30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸੀਤਾਰਮਨ ਵਲੋਂ ਸਾਊਦੀ ਅਰਬ, ਸਵਿਟਜ਼ਰਲੈਂਡ, ਜਾਰਡਨ ਤੇ ਨਿਪਾਲ ਦੇ ਵਿੱਤ ਮੰਤਰੀਆਂ ਨਾਲ ਮੀਟਿੰਗਾਂ

ਦੋਹਾ, 29 ਸਤੰਬਰ (ਪੀ. ਟੀ.

ਅਜੀਤ ਡੈਸਕ 30-09-2026
ਦੋਹਾ, 29 ਸਤੰਬਰ (ਪੀ.ਟੀ.ਆਈ.)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (ਏ.ਆਈ.ਆਈ.ਬੀ.) ਦੀ ਸਾਲਾਨਾ ਮੀਟਿੰਗ ਤੋਂ ਇਲਾਵਾ ਸਾਊਦੀ ਅਰਬ, ਸਵਿਟਜ਼ਰਲੈਂਡ, ਜਾਰਡਨ ਤੇ ਨਿਪਾਲ ਦੇ ਵਿੱਤ ਮੰਤਰੀਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। 28 ਸਤੰਬਰ ਨੂੰ ਕਤਰ ਦੌਰੇ ਦੇ ਪਹਿਲੇ ਦਿਨ ਸੀਤਾਰਮਨ ਨੇ ਸਾਊਦੀ ਅਰਬ ਦੇ ਵਿੱਤ ਮੰਤਰੀ ਮੁਹੰਮਦ ਅਲ-ਜਦਾਨ ਨਾਲ ਮੁਲਾਕਾਤ ਕੀਤੀ। ਅਲ-ਜਦਾਨ ਨੇ ਭਾਰਤ-ਸਾਊਦੀ ਅਰਬ ਦੁਵੱਲੇ ਨਿਵੇਸ਼ ਸੰਧੀ ਨੂੰ ਛੇਤੀ ਲਾਗੂ ਕਰਨ ਦੀ ਉਮੀਦ ਜ਼ਾਹਰ ਕੀਤੀ। ਸੀਤਾਰਮਨ ਨੇ ਸਵਿਟਜ਼ਰਲੈਂਡ ਦੇ ਏ.ਆਈ.ਆਈ.ਬੀ. ਗਵਰਨਰ ਰਾਜਦੂਤ ਪੀਏਤ੍ਰੋ ਲਾਜ਼ੇਰੀ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਵਿਦੇਸ਼ੀ ਨਿਵੇਸ਼ਕਾਂ ਲਈ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟਰੱਕਚਰ ਫੰਡ (ਐੱਨ.ਆਈ.ਆਈ.ਐੱਫ.) ਨੂੰ ਭਰੋਸੇਮੰਦ ਭਾਈਵਾਲ ਦੱਸਿਆ ਤੇ ਸਵਿਸ ਨਿਵੇਸ਼ਕਾਂ ਨੂੰ ਭਾਰਤ ਦੇ ਬੁਨਿਆਦੀ ਢਾਂਚਾ ਖੇਤਰ ਵਿੱਚ ਨਿਵੇਸ਼ ਦੇ ਮੌਕੇ ਖੋਜਣ ਦਾ ਸੱਦਾ ਦਿੱਤਾ। ਨਿਪਾਲ ਦੇ ਵਿੱਤ ਮੰਤਰੀ ਸਵਰਨਿਮ ਵਾਗਲੇ ਨਾਲ ਮੁਲਾਕਾਤ ਦੌਰਾਨ ਸੀਤਾਰਮਨ ਨੇ ਹੜ੍ਹਾਂ ਤੋਂ ਬਾਅਦ ਨਿਪਾਲ ’ਚ ਪੁਨਰ ਨਿਰਮਾਣ ਤੇ ਰਿਕਵਰੀ ਦੀਆਂ ਤਰਜੀਹਾਂ ਬਾਰੇ ਚਰਚਾ ਕੀਤੀ। ਦੋਵਾਂ ਦੇਸ਼ਾਂ ਲਈ ਲਾਭਦਾਇਕ ਯੂ.ਪੀ.ਆਈ.-ਐੱਨ.ਪੀ.ਆਈ. ਨੂੰ ਜਲਦ ਕਾਰਜਸ਼ੀਲ ਕਰਨ ਬਾਰੇ ਵੀ ਗੱਲਬਾਤ ਹੋਈ। ਜਾਰਡਨ ਦੀ ਯੋਜਨਾ ਤੇ ਕੌਮਾਂਤਰੀ ਸਹਿਯੋਗ ਮੰਤਰੀ ਜ਼ੀਨਾ ਜ਼ੈਦ ਤੌਕਾਨ ਨਾਲ ਮੁਲਾਕਾਤ ਵਿੱਚ ਦੁਵੱਲੇ ਸਹਿਯੋਗ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਸੀਤਾਰਮਨ ਨੇ ਕਿਹਾ ਕਿ ਭਾਰਤ ਜਾਰਡਨ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ 2030 ਤੱਕ ਦੁਵੱਲਾ ਵਪਾਰ 5 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦਾ ਟੀਚਾ ਹੈ।
ਪਿਛਲੀ ਖ਼ਬਰ ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਦੀ ਯਾਦ ’ਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਸਪੱਸ਼ਟ ਕਰਨ ਕਿ ਉਹ ਪ੍ਰਧਾਨ ਦੇ ਨਿੱਜੀ ਸਹਾਇਕ ਵਜੋਂ ਕਿਉਂ ਵਿਹਾਰ ਕਰ ਰਹੇ ਹਨ-ਵਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।