19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮੁਸਲਿਮ ਫ਼ਰੰਟ ਹਲਕਾ ਬਾਘਾ ਪੁਰਾਣਾ ਦੇ ਮੈਂਬਰਾਂ ਨੇ ਕੀਤੀ ਵਿਸ਼ੇਸ਼ ਮੀਟਿੰਗ

ਅਜੀਤ ਡੈਸਕ 22-01-2026
ਬਾਘਾ ਪੁਰਾਣਾ, 21 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਮੁਸਲਿਮ ਫ਼ਰੰਟ ਹਲਕਾ ਬਾਘਾ ਪੁਰਾਣਾ ਦੇ ਮੈਂਬਰਾਂ ਵਲੋਂ ਵਿਸ਼ੇਸ਼ ਮੀਟਿੰਗ ਪ੍ਰਧਾਨ ਮੇਹਰ ਦੀਨ ਰਾਜੇਆਣਾ ਦੀ ਪ੍ਰਧਾਨਗੀ ਹੇਠ ਬਾਘਾ ਪੁਰਾਣਾ ਵਿਖੇ ਕੀਤੀ ਗਈ | ਇਸ ਵਰ੍ਹੇ ਦੀ ਅਤੇ ਮਹੀਨੇ ਦੀ ਪਹਿਲੀ ਮੀਟਿੰਗ ਹੋਣ ਕਾਰਨ ਬੀਤੇ ਸਾਲ ਦਾ ਲੇਖਾ ਜੋਖਾ ਕਰਦਿਆਂ ਮੁਸਲਿਮ ਭਾਈਚਾਰੇ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਗੱਲਬਾਤ ਕਰਦੇ ਹੋਏ ਕਈ ਅਹਿਮ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ | ਮੁਸਲਿਮ ਭਾਈਚਾਰੇ ਦੀਆਂ ਮੁੱਖ ਸਮੱਸਿਆਵਾਂ 'ਚ ਹਲਕੇ ਬਾਘਾ ਪੁਰਾਣਾ ਦੇ ਪਿੰਡਾਂ ਦੇ ਕਈ ਕਬਰਸਤਾਨਾਂ ਦੀ ਮਾੜੀ ਹਾਲਤ ਬਾਰੇ ਗੰਭੀਰਤਾ ਨਾਲ ਕਈ ਅਹਿਮ ਫ਼ੈਸਲੇ ਲਏ ਗਏ | ਪ੍ਰਧਾਨ ਮੇਹਰਦੀਨ ਨੇ ਉਕਤ ਸਮੱਸਿਆ ਨੂੰ ਹਲਕਾ ਵਿਧਾਇਕ ਦੇ ਧਿਆਨ 'ਚ ਲਿਆਉਣ ਬਾਰੇ ਗੱਲ ਕਰਦਿਆਂ ਆਉਣ ਵਾਲੇ ਦਿਨਾਂ 'ਚ ਹਲਕਾ ਵਿਧਾਇਕ ਨਾਲ ਮੀਟਿੰਗ ਕਰਨ ਦਾ ਮਤਾ ਪਾਇਆ ਗਿਆ ਕਿ ਹਲਕਾ ਵਿਧਾਇਕ ਹਲਕੇ ਅੰਦਰ ਕਬਰਸਤਾਨਾਂ ਦੀ ਮਾੜੀ ਹਾਲਾਤ ਵੱਲ ਵਿਸ਼ੇਸ਼ ਧਿਆਨ ਦੇਣ | ਇਸ ਮੌਕੇ ਪ੍ਰਧਾਨ ਮੇਹਰਦੀਨ ਨੇ ਨਵੇਂ ਵਰ੍ਹੇ ਦੀ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਉਕਤ ਸਾਲ 'ਚ ਮੁਸਲਿਮ ਭਾਈਚਾਰੇ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਇਕ-ਇਕ ਕਰਕੇ ਪੂਰਾ ਕਰਨ ਦਾ ਭਰੋਸਾ ਦਿੱਤਾ | ਇਸ ਮੀਟਿੰਗ 'ਚ ਹਲਕਾ ਚੇਅਰਮੈਨ ਮੁਸ਼ਤਾਕ ਅਲੀ ਚੰਨੂਵਾਲਾ, ਇਕਬਾਲ ਦੀਨ ਕਾਲੇਕੇ ਸੀਨੀਅਰ ਵਾਈਸ ਪੈ੍ਰਜ਼ੀਡੈਂਟ, ਯੂਸਫ਼ ਵੈਰੋਕੇ ਹਲਕਾ ਸੈਕਟਰੀ, ਇਕਬਾਲ ਖਾਨ ਸਮਾਧ ਭਾਈ ਹਲਕਾ ਕੈਸ਼ੀਅਰ, ਸੁਰਾਜ ਅਲੀ ਭਾਲੂਰ ਵਾਈਸ ਸੈਕਟਰੀ, ਸਲੀਮ ਦੀਨ ਨੱਥੂਵਾਲਾ ਪੈੱ੍ਰਸ ਸਕੱਤਰ, ਜਗਸੀਰ ਖਾਨ ਲੰਗੇਆਣਾ ਸੀਨੀਅਰ ਮੈਂਬਰ, ਅਖ਼ਤਰ ਪ੍ਰਵੇਜ਼ ਭੱਟੀ ਵਾਈਸ ਕੈਸ਼ੀਅਰ, ਭੋਲਾ ਖਾਨ ਬਾਘਾ ਪੁਰਾਣਾ ਸੀਨੀਅਰ ਮੈਂਬਰ, ਬਾਈ ਜੀਤ ਖਾਨ ਮਾੜੀ ਮੁਸਤਫ਼ਾ ਸੀਨੀਅਰ ਮੈਂਬਰ ਅਤੇ ਇਲਾਕੇ ਦੇ ਕਈ ਪਿੰਡਾਂ ਦੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਅਤੇ ਆਗੂਆਂ ਨੇ ਹਿੱਸਾ ਲਿਆ ਸਾਰੇ ਆਏ ਹੋਏ ਸਾਥੀਆਂ ਦਾ ਪ੍ਰਧਾਨ ਮੇਹਰ ਦੀਨ ਵਲੋਂ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਲਾਲ ਦੁਆਰਾ ਮੰਦਰ ਵਿਖੇ ਸੰਕੀਰਤਨ ਕਰ ਕੇ 550 ਪਰਿਵਾਰਾਂ ਨੂੰ ਰਾਸ਼ਨ ਵੰਡਿਆ-ਵਧਵਾ <br/> ਅਗਲੀ ਖ਼ਬਰ ਇੰਡੀਅਨ ਫਾਰਮਰ ਐਸੋਸੀਏਸ਼ਨ ਪੰਜਾਬ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।