07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵਿਸ਼ਵ ਬੈਂਕ ਨੇ ਭਾਰਤ ਦੀ ਜੀ . ਡੀ . ਪੀ . ਵਿਕਾਸ ਦਾ ਅਨੁਮਾਨ ਵਧਾਇਆ ਵਿੱਤੀ ਸਾਲ 2027 ਵਿਚ 7.1 ਫ਼ੀਸਦੀ ਦੀ ਰਫ਼ਤਾਰ ਨਾਲ ਵਧੇਗੀ ਅਰਥਵਿਵਸਥਾ

ਨਵੀਂ ਦਿੱਲੀ, 6 ਅਕਤੂਬਰ (ਜਗਤਾਰ ਸਿੰਘ)-ਵਿਸ਼ਵ ਬੈਂਕ ਨੇ ਮੌਜੂਦਾ ਵਿੱਤੀ ਸਾਲ (2026-27) ਲਈ ਭਾਰਤ ਦੀ ਜੀ. ਡੀ.

ਭਾਰਤ ਤੇਜ਼ ਰਫ਼ਤਾਰ ਨਾਲ ਤਰੱਕੀ ਕਰ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ 07-10-2026
ਨਵੀਂ ਦਿੱਲੀ, 6 ਅਕਤੂਬਰ (ਜਗਤਾਰ ਸਿੰਘ)-ਵਿਸ਼ਵ ਬੈਂਕ ਨੇ ਮੌਜੂਦਾ ਵਿੱਤੀ ਸਾਲ (2026-27) ਲਈ ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਦੇ ਅਨੁਮਾਨ ਨੂੰ ਵਧਾ ਕੇ 7.1 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿਚ ਵਿਸ਼ਵ ਬੈਂਕ ਨੇ ਇਸ ਦੇ 6.6 ਫ਼ੀਸਦੀ ਰਹਿਣ ਦੀ ਉਮੀਦ ਜਤਾਈ ਸੀ। ਇਹ ਵਾਧਾ ਉਮੀਦ ਨਾਲੋਂ ਬਿਹਤਰ ਘਰੇਲੂ ਮੰਗ, ਮਜ਼ਬੂਤ ਨਿੱਜੀ ਖਪਤ ਤੇ ਉਦਯੋਗਿਕ ਤੇ ਸੇਵਾ ਖੇਤਰਾਂ ਵਿਚ ਤੇਜ਼ੀ ਦੇ ਆਧਾਰ ’ਤੇ ਕੀਤਾ ਗਿਆ ਹੈ। ਆਰਥਿਕਤਾ ਵਿਚ ਉਦਯੋਗਿਕ ਤੇ ਸੇਵਾ-ਖੇਤਰ ਦੀ ਮਜ਼ਬੂਤੀ ਨੂੰ ਦੇਖਦੇ ਹੋਏ ਇਸ ਅਨੁਮਾਨ ਵਿਚ 50 ਬੇਸਿਸ ਪੁਆਇੰਟਾਂ ਦਾ ਵਾਧਾ ਕੀਤਾ ਗਿਆ ਹੈ। ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਮੁਤਾਬਿਕ ਖੇਤੀਬਾੜੀ ਖੇਤਰ ਵਿਚ ਮਾਨਸੂਨ ਦੀ ਕਮੀ ਕਾਰਨ ਦੇਖੀ ਗਈ ਨਰਮੀ ਦੇ ਬਾਵਜੂਦ, ਭਾਰਤ ਦੀਆਂ ਉਦਯੋਗਿਕ ਅਤੇ ਸਰਵਿਸ ਗਤੀਵਿਧੀਆਂ ਨੇ ਆਰਥਿਕਤਾ ਨੂੰ ਵੱਡੀ ਮਜ਼ਬੂਤੀ ਦਿੱਤੀ ਹੈ। ਵਿਸ਼ਵ ਬੈਂਕ ਮੁਤਾਬਕ ਅਗਲੇ ਵਿੱਤੀ ਸਾਲ (2027-28) ਵਿਚ ਭਾਰਤ ਦੀ ਵਿਕਾਸ ਦਰ 7.2 ਫ਼ੀਸਦੀ ਤੱਕ ਪਹੁੰਚ ਸਕਦੀ ਹੈ। ਹਾਲਾਂਕਿ ਰਿਪੋਰਟ ਵਿਚ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਵਧਦੀਆਂ ਕੀਮਤਾਂ ਤੇ ਮੌਸਮ ਵਿਚ ਤਬਦੀਲੀ (ਖ਼ਾਸਕਰ ਐਲ ਨੀਨੋ ਦੇ ਪ੍ਰਭਾਵ) ਭਾਰਤੀ ਆਰਥਿਕਤਾ ਲਈ ਚੁਣੌਤੀਆਂ ਖੜ੍ਹੀਆਂ ਕਰ ਸਕਦੇ ਹਨ। ਵਿਸ਼ਵ-ਵਿਆਪੀ ਪੱਧਰ ’ਤੇ ਉਲਟ ਹਲਾਤਾਂ ਦੇ ਬਾਵਜੂਦ ਭਾਰਤ ਦੇ ਬਰਾਮਦ ਨੇ ਉਮੀਦ ਤੋਂ ਕਾਫ਼ੀ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਸ ਨੂੰ ਵਿੱਤੀ ਸਾਲ-27 ਦੇ ਵਿਕਾਸ ਲਈ ਸਭ ਤੋਂ ਵੱਡਾ ਸਕਾਰਾਤਮਕ ਕਾਰਕ ਮੰਨਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਬਰਖ਼ਾਸਤ ਏ. ਆਈ. ਜੀ. ਹੁੰਦਲ ਨੂੰ ਹੋਰ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਅਗਲੀ ਖ਼ਬਰ ਗੁਟਰੇਸ ਦਾ ਪਾਕਿ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।