20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਕੋਟ ਈਸੇ ਖਾਂ ਵਾਸੀਆਂ ਲਈ ਜਲਦ ਸਮਰਪਿਤ ਹੋਵੇਗਾ ਨਵਾਂ ਬੱਸ ਸਟੈਂਡ-ਵਿਧਾਇਕ ਲਾਡੀ ਢੋਸ <br/>

ਕੋਟ ਈਸੇ ਖਾਂ ਦੇ ਬਣ ਰਹੇ ਬੱਸ ਅੱਡੇ ਦਾ ਨਿਰੀਖਣ ਕਰਨ ਸਮੇਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਨਿਰਮਾਣ ਅਧੀਨ ਬੱਸ ਅੱਡੇ ਦਾ ਦਿ੍ਸ਼ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 22-01-2026
ਕੋਟ ਈਸੇ ਖਾਂ, 21 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸ਼ਹਿਰ ਦੇ ਮੋਗਾ ਰੋਡ 'ਤੇ ਨਵੀਨੀਕਰਨ ਹੋ ਰਹੇ ਬੱਸ ਸਟੈਂਡ ਦੇ ਕੰਮ ਦਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਪੁੱਜ ਕੇ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨੇ ਬੱਸ ਅੱਡੇ ਦੇ ਮੁੱਖ ਦਫ਼ਤਰ ਰਿਹਾਇਸ਼ਗਾਹ, ਹੋਰ ਕਮਰੇ, ਬਾਥਰੂਮ ਪਾਰਕਿੰਗ, ਫ਼ਰਸ਼ਾਂ ਆਦਿ ਦੇ ਕੰਮ ਦਾ ਬਰੀਕੀ ਨਾਲ ਨਿਰੀਖਣ ਕੀਤਾ ਤੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਤੋਂ ਕੰਮ ਦੀ ਅਗਲੇਰੀ ਜਾਣਕਾਰੀ ਵੀ ਹਾਸਲ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਇਹ ਬਹੁਤ ਪੁਰਾਣੀ ਲਟਕਦੀ ਮੰਗ ਸੀ ਤੇ ਕਹਿਣ ਨੂੰ ਪਹਿਲਾਂ ਇਹ ਬੱਸ ਅੱਡਾ ਸੀ ਪਰ ਇੱਥੇ ਜੋ ਹਾਲਾਤ ਸਨ, ਨਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਬੱਸ ਅੱਡੇ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ ਤੇ ਚੋਣਾਂ ਸਮੇਂ ਉਨ੍ਹਾਂ ਨੇ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਇਹ ਕੰਮ ਸਿਰੇ ਲਾਉਣਗੇ ਤੇ ਹੁਣ ਆਉਂਦੇ ਕੁਝ ਦਿਨਾਂ ਵਿਚ ਹੀ ਬੱਸ ਅੱਡਾ ਬਣ ਕੇ ਤਿਆਰ ਹੋ ਜਾਵੇਗਾ ਤੇ ਦੂਰ ਦੁਰੇਡੇ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਜਿੱਥੇ ਵੱਡਾ ਫ਼ਾਇਦਾ ਹੋਵੇਗਾ, ਉੱਥੇ ਹੀ ਸ਼ਹਿਰ ਦੇ ਮੁੱਖ ਚੌਂਕ ਦੁਆਲੇ ਆਵਾਜਾਈ ਜਾਮ ਦੀ ਸਮੱਸਿਆ ਵੀ ਘੱਟ ਹੋਵੇਗੀ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਸ਼ਹਿਰ ਦੇ ਮੁੱਖ ਚੌਂਕ ਬਾਬਾ ਨਿਧਾਨ ਸਿੰਘ ਦੀ ਦਿੱਖ ਵੀ ਬਹੁਤ ਸੁੰਦਰ ਬਣਾਈ ਜਾਵੇਗੀ ਤਾਂ ਜੋ ਇੱਥੋਂ ਲੰਘਣ ਵਾਲੇ ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਦੀ ਸੁੰਦਰਤਾ ਦੀ ਚੰਗੀ ਝਲਕ ਪਵੇ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਨੇ ਚੋਣਾਂ ਸਮੇਂ ਰੱਖੀਆਂ ਹਰ ਵੱਡੀਆਂ ਮੰਗਾਂ ਤੋਂ ਵੱਧ ਕੇ ਉਨ੍ਹਾਂ ਨੇ ਕੰਮ ਕਰਕੇ ਦਿਖਾਏ ਜੋ ਅੱਜ ਸਭ ਦੇ ਸਾਹਮਣੇ ਹਨ | ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਹੱਦਾਂ ਨੇੜੇ ਮੁੱਖ ਸੜਕਾਂ 'ਤੇ ਇਕ ਦੋ ਥਾਵਾਂ 'ਤੇ ਜੋ ਗੰਦੇ ਪਾਣੀ ਦੀ ਨਿਕਾਸੀ ਦੀ ਮੁਸ਼ਕਲ ਹੈ, ਉਹ ਸੀਵਰੇਜ ਦਾ ਕੰਮ ਜੋ ਲਗਭਗ ਮੁਕੰਮਲ ਹੈ ਤੇ ਜਲਦ ਹੀ ਉਹ ਮੁਸ਼ਕਿਲ ਵੀ ਦੂਰ ਹੋਵੇਗੀ | ਇਸ ਮੌਕੇ ਕਾਰਜ ਸਾਧਕ ਅਫ਼ਸਰ ਅਮਰਇੰਦਰ ਸਿੰਘ, ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਭਾਊ ਵਿਜੇ ਕਾਲੜਾ ਸੀਨੀਅਰ ਆਪ ਆਗੂ, ਬਲਾਕ ਪ੍ਰਧਾਨ ਪ੍ਰਕਾਸ਼ ਰਾਜਪੂਤ, ਬਿਕਰਮ ਸ਼ਰਮਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਪਿ੍ੰਸ ਸਦਿਓੜਾ ਤੋਂ ਇਲਾਵਾ ਨਗਰ ਪੰਚਾਇਤ ਦੇ ਅਧਿਕਾਰੀ, ਮੁਲਾਜ਼ਮ, ਠੇਕੇਦਾਰ ਅਤੇ ਹੋਰ

ਪਿਛਲੀ ਖ਼ਬਰ ਕੋਟ ਈਸੇ ਖਾਂ ਵਿਖੇ ਬਾਬਾ ਸਾੲੀਂ ਦਾਸ ਦਾ ਮੇਲਾ ਅੱਜ- ਸੇਵਾਦਾਰ <br/> ਅਗਲੀ ਖ਼ਬਰ ਰਿਟਾਇਰਡ ਮਿੳਾੂਸੀਪਲ ਵਰਕਰ ਯੂਨੀਅਨ ਮੋਗਾ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।