20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਰਾਜਪੁਰਾ ਦੀ ਸਿਆਸਤ ’ਚ ਵੱਡਾ ਭੁਚਾਲ, ਕੰਬੋਜ਼ ਨੇ ਹੱਥ ਛੱਡ ਕੇ ਫੜਿਆ ਕਮਲ ਭਾਜਪਾ ਨੇ ਹਲਕੇ ਦੀ ਸਿਆਸਤ ’ਚ ਲਾਈ ਸਿਆਸੀ ਸੰਨ ,ਰਾਜਨੀਤਕ ਹਲਕਿਆਂ ’ਚ ਕਰਾਈ ਧੰਨ -ਧੰਨ ਰਣਜੀਤ ਸਿੰਘ

ਰਾਜਪੁਰਾ, 19 ਨਵੰਬਰ-ਪੰਜਾਬ ਵਿਚ ਦੋ ਵਾਰ ਰਹੇ ਵਿਧਾਇਕ ਅਤੇ ਲਗਾਤਾਰ ਦੋ ਦਹਾਕਿਆਂ ਦੇ ਕਰੀਬ ਰਹੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ਼ ਨੇ ਅੱਜ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦਾ ਕਮਲ ਫੜ ਲਿਆ ਹੈ। ਰਾਜਨੀਤਿਕ ਪੰਡਤਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਹਲਕੇ ਵਿਚ ਕਾਂਗਰਸ ਦੇ ਵੋਟ ਬੈਂਕ ਨੂੰ ਵੱਡੀ ਸਿਆਸੀ ਸੰਨ ਲਾ ਕੇ ਧੰਨ-ਧੰਨ ਕਰਵਾ ਦਿੱਤੀ ਹੈ।

ਹਰਦਿਆਲ ਸਿੰਘ ਕੰਬੋਜ਼ 20-11-2026
ਰਾਜਪੁਰਾ, 19 ਨਵੰਬਰ-ਪੰਜਾਬ ਵਿਚ ਦੋ ਵਾਰ ਰਹੇ ਵਿਧਾਇਕ ਅਤੇ ਲਗਾਤਾਰ ਦੋ ਦਹਾਕਿਆਂ ਦੇ ਕਰੀਬ ਰਹੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਕੰਬੋਜ਼ ਨੇ ਅੱਜ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ ਦਾ ਕਮਲ ਫੜ ਲਿਆ ਹੈ। ਰਾਜਨੀਤਿਕ ਪੰਡਤਾਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਹਲਕੇ ਵਿਚ ਕਾਂਗਰਸ ਦੇ ਵੋਟ ਬੈਂਕ ਨੂੰ ਵੱਡੀ ਸਿਆਸੀ ਸੰਨ ਲਾ ਕੇ ਧੰਨ-ਧੰਨ ਕਰਵਾ ਦਿੱਤੀ ਹੈ। ਕੰਬੋਜ਼ ਦੀ ਇਸ ਸਿਆਸੀ ਚਾਲ ਨੇ ਹਲਕੇ ਵਿਚ ਆਪਣੀ ਟਿਕਟ ਲੋਹੇ ਤੇ ਲਕੀਰ ਸਮਝਣ ਵਾਲਿਆਂ ਦੀ ਰਾਜਨੀਤਿਕ ਚਾਲ ਵੀ ਵਿਗਾੜ ਕੇ ਰੱਖ ਦਿੱਤੀ ਹੈ।ਕੰਬੋਜ਼ ਵਲੋਂ ਚੱਲੀ ਇਸ ਚਾਲ ਨੇ ਰਾਜਨੀਤਕ ਤਾਸ਼ ’ਤੇ ਪੱਤਿਆਂ ਨੂੰ ਪੂਰੀ ਤਰ੍ਹਾਂ ਨਾਲ ਉੱਡਾ ਕੇ ਰੱਖ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹਲਕੇ ਦੀ ਸਿਆਸਤ ਵਿਚ ਕਾਫੀ ਜ਼ਿਆਦਾ ਹਲਚਲ ਹੋਣੀ ਤੈਅ ਹੈ। ਜਾਣਕਾਰੀ ਮੁਤਾਬਿਕ ਬੀਤੇ ਕਈ ਦਿਨਾਂ ਤੋਂ ਹਲਕੇ ਦੀ ਸਿਆਸਤ ’ਚ ਰਾਜਨੀਤਿਕ ਖਿਚੜੀ ਪੱਕ ਰਹੀ ਸੀ ਅਤੇ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲੀ ਪਈ ਸੀ ਕਿ ਦੋ ਵਾਰ ਕਾਂਗਰਸ ਦੇ ਵਿਧਾਇਕ ਰਹੇ, ਦੋ ਦਹਾਕਿਆਂ ਦੇ ਕਰੀਬ ਜਿਲ੍ਹਾ ਪ੍ਰਧਾਨ ਰਹੇ ਅਤੇ ਹੋਰ ਕਈ ਰਾਜਨੀਤਿਕ ਅਹੁਦਿਆਂ ਦਾ ਨਿੱਘ ਮਾਨਣ ਵਾਲੇ ਹਰਦਿਆਲ ਸਿੰਘ ਕੰਬੋਜ਼ ਭਾਜਪਾ ’ਚ ਸ਼ਾਮਲ ਹੋਣ ਜਾ ਰਹੇ ਹਨ। ਪਰ ਇਸ ਦੀ ਕਿਸੇ ਪਾਸੇ ਤੋਂ ਵੀ ਅਧਿਕਾਰਤ ਪੁਸ਼ਟੀ ਨਹੀਂ ਹੋ ਰਹੀ ਸੀ। ਇਹ ਵੀ ਅਨੁਮਾਨ ਸੀ ਕਿ ਬੀਤੇ ਕੱਲ੍ਹ ਪੰਜਾਬ ਦੌਰੇ ’ਤੇ ਆਏ ਭਾਜਪਾ ਆਗੂ ਨਿਤਿਨ ਨਵੀਨ ਕੰਬੋਜ਼ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਕਰਵਾ ਸਕਦੇ ਹਨ।ਪਰ ਅੱਜ ਸ਼ਾਮ ਸਮੇਂ ਜਿਉਂ ਹੀ ਕੰਬੋਜ਼ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਨੂੰ ਗਏ ਤਾਂ ਰਾਜਪੁਰਾ ਦੀ ਸਿਆਸਤ ਦੇ ਸਮੁੰਦਰ ਵਿਚ ਰਾਜਨੀਤਿਕ ਭੂਚਾਲ ਆ ਗਿਆ। ਹੁਣ ਹਰਦਿਆਲ ਸਿੰਘ ਕੰਬੋਜ਼ ਨੇ ਅਧਿਕਾਰਤ ਤੌਰ ’ਤੇ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ। ਹਰਦਿਆਲ ਸਿੰਘ ਕੰਬੋਜ਼ ਦਾ ਪੇਂਡੂ ਵੋਟ ਬੈਂਕ ਕਾਫੀ ਜਿਆਦਾ ਮਜ਼ਬੂਤ ਹੈ। ਸਿਆਸੀ ਆਗੂ ਇਹ ਵੀ ਕਹਿ ਰਹੇ ਹਨ ਕਿ ਹਰਦਿਆਲ ਸਿੰਘ ਕੰਬੋਜ਼ ਨੂੰ ਮੁੜ ਤੋਂ ਮਹਿਲਾਂ ਦਾ ਥਾਪੜਾ ਮਿਲ ਸਕਦਾ ਹੈ ਕਿਉਂਕਿ ਹੁਣ ਤੋਂ ਪਹਿਲਾਂ ਕੰਬੋਜ਼ ਨੇ ਮਹਿਲਾਂ ਦੀ ਛਤਰ ਛਾਇਆ ਹੇਠ ਕਾਫੀ ਕੁਝ ਹਾਸਲ ਕੀਤਾ ਹੈ। ਸਿਆਸੀ ਪੰਡਤਾਂ ਵਲੋਂ ਕੰਬੋਜ਼ ਦੇ ਇਸ ਮਾਸਟਰ ਸਟਰੋਕ ਨਾਲ ਹਲਕੇ ਵਿਚ ਭਾਜਪਾ ਦਾ ਜੈਕਪੋਟ ਲੱਗਣ ਵਾਲੀ ਗੱਲ ਕਹੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਹਰਦਿਆਲ ਸਿੰਘ ਕੰਬੋਜ਼ ਆਪਣੇ ਨਾਲ ਰਾਜਨੀਤਿਕ ਦਾਜ ਵਿਚ ਕਿੰਨੇ ਕੁ ਆਗੂ ਲੈ ਕੇ ਆ ਸਕਦੇ ਹਨ ਅਤੇ ਭਾਜਪਾ ਦੇ ਸਥਾਨਿਕ ਆਗੂ ਕਿੰਨਾ ਕੁ ਕੰਬੋਜ਼ ਦਾ ਸਾਥ ਦਿੰਦੇ ਹਨ ਪਰ ਇਹ ਗੱਲ ਤਹਿ ਹੈ ਕਿ ਕੰਬੋਜ਼ ਨੇ ਹਲਕੇ ਵਿਚ ਬਿਨਾਂ ਬੱਦਲਾਂ ਤੋਂ ਕੀਤੀ ਗਈ ਰਾਜਨੀਤਿਕ ਗੜੇ ਮਾਰੀ ਨਾਲ ਕਈ ਆਗੂਆਂ ਦੀ ਰਾਜਨੀਤਿਕ ਫਸਲ ਬਰਬਾਦ ਹੋ ਗਈ ਹੈ ਅਤੇ ਉਹ ਆਗੂ ਹੁਣ ਕਿਸ ਪਾਸੇ ਰੁੱਖ ਕਰਨਗੇ ਇਸ ਲਈ ਇਤਜਾਰ ਕਰਨਾ ਹੋਵੇਗਾ।
ਪਿਛਲੀ ਖ਼ਬਰ ਟੀਕਾਕਰਨ ਕੈਂਪ ਬੰਦ ਕਰਕੇ 25 ਨੂੰ ਸੰਗਰੂਰ ਵਿਖੇ ਜਾਗੋ ਰੈਲੀ ਕਰਨਗੀਆਂ ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰਾਂ ਅਗਲੀ ਖ਼ਬਰ ਸ਼ੋ੍ਮਣੀ ਕਮੇਟੀ ਦਾ ਜਨਰਲ ਇਜਲਾਸ ਅੱਜ ਸੁਖਬੀਰ ਵਲੋਂ ਮੈਂਬਰਾਂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।