04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਖ਼ੇਡਾਂ 'ਚ ਨਿਊ ਗੰਗਸਰ ਸਪੋਟਰਸ ਕਲੱਬ ਦੇ ਖ਼ਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 01-01-2026
ਜੈਤੋ, 31 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਸੰਯੁਕਤ ਭਾਰਤ ਖੇਲ ਫ਼ਾਊਾਡੇਸ਼ਨ ਦਿੱਲੀ ਵਲੋਂ ਕਰਵਾਏ ਖ਼ੇਡ ਮੁਕਾਬਲਿਆਂ ਵਿਚ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੇ ਅਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ਮੁਕਾਬਲਿਆਂ ਦੌਰਾਨ ਕਲੱਬ ਦੇ ਖ਼ਿਡਾਰੀਆਂ ਨੇ ਵੱਖ-ਵੱਖ ਈਵੈਂਟਸ 'ਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ | ਕਲੱਬ ਦੇ ਕੋਚ ਦਵਿੰਦਰ ਬਾਬੂ ਨੇ ਜੈਵਲਿਨ ਥਰੋਅ, ਹੈਮਰ ਥਰੋਅ ਤੇ ਡਿਸਕਸ ਥਰੋਅ 'ਚ 3 ਸੋਨੇ ਦੇ ਤਗਮੇ ਹਾਸਿਲ ਕੀਤੇ | ਗੁਰਲਾਲ ਸਿੰਘ ਬਰਾੜ ਨੇ ਜੈਵਲਿਨ ਥਰੋਅ, ਡਿਸਕਸ ਥਰੋਅ ਤੇ ਵਾਕ ਦੌੜ 'ਚ ਸੋਨੇ ਦੇ ਤਗਮੇ, ਜਦਕਿ ਹੈਮਰ ਥਰੋਅ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ | ਏਕਜੋਤ ਸਿੰਘ ਬਰਾੜ ਨੇ ਡਿਸਕਸ ਥਰੋਅ ਤੇ ਸ਼ਾਟ ਪੁੱਟ ਵਿਚ ਸੋਨੇ ਦੇ ਤਗਮੇ ਤੇ ਹੈਮਰ ਥਰੋਅ 'ਚ ਚਾਂਦੀ ਦਾ ਤਗਮਾ ਜਿੱਤਿਆ ਹੈ | ਇਸ ਮੌਕੇ ਸੰਤ ਰਿਸ਼ੀ ਰਾਮ ਪ੍ਰਧਾਨ ਮਾਤਾ ਅਮਰ ਕੌਰ ਵਿਵੇਕ ਚੈਰੀਟੇਬਲ ਟਰੱਸਟ ਜੈਤੋ, ਗੁਰਵੀਰ ਸਿੰਘ ਬਰਾੜ ਪ੍ਰਧਾਨ ਨਿਊ ਗੰਗਸਰ ਸਪੋਰਟਸ ਕਲੱਬ, ਜਸਵਿੰਦਰ ਸਿੰਘ ਬਰਾੜ ਯੂ.ਐਸ., ਪਰਮਜੀਤ ਸਿੰਘ ਜੈਤੋ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਅਮਰੀਕ ਸਿੰਘ ਬਰਾੜ, ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਦੇਵਿੰਦਰਬੀਰ ਸਿੰਘ ਪੱਪੂ ਬਰਾੜ ਮੱਤਾ, ਪ੍ਰਵੀਨ ਸਿੰਗਲਾ, ਕਰਮਜੀਤ ਕਾਲਾ ਸ਼ਰਮਾ, ਸਤਪਾਲ ਸਿੰਘ ਸਦਿਉੜਾ, ਕੁਲਵੰਤ ਸਿੰਘ ਬਰਾੜ, ਸਤਨਾਮ ਸਿੰਘ ਬਰਾੜ ਰੋੜੀਕਪੂਰਾ, ਮੱਖਣ ਸਿੰਘ, ਖੁਸ਼ਵਿੰਦਰ ਸਿੰਘ ਸਰਾਵਾਂ, ਰਾਜਵਿੰਦਰ ਸਿੰਘ, ਦੀਪੂ ਸਿੱਧੂ, ਯਾਦਵਿੰਦਰ ਸਿੰਘ, ਸਾਹਿਲ, ਗੁਰਜਿੰਦਰ ਸਿੰਘ ਜੱਗਾ ਢਿੱਲੋਂ, ਜਸਪ੍ਰੀਤ ਸਿੰਘ ਕੋਟਕਪੂਰਾ, ਖੁਸ਼ਵਿੰਦਰ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ ਗਿੱਲ ਅਤੇ ਬੂਟਾ ਸਿੰਘ ਫ਼ਰੀਦਕੋਟ ਨੇ ਖ਼ਿਡਾਰੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀਆਂ |
ਪਿਛਲੀ ਖ਼ਬਰ ਲੇਖਕ ਜਗਤਾਰ ਸੌਖੀ ਨੇ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕੀਤੀਆਂ <br/> ਅਗਲੀ ਖ਼ਬਰ ਨਵੇਂ ਸਾਲ ਦਾ ਕੈਲੰਡਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।