ਏ . ਆਈ . ਡਾਟਾ ਸੈਂਟਰਾਂ ਨਾਲ ਵੱਧ ਰਹੀ ਬਿਜਲੀ ਤੇ ਪਾਣੀ ਦੀ ਖਪਤ
ਵੀਰਪਾਲ ਸਿੰਘ
ਬਠਿੰਡਾ, 7 ਸਤੰਬਰ-ਭਾਰਤ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਡਿਜੀਟਲ ਸੇਵਾਵਾਂ ਦੇ ਤੇਜ਼ੀ ਨਾਲ ਵੱਧ ਰਹੇ ਪਸਾਰ ਕਾਰਨ ਡਾਟਾ ਸੈਂਟਰਾਂ ਦੀ ਗਿਣਤੀ ਤੇ ਉਨ੍ਹਾਂ ਦੀ ਬਿਜਲੀ ਦੀ ਲੋੜ ਲਗਾਤਾਰ ਵੱਧ ਰਹੀ ਹੈ । ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿਚ ਡਾਟਾ ਸੈਂਟਰ ਸਮਰਥਾ 2020 ਵਿਚ ਲਗਭਗ 375 ਮੈਗਾਵਾਟ ਤੋਂ ਵੱਧਕੇ 2025 ਵਿਚ ਕਰੀਬ 1,500 ਮੈਗਾਵਾਟ ਹੋ ਗਈ ਹੈ, ਜਿਸ ਨਾਲ ਆਉਣ ਵਾਲੇ ਨਵੇਂ ਸਾਲ ਵਿਚ ਬਿਜਲੀ ਦੀ ਖਪਤ ਵੱਧਣ ਦੇਸ਼ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਮਹਿੰਗੇ ਭਾਅ ਦਾ ਕਰੰਟ ਲੱਗ ਸਕਦਾ ਹੈ ।
ਬਠਿੰਡਾ, 7 ਸਤੰਬਰ-ਭਾਰਤ ਵਿਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੇ ਡਿਜੀਟਲ ਸੇਵਾਵਾਂ ਦੇ ਤੇਜ਼ੀ ਨਾਲ ਵੱਧ ਰਹੇ ਪਸਾਰ ਕਾਰਨ ਡਾਟਾ ਸੈਂਟਰਾਂ ਦੀ ਗਿਣਤੀ ਤੇ ਉਨ੍ਹਾਂ ਦੀ ਬਿਜਲੀ ਦੀ ਲੋੜ ਲਗਾਤਾਰ ਵੱਧ ਰਹੀ ਹੈ । ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਵਿਚ ਡਾਟਾ ਸੈਂਟਰ ਸਮਰਥਾ 2020 ਵਿਚ ਲਗਭਗ 375 ਮੈਗਾਵਾਟ ਤੋਂ ਵੱਧਕੇ 2025 ਵਿਚ ਕਰੀਬ 1,500 ਮੈਗਾਵਾਟ ਹੋ ਗਈ ਹੈ, ਜਿਸ ਨਾਲ ਆਉਣ ਵਾਲੇ ਨਵੇਂ ਸਾਲ ਵਿਚ ਬਿਜਲੀ ਦੀ ਖਪਤ ਵੱਧਣ ਦੇਸ਼ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੇ ਮਹਿੰਗੇ ਭਾਅ ਦਾ ਕਰੰਟ ਲੱਗ ਸਕਦਾ ਹੈ । ਏ.ਆਈ. ਟੈਕਨਾਲੋਜੀ ਲਈ ਵਰਤੇ ਜਾਂਦੇ ਉੱਚ ਸਮਰਥਾ ਵਾਲੇ ਸਰਵਰ ਵੱਡੀ ਮਾਤਰਾ ਵਿਚ ਗਣਨਾ ਕਰਦੇ ਹਨ, ਜਿਸ ਕਾਰਨ ਬਿਜਲੀ ਦੀ ਖਪਤ ਦੇ ਨਾਲ ਵਧੇਰੇ ਗਰਮੀ ਪੈਦਾ ਹੋ ਰਹੀ ਹੈ, ਤਾਪਮਾਨ ਨੂੰ ਕੰਟਰੋਲ ਕਰਨ ਲਈ ਸਰਵਰਾਂ ਨੂੰ ਤਾਪਮਾਨ ਸੁਰੱਖਿਅਤ ਰੱਖਣ ਲਈ ਕੂਲਿੰਗ ਸਿਸਟਮ ਲਗਾਤਾਰ ਚਲਾਉਣ ਦਾ ਦਬਾਅ ਬਣਦਾ ਰਿਹਾ ਹੈ ਜਿਸ ਨਾਲ ਏ.ਆਈ. ਡਾਟਾ ਸੈਂਟਰਾਂ ਵਿਚ ਰਿਕਾਰਡ ਊਰਜਾ ਖ਼ਪਤ ਹੋ ਰਹੀ ਹੈ। ਪਾਣੀ ਦੀ ਵਰਤੋਂ ਵੀ ਇਕ ਮਹੱਤਵਪੂਰਨ ਵਾਤਾਵਰਣਕ ਮੁੱਦਾ ਬਣ ਰਹੀ ਹੈ । ਸਰਕਾਰੀ ਰਿਪੋਰਟ ਅਨੁਸਾਰ ਕਿ ਡਾਟਾ ਸੈਂਟਰਾਂ ਵਿਚ ਪਾਣੀ ਦੀ ਲੋੜ ਵੱਧ ਰਹੀ ਹੈ । ਸਾਫ਼ ਪਾਣੀ ਮੰਗ ਕੂਲਿੰਗ ਤਕਨੀਕ ’ਤੇ ਨਿਰਭਰ ਕਰਦੀ ਹੈ । ਪਾਣੀ ਦੀ ਖਪਤ ਘਟਾਉਣ ਲਈ ਡਾਇਰੈਕਟ-ਟੂ-ਚਿੱਪ ਲਿਕਵਿਡ ਕੂਲਿੰਗ, ਐਡੀਬੈਟਿਕ ਕੂਲਿੰਗ ਅਤੇ ਇਮਰਸ਼ਨ ਕੂਲਿੰਗ ਵਰਗੀਆਂ ਤਕਨੀਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ । ਇਨ੍ਹਾਂ ਤੱਥਾਂ ਅਨੁਸਾਰ ਜੇ ਭਾਰਤ ਵਿਚ ਡਾਟਾ ਸੈਂਟਰਾਂ ਦਾ ਵਿਸਥਾਰ ਮੌਜੂਦਾ ਰੁਝਾਨਾਂ ਮੁਤਾਬਿਕ ਜਾਰੀ ਰਹਿੰਦਾ ਹੈ ਤਾਂ 2035 ਤੱਕ ਬਿਜਲੀ ਦੀ ਮੰਗ ਵਿਚ ਕਈ ਗੁਣਾ ਵਾਧਾ ਹੋ ਸਕਦਾ ਹੈ, ਜਿਸ ਨਾਲ ਦੇਸ਼ ਵਿਚ ਊਰਜਾ ਸੰਕਟ ਵੱਧ ਸਕਦਾ ਹੈ । ਇਸ ਸਮੱਸਿਆ ’ਤੇ ਕਾਬੂ ਪਾਉਣ ਲਈ ਨਵਿਆਉਣਯੋਗ ਊਰਜਾ, ਪਾਣੀ-ਬਚਾਉ ਕੂਲਿੰਗ ਅਤੇ ਬਿਹਤਰ ਗਰਿੱਡ ਯੋਜਨਾਬੰਦੀ ਦੀ ਲੋੜ ਵਧੇਗੀ । ਏ.ਆਈ. ਟੈਕਨਾਲੋਜੀ ਭਵਿੱਖ ਲਈ ਦੇਸ਼ ਦੇ ਤਰੱਕੀ ਵੱਡਾ ਰਾਹ ਖੁੱਲਣ ਦੇ ਨਵੀਂ ਚੁਣੌਤੀਆਂ ਪੈਦਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਏ.ਆਈ. ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਵੱਡੀ ਮਾਤਰਾ ਵਿਚ ਡਾਟਾ ਦਾ ਵਿਸ਼ਲੇਸ਼ਣ ਬਹੁਤ ਤੇਜ਼ੀ ਨਾਲ ਕਰ ਸਕਦੀ ਹੈ । ਖੇਤੀਬਾੜੀ ਵਿਚ ਏ.ਆਈ. ਮੌਸਮ, ਮਿੱਟੀ ਅਤੇ ਫ਼ਸਲਾਂ ਨਾਲ ਸਬੰਧਿਤ ਡਾਟਾ ਦਾ ਵਿਸ਼ਲੇਸ਼ਣ ਕਰਕੇ ਕਿਸਾਨਾਂ ਨੂੰ ਬਿਹਤਰ ਫੈਸਲੇ ਲੈਣ ਵਿਚ ਮੱਦਦ ਕਰ ਸਕਦੀ ਹੈ । ਸਿਹਤ ਖੇਤਰ ਵਿਚ ਇਹ ਮੈਡੀਕਲ ਡਾਟਾ ਦੇ ਵਿਸ਼ਲੇਸ਼ਣ ਅਤੇ ਬਿਮਾਰੀਆਂ ਦੀ ਪਛਾਣ ਵਿਚ ਸਹਾਇਕ ਬਣ ਸਕਦੀ ਹੈ। ਉਦਯੋਗ ਵਿਚ ਮਸ਼ੀਨਾਂ ਦੀ ਨਿਗਰਾਨੀ ਅਤੇ ਊਰਜਾ ਦੀ ਵਰਤੋਂ ਨੂੰ ਵਧੇਰੇ ਕੁਸ਼ਲ ਬਣਾਉਣ ਲਈ ਵੀ ਏ.ਆਈ. ਦੀ ਵਰਤੋਂ ਹੋ ਰਹੀ ਹੈ । ਹਾਲਾਂਕਿ ਏ.ਆਈ. ਦੇ ਲਾਭਾਂ ਦੇ ਨਾਲ ਇਸ ਦੇ ਡਾਟਾ ਸੈਂਟਰਾਂ ਦੀ ਬਿਜਲੀ, ਪਾਣੀ ਅਤੇ ਕੂਲਿੰਗ ਦੀ ਲੋੜ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ । ਇਸ ਲਈ ਭਾਰਤ ਲਈ ਭਵਿੱਖ ਦੀ ਏ.ਆਈ. ਅਰਥ ਵਿਵਸਥਾ ਦਾ ਟੀਚਾ ਸਿਰਫ਼ ਵੱਡੇ ਡਾਟਾ ਸੈਂਟਰ ਬਣਾਉਣ ਦੇ ਨਾਲ ਬਿਜਲੀ ਪਾਣੀ ਦੀ ਖਪਤ ’ਤੇ ਕਾਬੂ ਰੱਖਣਾ ਦੇਸ਼ ਦੀ ਸਰਕਾਰ ਲਈ ਵੱਡੀ ਚੁਣੌਤੀ ਹੈ ।