ਮਲੋਟ, 26 ਮਾਰਚ (ਅਜਮੇਰ ਸਿੰਘ ਬਰਾੜ)-ਗੁਰਦੁਆਰਾ ਸ੍ਰੀ ਚਰਨ ਕਮਲ ਭੋਰਾ ਸਾਹਿਬ ਦਾਨੇਵਾਲਾ ਮਲੋਟ ਤੋਂ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਦੀ ਪ੍ਰੇਰਨਾ ਨਾਲ ਸੇਵਾਦਾਰਾਂ ਦਾ ਜਥਾ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਤੋਂ ਦਰਬਾਰ ਸਾਹਿਬ ਅੰਮਿ੍ਤਸਰ ਤੇ ਹੋਰ ਧਾਰਮਿਕ ਅਸਥਾਨਾਂ ਲਈ ਰਵਾਨਾ ਹੋਇਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਅਰਦਾਸ ਕਰਨ ਇਹ ਜਥਾ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੀਦਾਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਿਖੇ ਦਰਸ਼ਨ ਦੀਦਾਰ ਸ਼ੁਕਰਾਨਾ ਯਾਤਰਾ ਕਰਕੇ ਜਥਾ ਵਾਪਸ ਮਲੋਟ ਆਵੇਗਾ | ਇਹ ਜਥਾ ਸਰਬੱਤ ਦੇ ਭਲੇ ਲਈ ਚੜ੍ਹਦੀ ਕਲਾ ਲਈ ਅਰਦਾਸ ਕਰਨ ਲਈ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਗਿਆ ਹੈ | ਜਥੇ ਨਾਲ ਭਾਈ ਜਗਮੀਤ ਸਿੰਘ ਖ਼ਾਲਸਾ ਸਕੱਤਰ, ਪ੍ਰਗਟ ਸਿੰਘ ਭੁੱਲਰ ਕੱਟਿਆਂ ਵਾਲੀ ਵਾਲ਼ੇ, ਜਸਕਰਨ ਸਿੰਘ ਅਸਮਾਨ ਖੇੜਾ ਵਾਲੇ, ਬੀਬੀ ਚਰਨਜੀਤ ਕੌਰ ਜਥੇ ਨਾਲ ਰਵਾਨਾ ਹੋਏ | ਇਸ ਮੌਕੇ ਬਾਬਾ ਬਲਜੀਤ ਸਿੰਘ, ਮਨਦੀਪ ਸਿੰਘ ਪਿੰਡ ਪੰਜਾਵਾ, ਮਨਜੀਤ ਸਿੰਘ ਬਠਿੰਡਾ, ਜਸਪ੍ਰੀਤ ਸਿੰਘ ਮਾਹਣੂ, ਖੁਸ਼ਵੀਰ ਸਿੰਘ ਖੁਸ਼ਾ, ਨਵਜੋਤ ਸਿੰਘ ਨਵੀ ਆਦਿ ਹਾਜ਼ਰ ਸਨ |