07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਗੁਟਰੇਸ ਦਾ ਪਾਕਿ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨ

ਇਸਲਾਮਾਬਾਦ, 6 ਅਕਤੂਬਰ (ਪੀ. ਟੀ.

ਅਜੀਤ ਡੈਸਕ 07-10-2026
ਇਸਲਾਮਾਬਾਦ, 6 ਅਕਤੂਬਰ (ਪੀ.ਟੀ.ਆਈ.)-ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟੇਰੇਸ ਨੂੰ ਉਨ੍ਹਾਂ ਦੀ ਵਿਲੱਖਣ ਅੰਤਰਰਾਸ਼ਟਰੀ ਸੇਵਾ ਤੇ ਵਿਸ਼ਵ ਸ਼ਾਂਤੀ ’ਚ ਯੋਗਦਾਨ ਦੇ ਸਨਮਾਨ ’ਚ ਪਾਕਿਸਤਾਨ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰਾਂ ਵਿਚੋਂ ਇਕ, ਨਿਸ਼ਾਨ-ਏ-ਇਮਤਿਆਜ਼ ਪ੍ਰਦਾਨ ਕੀਤਾ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਵੱਲੋਂ ਕਿਸੇ ਵੀ ਸੰਯੁਕਤ ਰਾਸ਼ਟਰ ਸਕੱਤਰ-ਜਨਰਲ ਨੂੰ ਦਿੱਤਾ ਜਾਣ ਵਾਲਾ ਇਹ ਪਹਿਲਾ ਪੁਰਸਕਾਰ ਮੰਗਲਵਾਰ ਨੂੰ ਇਸਲਾਮਾਬਾਦ ’ਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਵਿਚ ਪੇਸ਼ ਕੀਤਾ ਗਿਆ। ਗੁਟੇਰੇਸ, ਜਿਨ੍ਹਾਂ ਦਾ ਸੰਯੁਕਤ ਰਾਸ਼ਟਰ ਮੁਖੀ ਵਜੋਂ ਦੂਜਾ ਪੰਜ ਸਾਲਾ ਕਾਰਜਕਾਲ ਦਸੰਬਰ 2026 ’ਚ ਖਤਮ ਹੋ ਰਿਹਾ ਹੈ, ਤਿੰਨ ਦਿਨਾਂ ਦੇ ਸਰਕਾਰੀ ਦੌਰੇ ਲਈ ਦਿਨ ਦੇ ਸ਼ੁਰੂ ’ਚ ਪਾਕਿਸਤਾਨ ਪਹੁੰਚੇ।
ਪਿਛਲੀ ਖ਼ਬਰ ਵਿਸ਼ਵ ਬੈਂਕ ਨੇ ਭਾਰਤ ਦੀ ਜੀ . ਡੀ . ਪੀ . ਵਿਕਾਸ ਦਾ ਅਨੁਮਾਨ ਵਧਾਇਆ ਵਿੱਤੀ ਸਾਲ 2027 ਵਿਚ 7.1 ਫ਼ੀਸਦੀ ਦੀ ਰਫ਼ਤਾਰ ਨਾ... ਅਗਲੀ ਖ਼ਬਰ ਕੇਂਦਰ ਵਲੋਂ ਛੋਟੇ ਕਾਰੋਬਾਰੀਆਂ ਲਈ 10 ਹਜ਼ਾਰ ਕਰੋੜ ਦੇ ਫੰਡ ਨੂੰ ਮਨਜ਼ੂਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।