28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਭਾਜਪਾ ਨੇ ਮਨਾਇਆ ਸਥਾਪਨਾ ਦਿਵਸ <br/>

ਅਜੀਤ ਡੈਸਕ 11-04-2026
ਬਾਘਾ ਪੁਰਾਣਾ, 10 ਅਪ੍ਰੈਲ (ਟਿੰਕੂ ਕਾਠਪਾਲ)-ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮੰਡਲ ਪ੍ਰਧਾਨ ਦੀਪਕ ਤਲਵਾੜ ਦੀ ਅਗਵਾਈ ਹੇਠ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਭਾਜਪਾ ਵਰਕਰਾਂ ਤੇ ਆਗੂਆਂ ਨੇ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਪਾਰਟੀ ਦੇ ਝੰਡੇ ਨੂੰ ਲਹਿਰਾ ਕੇ ਅਤੇ ਭਾਰਤ ਮਾਤਾ ਦੇ ਜੈਕਾਰਿਆਂ ਨਾਲ ਕੀਤੀ ਗਈ | ਇਸ ਦੌਰਾਨ ਮੰਡਲ ਪ੍ਰਧਾਨ ਦੀਪਕ ਤਲਵਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਜਪਾ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਬਣ ਚੁੱਕੀ ਹੈ, ਜਿਸ ਦਾ ਮੁੱਖ ਮਕਸਦ ਦੇਸ਼ ਦੀ ਸੇਵਾ ਅਤੇ ਵਿਕਾਸ ਹੈ | ਸਮਾਗਮ ਦੌਰਾਨ ਹੋਰ ਬੋਲਣ ਵਾਲਿਆਂ ਨੇ ਵੀ ਪਾਰਟੀ ਦੇ ਇਤਿਹਾਸ ਅਤੇ ਉਪਲਬਧੀਆਂ 'ਤੇ ਚਾਨਣ ਪਾਇਆ | ਇਸ ਮੌਕੇ ਸੁਰਿੰਦਰਪਾਲ ਸਿੰਘ, ਪਵਨ ਸ਼ਰਮਾ, ਪ੍ਰਦੀਪ ਤਲਵਾੜ, ਮਾਤੂ ਰਾਮ ਸ਼ਰਮਾ, ਰਾਮ ਤੀਰਥ ਗੁੰਬਰ, ਜਤਿੰਦਰ ਸਮਾਲਸਰ, ਦਵਿੰਦਰ ਲੰਗੇਆਣਾ, ਮਮਤਾ ਰਾਣੀ, ਕੁਲਦੇ ਸਿੰਘ, ਰੁਪਿੰਦਰ ਸਿੰਘ, ਲਵਲੀ ਸਮਾਲਸਰ, ਰਾਮ ਬਾਂਸਲ, ਮੋਹਿਤ ਮਹੇਸ਼ਵਰੀ, ਨਵਦੀਪ ਤਲਵਾੜ, ਦੀਪਕ ਲੂੰਬਾ, ਨਮਨ ਗਰਗ, ਦੀਪਕ ਸ਼ਰਮਾ, ਵਿਨੋਦ ਕੁਮਾਰ, ਦਲਜੀਤ ਸਿੰਘ, ਪੰਕਜ ਗੁੰਬਰ, ਸੁਭਾਸ਼ ਸ਼ਰਮਾ, ਪਵਨ ਸ਼ਰਮਾ, ਸ਼ਿਵਮ ਸਿੰਗਲਾ, ਜਤਿਨ ਬੱਠਲਾ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਨੇ ਵਿਸ਼ਵ ਸਿਹਤ ਦਿਵਸ 2026 ਮਨਾਇਆ <br/> ਅਗਲੀ ਖ਼ਬਰ ਗੜੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ 'ਤੇ ਪੰਜਾਬ ਸਰਕਾਰ ਸੁਣਾ ਰਹੀ ਕਿੱਕਲੀਆਂ •ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।