਉਡੀਕ ਕਰਦੇ ਥੱਕ ਚੁੱਕੇ ਹਨ | ਇਨ੍ਹਾਂ ਸਾਰੇ ਰੁਕੇ ਹੋਏ ਵਿਕਾਸ ਕਾਰਜਾਂ ਦੇ ਅਸਲ ਪਹਿਲੂਆਂ 'ਚ ਪਿੰਡ ਸਰਪੰਚ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹੋਣਾ ਅਤੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਵੱਡੀ ਹਾਰ ਹੋਣ ਦੇ ਕਾਰਨ ਮੰਨਿਆਂ ਜਾ ਰਿਹਾ ਹੈ | ਲੋਕਾਂ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ 'ਚ ਅਕਾਲੀ ਦਲ ਅਤੇ ਬਲਾਕ ਸੰਮਤੀ 'ਚ ਕਾਂਗਰਸ ਨੂੰ ਵਧੇਰੇ ਵੋਟਾਂ ਪੈਣ ਕਰਕੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਮਾਧ ਭਾਈ ਦੇ ਵਿਕਾਸ ਵੱਲ ਦਿਲਚਸਪੀ ਨਾ ਦਿਖਾ ਕੇ ਸ਼ਾਇਦ ਆਪਣਾ ਗ਼ੁੱਸਾ ਕੱਢ ਰਹੇ ਹਨ |

ਪਿਛਲੀ ਖ਼ਬਰ ਲਾਲ ਦੁਆਰਾ ਮੰਦਰ ਵਿਖੇ ਦੂਜ ਦੇ ਸ਼ੁੱਭ ਮੌਕੇ 'ਤੇ ਸੰਕੀਰਤਨ ਅੱਜ-ਰਜਿੰਦਰ ਵਧਵਾ ਅਗਲੀ ਖ਼ਬਰ ਵਾਤਾਵਰਨ ਦੀ ਸੇਵਾ ਲਈ ਬਲਵੀਰ ਸਿੰਘ ਧਾਲੀਵਾਲ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।