ਬਾਘਾ ਪੁਰਾਣਾ, 26 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਹਰਗੋਬਿੰਦਸਰ ਸਾਹਿਬ (ਲੋਪੋ ਵਾਲੇ) ਨਜ਼ਦੀਕ ਸਥਿਤ ਦਰਬਾਰ ਮਾਤਾ ਵੈਸ਼ਨੂੰ ਦੇਵੀ ਜੀ ਵਿਖੇ ਜਗਤ ਜਨਨੀ ਮਾਂ ਦੇ ਨਵਰਾਤਰਿਆਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਦੇਵਾ ਵੀਰਪਾਲ ਕੌਰ ਦੇ ਪ੍ਰਬੰਧਾਂ ਹੇਠ 19ਵਾਂ ਸਾਲਾਨਾ ਜਾਗਰਣ ਧੂਮ-ਧਾਮ ਨਾਲ ਸਮੂਹ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਸ਼ਹਿਰ, ਇਲਾਕੇ ਭਰ ਤੇ ਦੂਰ-ਦੂਰਾਡਿਓ ਵੱਡੀ ਗਿਣਤੀ ਵਿਚ ਪਹੁੰਚੀਆਂ ਸ਼ਰਧਾਲੂ ਸੰਗਤਾਂ ਨੇ ਉਚੇਚੇ ਤੌਰ 'ਤੇ ਸੁਸ਼ੋਭਿਤ ਕੀਤੀ ਮਾਂ ਜਵਾਲਾ ਜੀ ਦੀ ਪਵਿੱਤਰ ਜੋਤ ਅੱਗੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕਰਕੇ ਹਾਜ਼ਰੀਆਂ ਭਰੀਆ | ਇਸ ਮੌਕੇ ਅਸਥਾਨ ਦੇ ਮੁੱਖ ਸੇਵਾਦਾਰ ਦੇਵਾ ਵੀਰਪਾਲ ਕੌਰ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਇਸ ਦੌਰਾਨ ਦੇਵਾ ਵੀਰਪਾਲ ਕੌਰ ਵਲੋਂ ਇਸ ਜਾਗਰਣ ਲਈ ਸਹਿਯੋਗ ਕਰਨ ਵਾਲੀਆਂ ਤੇ ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੀਰਥ ਬਾਂਸਲ, ਸੁਰਿੰਦਰ ਗਰਗ, ਮਨੀ ਗਰਗ, ਗੁਰਦੀਪ ਸਿੰਘ, ਧਰਮਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਦਵਿੰਦਰ ਭੱਟੀ, ਆਕਾਸ਼ਦੀਪ ਸਿੰਘ, ਜਗਤਾਰ ਸਿੰਘ ਬਰਾੜ, ਜਗਸੀਰ ਸਿੰਘ ਬਰਾੜ, ਕੁਲਦੀਪ ਸਿੰਘ, ਦਰਸ਼ਨ ਸਿੰਘ ਸਰਪੰਚ ਸਮਾਧ, ਹਰਦੇਵ ਸਿੰਘ ਪਨੇਸਰ, ਸੁਖਚੈਨ ਸਿੰਘ ਭੁੱਟੇ, ਕਰਨੈਲ ਸਿੰਘ ਰਿਟਾ: ਸਹਾਇਕ ਥਾਣੇਦਾਰ ਆਦਿ ਹਾਜ਼ਰ ਸਨ |