09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

'ਆਪ' ਸਰਕਾਰ ਨੇ ਜੋ ਕਿਹਾ ਉਹ ਕਰ ਵਿਖਾਇਆ-ਆਗੂ

ਅਜੀਤ ਡੈਸਕ 19-04-2026
ਬਾਘਾ ਪੁਰਾਣਾ, 18 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ 'ਚ ਬੇਅਦਬੀ ਸੋਧ ਬਿੱਲ ਸਰਬਸੰਮਤੀ ਨਾਲ ਪਾਸ ਕਰਕੇ ਪੰਜਾਬ ਦੇ ਲੱਖਾਂ ਲੋਕਾਂ ਦਾ ਭਰੋਸਾ ਜਿੱਤ ਲਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਬਾਘਾ ਪੁਰਾਣਾ ਦੇ ਉਪ ਪ੍ਰਧਾਨ ਰਣਜੀਤ ਸਿੰਘ ਟੀਟੂ ਬਰਾੜ ਅਤੇ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਚੇਅਰਮੈਨ ਮਨਦੀਪ ਸਿੰਘ ਮਾਨ ਕੋਟਲਾ ਨੇ ਬੇਅਦਬੀ ਸੋਧ ਬਿੱਲ ਦੇ ਪਾਸ ਹੋਣ ਦੀ ਸ਼ਲਾਘਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਲਈ ਨਵੀਆਂ ਧਰਾਵਾਂ ਨਾਲ ਜੋ ਬਿੱਲ ਪਾਸ ਕੀਤਾ ਹੈ ਉਹ ਬਿੱਲ ਪਹਿਲਾਂ ਰਹੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪਾਸ ਨਹੀਂ ਹੋਇਆ ਅਤੇ ਦੋਸ਼ੀ ਬੇਖੌਫ ਹੋ ਕੇ ਬੇਅਦਬੀਆਂ ਕਰਦੇ ਰਹੇ ਪਰ ਹੁਣ 'ਆਪ' ਸਰਕਾਰ ਨੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਅਤੇ ਜੁਰਮਾਨੇ ਦਾ ਕਾਨੂੰਨ ਬਣਾ ਕੇ ਨਵੀਂ ਪਹਿਲ ਕਦਮੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਜੋ ਲੋਕਾਂ ਨੂੰ ਕਿਹਾ ਉਸ ਨੂੰ ਕਰ ਵਿਖਾਇਆ ਹੈ |


ਪਿਛਲੀ ਖ਼ਬਰ ਫ਼ਿਲਮੀ ਅਦਾਕਾਰ, ਟੀ.ਵੀ ਐਂਕਰ ਵਿਪਨ ਜੋਸ਼ੀ ਦੀ ਦੁਰਘਟਨਾ ਵਿੱਚ ਮੌਤ <br/> ਅਗਲੀ ਖ਼ਬਰ ਲਾਲ ਦੁਆਰਾ ਮੰਦਰ ਵਿਖੇ ਦੂਜ ਦੇ ਸ਼ੁੱਭ ਮੌਕੇ 'ਤੇ ਸੰਕੀਰਤਨ ਅੱਜ-ਰਜਿੰਦਰ ਵਧਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।