15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੰਜਾਬ ਇਸ ਵੇਲੇ ਬੜੀ ਅਜੀਬੋ-ਗਰੀਬ ਸਥਿਤੀ ਵਿਚ ਖੜ੍ਹਾ ਹੈ-ਰਛਪਾਲ ਸਿੰਘ ਸੋਸਣ <br/>

ਅਜੀਤ ਡੈਸਕ 31-03-2026
ਮੋਗਾ, 30 ਮਾਰਚ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਬੜੀ ਅਜੀਬੋ-ਗਰੀਬ ਸਥਿਤੀ ਵਿਚ ਹੈ | ਲੋਕ ਦੁਚਿੱਤੀ 'ਚ ਵੀ ਹਨ ਤੇ ਲੋਕਾਂ ਦੇ ਦਿਲ ਵੀ ਟੁੱਟੇ ਹੋਏ ਹਨ | ਬੜੀ ਆਸ ਨਾਲ ਪੰਜਾਬੀਆਂ ਨੇ 92 ਐਮ.ਐਲ.ਏ. ਜਿਤਾ ਕੇ ਪੰਜਾਬ ਵਿਚ ਆਪ ਦੀ ਸਰਕਾਰ ਬਣਾਈ ਸੀ ਪਰ ਇਹ ਆਪ ਦੀ ਨਾ ਹੋ ਕੇ ਬਿਗਾਨੀ ਨਿਕਲੀ | ਪੰਜਾਬ ਦੇ ਲੋਕ ਇਉਂ ਮਹਿਸੂਸ ਕਰ ਰਹੇ ਹਨ ਜਿਵੇਂ ਕਿਸੇ ਨੇ ਆਪਣਾ ਬਣਾ ਕੇ ਲੁੱਟ ਲਿਆ ਹੋਵੇ | ਹੋਰ ਤਾਂ ਹੋਰ ਪੰਜਾਬ ਦੇ ਬੜੇ ਸਿਆਣੇ ਲੋਕ ਵੀ ਟਪਲਾ ਖਾ ਗਏ | ਬੁੱਧੀਜੀਵੀ ਤੇ ਸਿਆਣੇ ਲੋਕਾਂ ਨੇ ਵਰਜਿਆ ਪਰ ਪਤਾ ਨੀ ਦਿੱਲੀ ਦੇ ਲਾਲੇ ਕੇਜਰੀਵਾਲ ਨੇ ਭਗਵੰਤ ਮਾਨ ਨਾਲ ਰਲ ਕੇ ਕਿਹੜੀ ਗਿੱਦੜ-ਸਿੰਗੀ ਸੰੁਘਾ ਦਿੱਤੀ ਕਿ ਪੰਜਾਬ ਦੇ ਬਹੁਤੇ ਲੋਕ ਹਿਪਨੋਟਾਈਜ਼ ਹੋ ਗਏ | ਲੋਕਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਤੋਂ ਗ਼ਲਤ ਫ਼ੈਸਲਾ ਕਿਵੇਂ ਲਿਆ ਗਿਆ | ਸੋਸਣ ਨੇ ਕਿਹਾ ਕਿ ਚਾਹ ਦੇ ਫੂਕੇ ਲੋਕ ਹੁਣ ਲੱਸੀ ਨੂੰ ਵੀ ਫੂਕਾਂ ਮਾਰ ਰਹੇ ਹਨ ਕਿ ਕਿਤੇ ਲੱਸੀ ਵੀ ਤੱਤੀ ਨਾ ਹੋਵੇ | ਲੋਕਾਂ ਦਾ ਇਹ ਡਰ ਵਾਜਬ ਹੈ, ਲੋਕ ਫਿਰ ਠੱਗੀ ਨਹੀਂ ਖਾਣਾ ਚਾਹੁੰਦੇ | ਇਹੋ ਜਿਹੇ ਪਲ ਬੜੇ ਇਤਿਹਾਸਕ ਹੁੰਦੇ ਹਨ | ਪੰਜਾਬ ਦੁਚਿੱਤੀ ਤੇ ਬੇਵਸਾਹੀ ਕੰਢੇ ਖੜ੍ਹਾ ਹੈ | ਇਸ ਵਾਰ ਦਾ ਲੋਕਾਂ ਦਾ ਫ਼ੈਸਲਾ ਪੰਜਾਬ ਨੂੰ ਜਾਂ ਤਾਂ ਇਸ ਦੀ ਇਸ ਘੋਰ ਸੰਕਟ ਵਾਲੀ ਸਥਿਤੀ 'ਚੋਂ ਕੱਢ ਸਕਦਾ ਹੈ ਜਾਂ ਫਿਰ ਪੰਜਾਬ ਦੇ ਹਾਲਾਤ ਇਸ ਤੋਂ ਵੀ ਬਦਤਰ ਹੋਣ ਵੱਲ ਤੋਰ ਸਕਦਾ ਹੈ | ਵੱਡੀ ਗੱਲ ਇਹ ਵੀ ਹੈ ਕਿ ਬੜੇ ਸਾਲਾਂ ਬਾਅਦ ਪੰਥ ਪੰਜਾਬੀਆਂ ਦੇ ਬੂਹੇ ਖੜ੍ਹਾ ਹੈ, ਬੂਹਾ ਖੜਕਾ ਰਿਹਾ ਹੈ | ਜੇ ਇਸ ਵਾਰ ਬੂਹਾ ਨਾ ਖੋਲਿ੍ਹਆ, ਪੰਥ ਨੂੰ ਅੰਦਰ ਨਾ ਵਾੜਿਆ ਤਾਂ ਸ਼ਾਇਦ ਪੰਜਾਬ ਨੂੰ ਮੁੜ ਪੰਥ ਆਪਣੇ ਬੂਹੇ ਅੱਗੇ ਆਉਣ ਲਈ ਪਤਾ ਨੀ ਕਿੰਨਾ ਹੋਰ ਸਮਾਂ ਲੱਗ ਜਾਵੇ | ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪਲ ਹੈ, ਇਸ ਪਲ ਦੇ ਗਵਾਹ ਬਣੋ ਪੰਜਾਬੀਓ, ਬੂਹਾ ਖੋਲ੍ਹ ਦਿਓ ਪੰਥ ਨੂੰ ਅੰਦਰ ਵਾੜ ਲਵੋ, ਸਮਾਂ ਨਾ ਖੁੰਝਾ ਲਿਓ ਕਿਤੇ, ਫਿਰ ਪਤਾ ਨੀ ਇਹ ਪਲ ਮੁੜ ਕੇ ਕਦੋਂ ਆਵੇ | ਇਸ ਵਾਰ 2027 'ਚ ਪੰਜਾਬ 'ਚ ਵਾਰਿਸ ਪੰਜਾਬ ਦੀ ਸਰਕਾਰ ਬਣਾ ਲਵੋ | ਤੁਹਾਡਾ ਘਰ ਸਾਫ਼ ਕਰਨ ਦਾ ਹੀਆ ਤੇ ਜੇਰਾ ਸਿਰਫ਼ ਤੇ ਸਿਰਫ਼ ਪੰਥ ਕਰ ਸਕਦਾ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਮੋਗਾ ਵਿਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਦੀ ਕੋਈ ਕਮੀ ਨਹੀਂ, ਅਫ਼ਵਾਹਾਂ 'ਤੇ ਨਾ ਕਰੋ ਵਿਸ਼ਵਾਸ-ਡਿਪਟੀ ਕਮ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਕੀਤਾ ਹਰ ਵਾਅਦਾ ਪੂਰਾ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।