08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਉੱਘੀ ਗਾਇਕਾ ਡੌਲੀ ਗੁਲੇਰੀਆ ਦੇ ਪਤੀ ਦਾ ਦਿਹਾਂਤ

ਲੁਧਿਆਣਾ, 7 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਨੂੰ ਉਸ ਸਮੇਂ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦਾ ਨਵੀਂ ਦਿੱਲੀ ਵਿਚ ਦਿਹਾਂਤ ਹੋ ਗਿਆ ਹੈ।

ਕਰਨਲ ਸ਼ਰਨਜੀਤ ਸਿੰਘ ਗੁਲੇਰੀਆ 08-09-2026
ਲੁਧਿਆਣਾ, 7 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਨੂੰ ਉਸ ਸਮੇਂ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਪਤੀ ਕਰਨਲ ਸ਼ਰਨਜੀਤ ਸਿੰਘ ਗੁਲੇਰੀਆ ਦਾ ਨਵੀਂ ਦਿੱਲੀ ਵਿਚ ਦਿਹਾਂਤ ਹੋ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਰਨਲ ਸ਼ਰਨਜੀਤ ਸਿੰਘ ਦੇ ਦਿਹਾਂਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਗਿੱਲ ਨੇ ਕਿਹਾ ਹੈ ਕਿ ਗੁਲੇਰੀਆ ਪਰਿਵਾਰ ਨੇ ਸੰਗੀਤ ਦੇ ਖੇਤਰ ਵਿਚ ਨਾਮਣਾ ਖੱਟਿਆ ਹੈ ਉੱਥੇ ਭਾਰਤੀ ਸੈਨਾ ਵਿਚ ਵੀ ਇਨ੍ਹਾਂ ਦੀ ਤੀਜੀ ਪੀੜ੍ਹੀ ਸੀ। 1940 ਦੇ ਜਨਮੇ ਕਰਨਲ ਗੁਲੇਰੀਆ ਹਸਮੁਖ ਸੁਭਾਅ, ਸਹਿਯੋਗੀ ਤੇ ਸਾਹਿੱਤਕ ਸੱਭਿਆਚਾਰਕ ਰੁਚੀਆਂ ਵਾਲੇ ਸਨ । ਕਰਨਲ ਗੁਲੇਰੀਆ ਦਾ ਅੱਜ ਨਵੀਂ ਦਿੱਲੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ. ਇਲਾਵਾ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ, ਸਕੱਤਰ ਜਨਰਲ ਸਹਿਜਪ੍ਰੀਤ ਸਿੰਘ ਮਾਂਗਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਦਲਜੀਤ ਸ਼ਾਹੀ ਤੇ ਗੁਰਭੇਜ ਸਿੰਘ ਗੋਰਾਇਆ ਨੇ ਡੌਲੀ ਗੁਲੇਰੀਆ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਏ . ਆਈ . ਡਾਟਾ ਸੈਂਟਰਾਂ ਨਾਲ ਵੱਧ ਰਹੀ ਬਿਜਲੀ ਤੇ ਪਾਣੀ ਦੀ ਖਪਤ ਵੀਰਪਾਲ ਸਿੰਘ ਅਗਲੀ ਖ਼ਬਰ ਮੋਹਨਜੀਤ ਸਿੰਘ ਦੀ ਸੀ. ਟੀ. ਸਕੈਨ ਦੀ ਰਿਪੋਰਟ ਆਈ ਠੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।