30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਨੀਰਵ ਮੋਦੀ ਦੇ ਸਹਿਯੋਗੀ ਦੀ ਯੂ.ਏ.ਈ. ਤੋਂ ਹਵਾਲਗੀ

ਸੀ. ਬੀ.

ਅਜੀਤ ਡੈਸਕ 30-09-2026

ਸੀ.ਬੀ.ਆਈ. ਨੇ ਕੀਤਾ ਗ੍ਰਿਫ਼ਤਾਰ ਮੁੰਬਈ, 29 ਸਤੰਬਰ (ਪੀ.ਟੀ.ਆਈ.)-ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬਹੁ-ਕਰੋੜੀ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘੁਟਾਲੇ ਦੇ ਮਾਮਲੇ ’ਚ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੇ ਸਹਿਯੋਗੀ ਸੰਦੀਪ ਮਿਸਤਰੀ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਹਵਾਲਗੀ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਮਿਸਤਰੀ ਦੀ ਹਵਾਲਗੀ ਹੋਣ ਤੋਂ ਬਾਅਦ ਮੰਗਲਵਾਰ ਨੂੰ ਮੁੰਬਈ ’ਚ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ। ਜਾਂਚ ਏਜੰਸੀ ਨੇ ਮਿਸਤਰੀ ਨੂੰ ਵਿਸ਼ੇਸ਼ ਸੀ.ਬੀ.ਆਈ. ਅਦਾਲਤ ’ਚ ਪੇਸ਼ ਕੀਤਾ, ਪਰ ਉਸ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 6 ਅਕਤੂਬਰ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਇਹ ਗ੍ਰਿਫ਼ਤਾਰੀ ਨਵੰਬਰ 2025 ’ਚ ਵਿਸ਼ੇਸ਼ ਅਦਾਲਤ ਵਲੋਂ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ ਦੀ ਪਾਲਣਾ ਤਹਿਤ ਕੀਤੀ ਗਈ ਹੈ। ਮਿਸਤਰੀ ਹਾਂਗਕਾਂਗ ਸਥਿਤ ਨੀਰਵ ਮੋਦੀ ਦੀ ਕੰਪਨੀ ‘ਫੈਂਸੀ ਕ੍ਰੀਏਸ਼ਨਜ਼ ਲਿਮਟਿਡ’ ਦਾ ਡਾਇਰੈਕਟਰ ਰਹਿ ਚੁੱਕਾ ਹੈ। ਸੀ.ਬੀ.ਆਈ. ਨੇ ਦੋਸ਼ ਲਾਇਆ ਹੈ ਕਿ ਉਸ ਨੇ ਨੀਰਵ ਮੋਦੀ ਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਅਪਰਾਧਿਕ ਸਾਜ਼ਿਸ਼ ’ਚ ਸਰਗਰਮ ਭੂਮਿਕਾ ਨਿਭਾਈ, ਜਿਸ ਤਹਿਤ ਪੰਜਾਬ ਨੈਸ਼ਨਲ ਬੈਂਕ ਨਾਲ ਲਗਭਗ 6,498.20 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ।


ਅਰੁਣਾਚਲ ’ਚ ਘਾਤ ਲਗਾ ਕੇ ਕੀਤੇ ਹਮਲੇ ’ਚ ਅਸਾਮ ਰਾਈਫਲਜ਼ ਦਾ ਜਵਾਨ ਸ਼ਹੀਦ
ਈਟਾਨਗਰ, 29 ਸਤੰਬਰ (ਪੀ.ਟੀ.ਆਈ.)-ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲ੍ਹੇ ਵਿਚ ਭਾਰਤ-ਮਿਆਂਮਾਰ ਸਰਹੱਦ ਦੇ ਨਾਲ ਇਕ ਗਸ਼ਤ ਕਰ ਰਹੀ ਟੀਮ ਉੱਤੇ ਸ਼ੱਕੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਅਸਾਮ ਰਾਈਫਲਜ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ ਚਾਰ ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 6.30 ਵਜੇ ਨਮਪੋਂਗ ਸਰਕਲ ਅਧੀਨ ਨਮਪੋਂਗ ਨਾਲਾ ਨੇੜੇ ਵਾਪਰੀ, ਜਦੋਂ 21 ਅਸਾਮ ਰਾਈਫਲਜ਼ ਦੇ ਜਵਾਨ ਉਸ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਜਿੱਥੇ ਸਰਹੱਦੀ ਵਾੜ ਲਗਾਉਣ ਦਾ ਕੰਮ ਚੱਲ ਰਿਹਾ ਹੈ।ਮੁੱਢਲੀਆਂ ਰਿਪੋਰਟਾਂ ਮੁਤਾਬਕ ਸ਼ੱਕੀ ਅੱਤਵਾਦੀਆਂ ਨੇ ਗਸ਼ਤ ਕਰ ਰਹੀ ਟੀਮ ਉੱਤੇ ਗੋਲੀਬਾਰੀ ਕੀਤੀ, ਜਿਸ ਵਿਚ ਹੌਲਦਾਰ ਜੰਗਖੋਕਾਈ ਕੁਕੀ (42) ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਪਿਛਲੀ ਖ਼ਬਰ ਚੰਡੀਗੜ੍ਹ ’ਚ ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਮੁਲਾਜ਼ਮਾਂ ਵਲੋਂ ਧਰਨਾ ਅਗਲੀ ਖ਼ਬਰ ਖੱਬੇ-ਪੱਖੀ ਪਾਰਟੀਆਂ ਵਲੋਂ ਮੁੱਖ ਚੋਣ ਕਮਿਸ਼ਨਰ ਖਿਲਾਫ਼ ਵਿਰੋਧ ਪ੍ਰਦਰਸ਼ਨ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।